FASTag ਨਹੀਂ ਹੈ ਤਾਂ ਇਸ ਲੇਨ 'ਚ ਨਾ ਜਾਓ, ਭਰਨਾ ਪੈ ਸਕਦਾ ਹੈ ਦੁੱਗਣਾ ਟੋਲ

01/15/2020 2:19:10 PM

ਨਵੀਂ ਦਿੱਲੀ— ਜੇਕਰ ਤੁਸੀਂ ਗੱਡੀ 'ਤੇ ਫਾਸਟੈਗ ਨਹੀਂ ਲਗਵਾ ਸਕੋ ਹੋ ਤਾਂ ਹੁਣ ਯਾਨੀ 15 ਜਨਵਰੀ ਤੋਂ ਤੁਹਾਨੂੰ ਟੋਲ ਪਲਾਜ਼ਾ 'ਤੇ ਦੁੱਗਣਾ ਚਾਰਜ ਕਟਵਾਉਣਾ ਪਵੇਗਾ।

ਟੋਲ ਪਲਾਜ਼ਾ 'ਤੇ ਫਾਸਟੈਗ ਲੇਨ 'ਚ ਨਕਦ ਲੈਣ-ਦੇਣ ਦੀ ਸੁਵਿਧਾ ਬੰਦ ਹੋ ਗਈ ਹੈ। ਬਿਨਾਂ ਫਾਸਟੈਗ ਵਾਲੀ ਗੱਡੀ ਇਸ ਲੇਨ 'ਚ ਦਾਖਲ ਹੋਣ 'ਤੇ ਦੁੱਗਣਾ ਟੋਲ ਭਰਨਾ ਪਵੇਗਾ।

ਹਾਲਾਂਕਿ, ਵੱਡੀ ਗਿਣਤੀ 'ਚ ਵਾਹਨਾਂ 'ਤੇ ਫਾਸਟੈਗ ਨਾ ਹੋਣ ਦੀ ਵਜ੍ਹਾ ਨਾਲ ਅਜੇ ਇਕ-ਇਕ ਲੇਨ ਨਕਦ ਲੈਣ-ਦੇਣ ਲਈ ਛੱਡੀ ਗਈ ਹੈ। ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਤਾਂ ਕੈਸ਼ ਲੇਨ 'ਚ ਜਾਓ, ਇੱਥੇ ਦੁੱਗਣਾ ਟੋਲ ਨਹੀਂ ਲੱਗੇਗਾ। ਉੱਥੇ ਹੀ, ਬਿਨਾਂ ਫਾਸਟੈਗ ਵਾਲੀ ਲੇਨ ਵੀ ਜਲਦ ਹੀ ਬੰਦ ਕਰ ਦਿੱਤੀ ਜਾਵੇਗੀ। ਇਸ ਲਈ ਜਲਦ ਤੋਂ ਜਲਦ ਗੱਡੀ 'ਤੇ ਫਾਸਟੈਗ ਲਗਵਾਉਣਾ ਬਿਹਤਰ ਹੋਵੇਗਾ।

 

ਭਾਰਤੀ ਰਾਸ਼ਟਰੀ ਹਾਈਵੇ ਅਥਾਰਟੀ (ਐੱਨ. ਐੱਚ. ਏ. ਆਈ.) ਮੁਤਾਬਕ, ਫਾਸਟੈਗ ਨੂੰ ਲਾਗੂ ਕਰਨ 'ਚ ਸਭ ਤੋਂ ਬਿਹਤਰ ਪ੍ਰਦਰਸ਼ਨ ਜੈਪੁਰ 'ਚ ਜੋਧਪੁਰ ਟੋਲ ਪਲਾਜ਼ਾ ਨੇ ਕੀਤਾ ਹੈ। ਇਸ ਟੋਲ ਪਲਾਜ਼ਾ 'ਤੇ 91 ਫੀਸਦੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਫਾਸਟੈਗ ਜ਼ਰੀਏ ਹੋ ਰਿਹਾ ਹੈ। ਭੋਪਾਲ ਅਤੇ ਗਾਂਧੀਨਗਰ ਦੇ ਟੋਲ ਪਲਾਜ਼ਿਆਂ ਨੇ ਵੀ ਫਾਸਟੈਗ ਨੂੰ ਲਾਗੂ ਕਰਨ 'ਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਦਸੰਬਰ 2019 ਤੱਕ 1 ਕਰੋੜ ਤੋਂ ਵੱਧ ਫਾਸਟੈਗ ਜਾਰੀ ਹੋਏੇ ਹਨ।

ਬੈਂਕ, ਈ-ਕਾਮਰਸ ਸਾਈਟਾਂ ਤੋਂ ਖਰੀਦ ਸਕਦੇ ਹੋ ਫਾਸਟੈਗ
NHAI ਯਾਨੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਟੋਲ ਪਲਾਜ਼ਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਸਮੇਤ ਹੋਰ ਕਈ ਬੈਂਕ ਅਤੇ ਪੇਟੀਐੱਮ ਅਤੇ ਐਮਾਜ਼ੋਨ ਤੋਂ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਤੋਂ ਵੀ ਲੈ ਸਕਦੇ ਹੋ। ਇਸ ਲਈ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਫੋਟੋ ਕਾਪੀ, ਗੱਡੀ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋ ਤੇ ਆਈ. ਡੀ. ਜ਼ਰੂਰੀ ਹੈ।