ਫਾਸਟੈਗ : ਨਕਦੀ ਦੇ ਜ਼ਿਆਦਾ ਚਲਨ ਵਾਲੇ 65 ਟੋਲ ਨਾਕਿਆਂ ’ਤੇ ਨਿਯਮਾਂ ’ਚ 30 ਦਿਨ ਦੀ ਢਿੱਲ

01/16/2020 2:01:08 AM

ਨਵੀਂ ਦਿੱਲੀ (ਭਾਸ਼ਾ)-ਸਰਕਾਰ ਨੇ 65 ਟੋਲ ਨਾਕਿਆਂ ’ਤੇ ਫਾਸਟੈਗ ਦੇ ਨਿਯਮਾਂ ’ਚ ਕੁਝ ਸਮੇਂ ਦੀ ਢਿੱਲ ਦਿੱਤੀ ਹੈ ਕਿਉਂਕਿ ਉਥੇ ਅਜੇ ਲੋਕ ਟੋਲ ਦਾ ਜ਼ਿਆਦਾ ਭੁਗਤਾਨ ਨਕਦ ਕਰਦੇ ਹਨ। ਇਨ੍ਹਾਂ 65 ਟੋਲ ਨਾਕਿਆਂ ’ਤੇ 25 ਫ਼ੀਸਦੀ ਫਾਸਟੈਗ ਫੀਸ ਵਾਲੇ ਰਸਤਿਆਂ ਨੂੰ 30 ਦਿਨ ਲਈ ਮਿਲੇ-ਜੁਲੇ ਭੁਗਤਾਨ ਵਾਲੀ ਲਾਈਨ ’ਚ ਬਦਲਣ ਦੀ ਛੋਟ ਦਿੱਤੀ ਹੈ। ਹਾਈਬ੍ਰਿਡ ਜਾਂ ਮਿਲੀ-ਜੁਲੀ ਲੇਨ ’ਚ ਫਾਸਟੈਗ ਭੁਗਤਾਨ ਅਤੇ ਨਕਦ ਭੁਗਤਾਨ ਕਰਨ ਵਾਲੇ, ਦੋਵੇਂ ਕਿਸਮ ਦੇ ਵਾਹਨ ਜਾ ਸਕਦੇ ਹਨ ।

ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਨੇ ਕਿਹਾ ਕਿ ਇਹ ਅਸਥਾਈ ਵਿਵਸਥਾ 30 ਦਿਨ ਲਈ ਹੈ। ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੀ ਬੇਨਤੀ ’ਤੇ ਇਹ ਕਦਮ ਚੁੱਕਿਆ ਗਿਆ ਹੈ, ਜਿਸ ਨਾਲ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ। ਇਹ 65 ਟੋਲ ਪਲਾਜ਼ੇ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਪੰਜਾਬ, ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ’ਚ ਸਥਿਤ ਹਨ।

ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਨੇ ਐੱਨ. ਐੱਚ. ਏ. ਆਈ. ਦੇ ਚੇਅਰਮੈਨ ਐੱਸ. ਐੱਸ. ਸੰਧੂ ਨੂੰ ਲਿਖੇ ਪੱਤਰ ’ਚ ਕਿਹਾ ਹੈ, ‘‘ਇਨ੍ਹਾਂ 65 ਟੋਲ ਪਲਾਜ਼ਿਆਂ ’ਤੇ ਆਵਾਜਾਈ ਦੀ Ãਸਥਿਤੀ ਦੇ ਅਨੁਸਾਰ 25 ਫ਼ੀਸਦੀ ਤੱਕ ਫਾਸਟੈਗ ਲੇਨ ਆਫ ਫ੍ਰੀ ਪਲਾਜ਼ਾ ਨੂੰ ਅਸਥਾਈ ਰੂਪ ਨਾਲ ਹਾਈਬ੍ਰਿਡ ਲੇਨ ’ਚ ਬਦਲਿਆ ਜਾ ਸਕਦਾ ਹੈ। ਇਸ ’ਤੇ ਮਾਮਲਾ-ਦਰ-ਮਾਮਲਾ ਆਧਾਰ ’ਤੇ ਫ਼ੈਸਲਾ ਕੀਤਾ ਜਾਵੇਗਾ ।’’ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਇਕ ਅਸਥਾਈ ਵਿਵਸਥਾ ਹੈ ਜੋ 30 ਦਿਨ ਲਈ ਹੈ।

Karan Kumar

This news is Content Editor Karan Kumar