ਤਿਓਹਾਰੀ ਸੀਜ਼ਨ ਤੋਂ ਪਹਿਲਾਂ ਫਲਿੱਪਕਾਰਟ ਦਾ ਬੈਂਕਾਂ ਅਤੇ NBFC ਨਾਲ ਕਰਾਰ

10/14/2020 7:19:50 PM

ਨਵੀਂ ਦਿੱਲੀ– ਵਾਲਮਾਰਟ ਦੀ ਮਲਕੀਅਤ ਵਾਲੀ ਈ-ਕਾਮਰਸ ਕੰਪਨੀ ਫਲਿੱਪਕਾਰਟ ਤਿਓਹਾਰੀ ਸੀਜ਼ਨ ਦੇ ਦੌਰਾਨ ਗਾਹਕਾਂ ਨੂੰ 17 ਬੈਂਕਾਂ, ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਅਤੇ ਵਿੱਤੀ ਤਕਨਾਲੌਜੀ (ਫਿਨਟੈਕ) ਖੇਤਰ ਦੀਆਂ ਕੰਪਨੀਆਂ ਰਾਹੀਂ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਏਗੀ।

ਕੰਪਨੀ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਆਪਣੇ ਫਿਨਟੈਕ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ, ਜਿਸ ਨਾਲ ਦੇਸ਼ ਭਰ ਦੇ ਖਪਤਕਾਰਾਂ ਨੂੰ ਤਿਓਹਾਰੀ ਸੀਜ਼ਨ ਦੌਰਾਨ ਆਸਾਨੀ ਨਾਲ ਕਰਜ਼ਾ ਬਦਲ ਮੁਹੱਈਆ ਹੋ ਸਕੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਹਿੱਸੇਦਾਰਾਂ ਰਾਹੀਂ ਫਲਿੱਪਕਾਰਟ ਦਾ ਮਕਸਦ ਵੱਖ-ਵੱਖ ਖੇਤਰਾਂ ਅਤੇ ਪਿਨ ਕੋਡ ਦੇ ਅਜਿਹੇ ਲੋਕਾਂ ਨੂੰ ਟਾਰਗੈੱਟ ਕਰਨਾ ਹੈ ਜੋ ਕਰਜ਼ੇ ਦੇ ਮਾਮਲੇ ’ਚ ਨਵੇਂ ਹਨ।

ਤਿਓਹਾਰੀ ਸੀਜ਼ਨ ਦੌਰਾਨ ਇਨ੍ਹਾਂ ਲੋਕਾਂ ਕੋਲ ਫਲਿੱਪਕਾਰਟ ਮਾਰਕੀਟਪਲੇਸ ’ਤੇ 25 ਕਰੋੜ ਤੋਂ ਵੱਧ ਉਤਪਾਦਾਂ ’ਚੋਂ ਚੋਣ ਦਾ ਬਦਲ ਰਹੇਗਾ। ਫਲਿੱਪਕਾਰਟ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਘੱਟ ਕੀਮਤ ’ਤੇ ਆਨਲਾਈਨ ਸ਼ਾਪਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੇ ਤਹਿਤ ਉਹ 17 ਪ੍ਰਮੁੱਖ ਬੈਂਕਾਂ, ਐੱਨ. ਬੀ. ਐੱਫ. ਸੀ. ਅਤੇ ਫਿਨਟੈਕ ਕੰਪਨੀਆਂ ਰਾਹੀਂ ਉਨ੍ਹਾਂ ਨੂੰ ਸਸਤੇ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਏਗੀ।

Sanjeev

This news is Content Editor Sanjeev