''Fair & Lovely'' ਦਾ ਨਾਂ ਬਦਲ ਕੇ ਇਹ ਨਾਮ ਰੱਖਣ ''ਤੇ ਵਿਚਾਰ ਕਰ ਰਹੀ ਹੈ ਕੰਪਨੀ

06/26/2020 1:10:04 PM

ਨਵੀਂ ਦਿੱਲੀ (ਭਾਸ਼ਾ) : ਬਾਜ਼ਾਰ ਵਿਚ ਜਲਦ ਹੀ 'ਫੇਅਰ ਐਂਡ ਲਵਲੀ' ਦੇ ਬਦਲੇ 'ਗਲੋ ਐਂਡ ਲਵਲੀ' ਨਾਮ ਤੁਹਾਨੂੰ ਸੁਣਨ ਨੂੰ ਮਿਲ ਸਕਦਾ ਹੈ। ਤੇਲ, ਸਾਬਣ ਸਮੇਤ ਰੋਜ਼ਾਨਾ ਵਰਤੋਂ ਦੇ ਅਜਿਹੇ ਕਈ ਉਤਪਾਦ ਬਣਾਉਣ ਵਾਲੀ ਕੰਪਨੀ ਹਿੰਦੁਸਤਾਨ ਯੂਨੀਲੀਵਰ ਨੇ ਹੁਣ 'ਗਲੋ ਐਂਡ ਲਵਲੀ' ਲਈ ਟਰੇਡਮਾਰਕ ਰਜਿਸਟਰੇਸ਼ਨ ਲਈ ਅਰਜ਼ੀ ਦਿੱਤੀ ਹੈ। ਕੰਪਨੀ ਨੇ ਫੇਅਰ ਐਂਡ ਲਵਲੀ ਕਰੀਮ ਉਤਪਾਦ ਨਾਲੋਂ 'ਫੇਅਰ' ਸ਼ਬਦ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਮਲਟੀ ਨੈਸ਼ਨਲ ਕੰਪਨੀ ਯੂਨੀਲੀਵਰ ਪੀ.ਐਲ.ਸੀ. ਦੀ ਸਹਾਇਕ ਯੂਨੀਲੀਵਰ ਨੇ ਹਾਲਾਂਕਿ ਆਪਣੇ 'ਫੇਅਰ ਐਂਡ ਲਵਲੀ' ਉਤਪਾਦ ਲਈ ਨਵੇਂ ਨਾਮ ਦੀ ਘੋਸ਼ਣਾ ਨਹੀਂ ਕੀਤੀ ਹੈ ਪਰ ਕੰਪਨੀ ਨੇ 'ਕੰਟਰੋਲਰ ਜਨਰਲ ਆਫ ਪੇਟੈਂਟ ਡਿਜ਼ਾਇਨ ਐਂਡ ਟ੍ਰੇਡਮਾਰਕ' ਕੋਲ 17 ਜੂਨ 2020 ਨੂੰ 'ਗਲੋ ਐਂਡ ਲਵਲੀ' ਨਾਮ ਨੂੰ ਰਜਿਸਟਰੇਸ਼ਨ ਕਰਨ ਲਈ ਅਰਜ਼ੀ ਦਿੱਤੀ ਹੈ। ਇਸ ਨਾਲ ਸਬੰਧਤ ਪੋਰਟਲ ਮੁਤਾਬਕ ਕੰਪਨੀ ਦੀ ਅਰਜ਼ੀ ਨੂੰ 'ਵਿਏਨਾ ਕੋਡੀਫਿਕੇਸ਼ਨ' ਲਈ ਭੇਜਿਆ ਗਿਆ ਹੈ। ਇਸ ਸੰਬੰਧ ਵਿਚ ਹਿੰਦੁਸਤਾਨ ਯੂਨੀਲੀਵਰ ਲਿਮਿਟਡ (ਐਚ.ਯੂ.ਐਲ.) ਨਾਲ ਸੰਪਰਕ ਕੀਤੇ ਜਾਣ 'ਤੇ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਬਰਾਂਡ ਲਈ ਟਰੇਡਮਾਰਕ ਸੁਰੱਖਿਆ ਮਹੱਤਵਪੂਰਣ ਪਹਿਲੂ ਹੁੰਦਾ ਹੈ ਅਤੇ ਇਸ ਮਾਮਲੇ ਵਿਚ ਕੰਪਨੀ ਨੇ 2018 ਵਿਚ ਕਈ ਟਰੇਡਮਾਰਕ ਲਈ ਅਰਜ਼ੀ ਦਿੱਤੀ ਹੈ।

ਕੰਪਨੀ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ, ਜਦੋਂ ਨਸਲੀ ਆਧਾਰ 'ਤੇ ਫਰਕ ਦੇ ਖਿਲਾਫ ਦੁਨੀਆ ਭਰ ਵਿਚ ਆਵਾਜ਼ਾਂ ਤੇਜ਼ ਹੋ ਰਹੀਆਂ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਇਸ ਕਦਮ ਦਾ ਅਜੇ ਪੱਛਮੀ ਦੇਸ਼ਾਂ ਵਿਚ ਚੱਲ ਰਹੇ ਨਸਲਵਾਦ ਵਿਰੋਧੀ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸਨੇ ਕਿਹਾ ਕਿ ਉਹ 2 ਹਜ਼ਾਰ ਕਰੋੜ ਰੁਪਏ ਦੇ ਆਪਣੇ ਬਰਾਂਡ ਨੂੰ ਬਿਹਤਰ ਬਣਾਉਣ ਲਈ ਕਈ ਸਾਲ ਤੋਂ ਕੰਮ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਚਮੜੀ ਦੀ ਦੇਖਭਾਲ ਨਾਲ ਜੁੜੇ ਉਸ ਦੇ ਦੂਜੇ ਉਤਪਾਦਾਂ ਦੇ ਮਾਮਲੇ ਵਿਚ ਵੀ ਨਵਾਂ ਦ੍ਰਿਸ਼ਟੀਕੋਣ ਅਪਣਾਇਆ ਜਾਵੇਗਾ, ਜਿਸ ਵਿਚ ਹਰ ਰੰਗ-ਰੂਪ ਦਾ ਖਿਆਲ ਰੱਖਿਆ ਜਾਵੇਗਾ।

ਹਿੰਦੁਸਤਾਨ ਯੂਨੀਲੀਵਰ ਲਿ. (ਐਚ.ਯੂ.ਐਲ.) ਨੇ ਇਕ ਬਿਆਨ ਵਿਚ ਕਿਹਾ, 'ਕੰਪਨੀ ਬਰਾਂਡ ਨੂੰ ਅੱਗੇ ਸੁਦੰਰਤਾ ਦੇ ਦ੍ਰਿਸ਼ਟੀਕੋਣ ਨਾਲ ਹੋਰ ਵਧੀਆ ਬਣਾਉਣ ਲਈ ਕਦਮ ਚੁੱਕ ਰਹੀ ਹੈ। ਇਸ ਦੇ ਤਹਿਤ ਕੰਪਨੀ ਆਪਣੇ ਬਰਾਂਡ 'ਫੇਅਰ ਐਂਡ ਲਵਲੀ' ਨਾਂਲੋਂ 'ਫੇਅਰ' ਸ਼ਬਦ ਹਟਾਏਗੀ। ਨਵੇਂ ਨਾਮ ਲਈ ਰੈਗੂਲੇਟਰੀ ਮਨਜ਼ੂਰੀ ਦੀ ਉਡੀਕ ਹੈ। ਅਸੀਂ ਅਗਲੇ ਕੁੱਝ ਮਹੀਨਿਆਂ ਵਿਚ ਨਾਮ ਵਿਚ ਬਦਲਾਅ ਦੀ ਉਮੀਦ ਕਰ ਰਹੇ ਹਾਂ। ਕੰਪਨੀ ਇਸ ਬਦਲਾਅ ਦੇ ਤਹਿਤ 'ਫੇਅਰ ਐਂਡ ਲਵਲੀ' ਫਾਊਂਡੇਸ਼ਨ ਲਈ ਵੀ ਨਵੇਂ ਨਾਮ ਦੀ ਘੋਸ਼ਣਾ ਕਰੇਗੀ। ਇਸ ਫਾਊਂਡੇਸ਼ਨ ਦਾ ਗਠਨ 2003 ਵਿਚ ਔਰਤਾਂ ਨੂੰ ਉਨ੍ਹਾਂ ਦੀ ਸਿੱਖਿਆ ਪੂਰੀ ਕਰਨ ਵਿਚ ਮਦਦ ਲਈ ਵਜੀਫਾ ਦੇਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਐਚ.ਯੂ.ਐਲ.  ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸੰਜੀਵ ਮਹਿਤਾ ਨੇ ਕਿਹਾ, 'ਫੇਅਰ ਐਂਡ ਲਵਲੀ' ਵਿਚ ਬਦਲਾਅ ਦੇ ਇਲਾਵਾ ਐੱਚ.ਯੂ.ਐੱਲ. ਦੇ ਚਮੜੀ ਦੀ ਦੇਖਭਾਲ ਨਾਲ ਜੁੜੇ ਹੋਰ ਉਤਪਾਦਾਂ ਵਿਚ ਵੀ ਸਕਾਰਾਤਮਕ ਖੂਬਸੂਰਤੀ ਦਾ ਨਵਾਂ ਦ੍ਰਿਸ਼ਟੀਕੋਣ ਪ੍ਰਤੀਬਿੰਬਿਤ ਹੋਵੇਗਾ।

ਇਹ ਪੁੱਛੇ ਜਾਣ 'ਤੇ ਕਿ ਕੀ ਕੰਪਨੀ ਦੇ ਇਸ ਕਦਮ ਦਾ ਨਸਲਵਾਦ ਵਿਰੋਧੀ ਅੰਦੋਲਨ ਨਾਲ ਕੋਈ ਸੰਬੰਧ ਹੈ, ਮਹਿਤਾ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ, 'ਇਹ ਅਜਿਹਾ ਫ਼ੈਸਲਾ ਨਹੀਂ ਹੈ, ਜੋ ਅਸੀਂ ਅੱਜ ਲਿਆ ਹੋ। ਇਸ ਦੀ ਕਹਾਣੀ ਕਈ ਸਾਲਾਂ ਤੋਂ ਚੱਲ ਰਹੀ ਹੈ। ਇਹ ਕੁੱਝ ਅਜਿਹਾ ਹੈ, ਜਿਸ ਦੇ ਬਾਰੇ ਵਿਚ ਕਈ ਸਾਲਾਂ ਤੋਂ ਸੋਚਿਆ ਜਾ ਰਿਹਾ ਹੈ ਅਤੇ ਵਿਆਪਕ ਜਾਂਚ ਦੇ ਬਾਅਦ ਜਦੋਂ ਇਕ ਵਾਰ ਅਸੀਂ ਇਹ ਸੱਮਝ ਲਿਆ ਕਿ ਇਸ ਬਦਲਾਅ ਦਾ ਕੀ ਅਸਰ ਹੋਵਾਂਗੇ ਅਤੇ ਉਪਭੋਕਤਾਵਾਂ ਦੀਆਂ ਬਦਲਦੀਆਂ ਜ਼ਰੂਰਤਾਂ ਕੀ ਹਨ, ਉਦੋਂ ਅਸੀਂ ਇਸ ਬਾਰੇ ਵਿਚ ਫ਼ੈਸਲਾ ਲਿਆ ਹੈ।' ਮਹਿਤਾ ਨੇ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਹੀ ਨਾਮ ਬਦਲਨ ਲਈ ਅਰਜ਼ੀ ਦਰਜ ਕੀਤੀ ਸੀ ਅਤੇ ਨਕਲੀ ਉਤਪਾਦਾਂ ਤੋਂ ਬਚਨ ਲਈ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ 2019 ਵਿਚ ਅਸੀਂ ਫੇਅਰ ਐਂਡ ਲਵਲੀ ਨਾਲੋਂ 2 ਚਿਹਰਿਆਂ ਵਾਲੀ ਤਸਵੀਰ ਹਟਾਉਂਦੇ ਹੋਏ ਹੋਰ ਬਦਲਾਅ ਕੀਤੇ ਸਨ। ਨਾਲ ਹੀ ਅਸੀਂ ਬਰਾਂਡ 'ਕਮਿਊਨੀਕੇਸ਼ਨ' ਲਈ 'ਫੇਅਰਨੈਸ' ਦੀ ਜਗ੍ਹਾ 'ਗਲੋ' ਦੀ ਵਰਤੋਂ ਕੀਤੀ, ਜੋ ਤੰਦਰੁਸਤ ਚਮੜੀ ਦੇ ਮੁਲਾਂਕਣ ਦੇ ਲਿਹਾਜ਼ ਨਾਲੋਂ ਜ਼ਿਆਦਾ ਸਮਾਵੇਸ਼ੀ ਹੈ।

ਮਹਿਤਾ ਨੇ ਦਾਅਵਾ ਕੀਤਾ ਕਿ ਬਦਲਾਅ ਨੂੰ ਗਾਹਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਨਾਮ ਨੂੰ ਲੈ ਕੇ ਰੈਗੂਲੇਟਰੀ ਮਨਜ਼ੂਰੀ ਦੀ ਉਡੀਕ ਹੈ। ਅਗਲੇ ਕੁੱਝ ਮਹੀਨਿਆਂ ਵਿਚ ਸੋਧੇ ਗਏ ਨਾਮ ਦੇ ਨਾਲ ਉਤਪਾਦ ਬਾਜ਼ਾਰ ਵਿਚ ਉਪਲੱਬਧ ਹੋਵੇਗਾ। ਮਹਿਤਾ ਨੇ ਦੱਸਿਆ ਕਿ ਅਜੇ 'ਫੇਅਰ ਐਂਡ ਲਵਲੀ' ਦੀ 70 ਫ਼ੀਸਦੀ ਵਿਕਰੀ ਪੇਂਡੂ ਇਲਾਕਿਆਂ ਵਿੱਚ ਹੁੰਦੀ ਹੈ, ਜਦੋਂ ਕਿ ਬਾਕੀ 30 ਫ਼ੀਸਦੀ ਵਿਕਰੀ ਸ਼ਹਿਰੀ ਬਾਜ਼ਾਰਾਂ ਵਿਚ ਹੁੰਦੀ ਹੈ। ਯੂਨੀਲੀਵਰ ਦੇ ਪ੍ਰਧਾਨ ਸੰਨੀ ਜੈਨ ਨੇ ਇਸ ਬਾਰੇ ਵਿਚ ਕਿਹਾ, 'ਅਸੀਂ ਚਮੜੀ ਨਾਲ ਸਬੰਧਤ ਉਤਪਾਦਾਂ ਦੇ ਅਜਿਹੇ ਗਲੋਬਲ ਪੋਰਟਫੋਲੀਓ ਲਈ ਵਚਨਬੱਧ ਹਾਂ, ਜੋ ਹਰ ਰੰਗ ਅਤੇ ਰੂਪ ਦਾ ਧਿਆਨ ਰੱਖਦਾ ਹੋਵੇ। ਭਾਰਤ ਵਿਚ ਗੋਰੇਪਣ ਦੀ ਕਰੀਮ ਨੂੰ ਵੱਡਾ ਬਾਜ਼ਾਰ ਮੰਨਿਆ ਜਾਂਦਾ ਰਿਹਾ ਹੈ। ਪ੍ਰੋਕਟਰ ਐਂਡ ਗੈਂਬਲ, ਗਾਰਨੀਅਰ (ਲਾਰੀਅਲ), ਈਮਾਮੀ ਅਤੇ ਹਿਮਾਲਾ ਵਰਗੀਆਂ ਐਫ.ਐਮ.ਸੀ.ਜੀ. ਕੰਪਨੀਆਂ ਇਸ ਹਿੱਸੇ ਵਿਚ ਉਤਪਾਦਾਂ ਦੀ ਮਾਰਕੀਟਿੰਗ ਕਰਦੀਆਂ ਹਨ।


cherry

Content Editor

Related News