ਕੱਚੇ ਤੇਲ ''ਚ ਤੇਜ਼ੀ, ਸੋਨੇ-ਚਾਂਦੀ ਦੀ ਚਮਕ ਘਟੀ

07/17/2019 9:47:46 AM

ਮੁੰਬਈ — ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚਾ ਤੇਲ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.05 ਫੀਸਦੀ ਦੀ ਤੇਜ਼ੀ ਨਾਲ 58.00 ਡਾਲਰ ਦੇ ਆਸ-ਪਾਸ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬ੍ਰੇਂਡ ਕਰੂਡ 'ਚ ਵੀ ਮਜ਼ਬੂਤੀ ਦਿਖ ਰਹੀ ਹੈ ਅਤੇ ਇਹ 0.31 ਫੀਸਦੀ ਦੀ ਤੇਜ਼ੀ ਨਾਲ 65 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ।
ਇਸ ਦੇ ਨਾਲ ਹੀ ਦੂਜੇ ਪਾਸੇ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨਾ ਵੀ ਕਮਜ਼ੋਰ ਨਜ਼ਰ ਆ ਰਿਹਾ ਹੈ ਅਤੇ ਕੋਮੈਕਸ 'ਤੇ ਸੋਨਾ 0.35 ਫੀਸਦੀ ਦੀ ਕਮਜ਼ੋਰੀ ਦੇ ਨਾਲ 1406.30 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 'ਚ ਵੀ ਕਮਜ਼ੋਰੀ ਦਿਖਾਈ ਦੇ ਰਹੀ ਹੈ ਅਤੇ ਕੋਮੈਕਸ 'ਤੇ ਚਾਂਦੀ 0.2 ਫੀਸਦੀ ਦੀ ਗਿਰਾਵਟ ਦੇ ਨਾਲ 16 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ।