ਵਿੱਤ ਮੰਤਰੀ ਦੀ ਬੈਂਕਾਂ ਦੇ ਨਾਲ ਮੁੱਖ ਬੈਠਕ ਅੱਜ, ਇਨ੍ਹਾਂ ਚੀਜ਼ਾਂ ''ਤੇ ਹੋਵੇਗੀ ਚਰਚਾ

12/28/2019 12:54:32 PM

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਰਕਾਰੀ ਬੈਂਕਾਂ ਦੇ ਵਿੱਤੀ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਕਾਰੋਬਾਰ ਦੇ ਵਾਧੇ ਦੀ ਸਮੀਖਿਆ ਕਰਨ ਲਈ ਇਨ੍ਹਾਂ ਬੈਂਕਾਂ ਦੇ ਪ੍ਰਬੰਧ ਨਿਰਦੇਸ਼ਕਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਨਾਲ ਸ਼ਨੀਵਾਰ ਭਾਵ ਅੱਜ ਬੈਠਕ ਕਰੇਗੀ। ਸੂਤਰਾਂ ਨੇ ਦੱਸਿਆ ਕਿ ਮੰਗ ਅਤੇ ਉਦਯੋਗ ਨੂੰ ਤੇਜ਼ ਕਰਨ 'ਚ ਬੈਂਕਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਬਜਟ ਤੋਂ ਪਹਿਲਾਂ ਸਰਕਾਰੀ ਬੈਂਕਾਂ ਦੇ ਸੀ.ਈ.ਓ. ਅਤੇ ਪ੍ਰਬੰਧਨ ਨਿਰਦੇਸ਼ਕਾਂ ਦੇ ਨਾਲ ਵਿੱਤ ਮੰਤਰੀ ਦੀ ਇਹ ਬੈਠਕ ਮਹੱਤਵ ਰੱਖਦੀ ਹੈ।
ਸੀਤਾਰਮਨ ਇਕ ਫਰਵਰੀ ਨੂੰ ਆਪਣਾ ਦੂਜਾ ਬਜਟ ਪੇਸ਼ ਕਰੇਗੀ। ਸੂਤਰਾਂ ਨੇ ਕਿਹਾ ਕਿ ਬੈਠਕ 'ਚ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਦੇ ਰਾਹੀਂ ਅਤੇ ਹੋਰ ਉਪਾਵਾਂ ਨਾਲ ਗੈਰ-ਲਾਗੂ ਸੰਪਤੀਆਂ (ਐੱਨ.ਪੀ.ਏ.) ਦੀ ਵਸੂਲੀ ਦੇ ਬਾਰੇ 'ਚ ਵੀ ਚਰਚਾ ਹੋ ਸਕਦੀ ਹੈ।
ਬੈਂਕਾਂ ਨੇ ਪਿਛਲੇ ਚਾਰ ਸਾਲ 'ਚ 4,01,393 ਕਰੋੜ ਰੁਪਏ ਦੇ ਐੱਨ.ਪੀ.ਏ. ਵਸੂਲੇ ਹਨ। ਇਨ੍ਹਾਂ 'ਚੋਂ ਸਿਰਫ 2018-19 'ਚ ਹੀ 1,56,702 ਕਰੋੜ ਰੁਪਏ ਵਸੂਲ ਕੀਤੇ ਗਏ। ਸੂਤਰਾਂ ਨੇ ਕਿਹਾ ਕਿ ਬੈਠਕ 'ਚ ਬੈਂਕਿੰਗ ਖੇਤਰ ਦੇ ਹਾਲਾਤਾਂ 'ਤੇ ਚਰਚਾ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਕਰਜ਼ ਵੰਡ ਦੀ ਵਾਧਾ ਦਰ ਤੇਜ਼ ਕਰਨ ਨੂੰ ਕਿਹਾ ਜਾ ਸਕਦਾ ਹੈ। ਇਸ ਦੇ ਇਲਾਵਾ ਬੈਂਕਾਂ ਨੂੰ ਰੈਪੋ ਦਰ 'ਚ ਕੀਤੀ ਗਈ ਕਟੌਤੀ ਦਾ ਪੂਰਾ ਲਾਭ ਉਪਭੋਕਤਾਵਾਂ ਨੂੰ ਦੇਣ ਲਈ ਵੀ ਕਿਹਾ ਜਾ ਸਕਦਾ ਹੈ।


Aarti dhillon

Content Editor

Related News