ਫੈਡਰਲ ਬੈਂਕ ਨੂੰ 384.2 ਕਰੋੜ ਰੁਪਏ ਦਾ ਮੁਨਾਫਾ

07/16/2019 5:19:32 PM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਫੈਡਰਲ ਬੈਂਕ ਦਾ ਮੁਨਾਫਾ 46.2 ਫੀਸਦੀ ਵਧ ਕੇ 384.2 ਕਰੋੜ ਰੁਪਏ ਰਿਹਾ ਹੈ ਜਦੋਂਕਿ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਫੈਡਰਲ ਬੈਂਕ ਦਾ ਮੁਨਾਫਾ 262.7 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਫੈਡਰਲ ਬੈਂਕ ਦੀ ਵਿਆਜ ਆਮਦਨ 17.8 ਫੀਸਦੀ ਵਧ ਕੇ 1,154.2 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਫੈਡਰਲ ਬੈਂਕ ਦੀ ਵਿਆਜ ਆਮਦਨ 980 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਫੈਡਰਲ ਬੈਂਕ ਦਾ ਗ੍ਰਾਸ ਐੱਮ.ਪੀ.ਏ. 2.92 ਫੀਸਦੀ ਤੋਂ ਵਧ ਕੇ 2.99 ਫੀਸਦੀ ਰਿਹਾ ਹੈ। ਤਿਮਾਹੀ ਦਰ ਤਿਮਾਹੀ 'ਤੇ ਪਹਿਲੀ ਤਿਮਾਹੀ 'ਚ ਫੈਡਰਲ ਬੈਂਕ ਦਾ ਨੈੱਟ ਐੱਨ.ਪੀ.ਏ. 1.48 ਫੀਸਦੀ ਤੋਂ ਵਧ ਕੇ 1.49 ਫੀਸਦੀ ਰਿਹਾ ਹੈ। 
ਰੁਪਏ 'ਚ ਦੇਖੀਏ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤਾ ਤਿਮਾਹੀ 'ਚ ਫੈਡਰਲ ਬੈਂਕ ਦਾ ਗ੍ਰਾਸ ਐੱਨ.ਪੀ.ਏ. 3,261 ਕਰੋੜ ਰੁਪਏ ਤੋਂ ਵਧ ਕੇ 3,395 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਫੈਡਰਲ ਬੈਂਕ ਦਾ ਨੈੱਟ ਐੱਨ.ਪੀ.ਏ. 1,626 ਕਰੋੜ ਰੁਪਏ ਤੋਂ ਵਧ ਕੇ ਦੇ 1,673 ਕਰੋੜ ਰੁਪਏ ਰਿਹਾ ਹੈ।

Aarti dhillon

This news is Content Editor Aarti dhillon