Federal ਬੈਂਕ ਦੇ ਮੁਨਾਫੇ ''ਚ 31.1 ਫੀਸਦੀ ਵਾਧਾ

10/16/2017 4:32:41 PM

ਨਵੀਂ ਦਿੱਲੀ—ਵਿੱਤ ਸਾਲ 2018 ਦੀ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦਾ ਮੁਨਾਫਾ 31.1 ਫੀਸਦੀ ਵੱਧ ਕੇ 263.7 ਕਰੋੜ ਰੁਪਏ ਰਿਹਾ ਹੈ। ਵਿੱਤ ਸਾਲ 2017 ਦੀ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦਾ ਮੁਨਾਫਾ 201.2 ਕਰੋੜ ਰੁਪਏ ਰਿਹਾ ਸੀ। ਵਿੱਤ ਸਾਲ 2018 ਦੀ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦੀ ਬਿਆਜ਼ ਆਮਦਨ 23.8 ਫੀਸਦੀ ਵੱਧ ਕੇ 899 ਕਰੋੜ ਰੁਪਏ ਰਹੀ ਹੈ। ਵਿੱਤ ਸਾਲ 2017 ਦੀ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦੀ ਬਿਆਜ਼ ਆਮਦਨ 726.2 ਕਰੋੜ ਰੁਪਏ ਰਹੀ ਸੀ।
ਤਿਮਾਹੀ ਆਧਾਰ 'ਤੇ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦਾ ਗਰਾਸ ਐੱਨ.ਪੀ.ਏ. 2.42 ਫੀਸਦੀ ਤੋਂ ਘੱਟ ਕੇ 2.39 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦਾ ਨੇਟ ਐੱਨ.ਪੀ.ਏ. 1.39 ਫੀਸਦੀ ਤੋਂ ਘੱਟ ਕੇ 1.32 ਫੀਸਦੀ ਰਿਹਾ ਹੈ। 
ਤਿਮਾਹੀ ਆਧਾਰ 'ਤੇ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦਾ ਗਰਾਸ ਐੱਨ.ਪੀ.ਏ. 1867.9 ਕਰੋੜ ਰੁਪਏ ਤੋਂ ਵੱਧ ਕੇ 1949 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦਾ ਨੈੱਟ.ਐੱਨ.ਪੀ.ਏ. 1061.3 ਤੋਂ ਵੱਧ ਕੇ 1066 ਕਰੋੜ ਰੁਪਏ ਹੋ ਗਿਆ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਦੀ ਪ੍ਰੋਵਿਜਨਿੰਗ 236.4 ਰੁਪਏ ਦੇ ਮੁਕਾਬਲੇ 176.7 ਕਰੋੜ ਰੁਪਏ ਰਹੀ ਹੈ। ਜਦਕਿ, ਵਿੱਤ ਸਾਲ 2017 ਦੀ ਦੂਸਰੀ ਤਿਮਾਹੀ 'ਚ ਫੈਡਰਲ ਬੈਂਕ ਨੇ 168.4 ਕਰੋੜ ਰੁਪਏ ਦੀ ਪ੍ਰੋਵਿਜਨਿੰਗ ਕੀਤੀ ਸੀ।