ਫਾਡਾ ਨੇ ਘੱਟ ਕੀਮਤ ਵਾਲੇ ਦੋਪਹੀਆ ਵਾਹਨਾਂ ਲਈ GST ਦਰਾਂ ਨੂੰ ਘਟਾ ਕੇ 18 ਫੀਸਦੀ ਕਰਨ ਦੀ ਕੀਤੀ ਮੰਗ

09/15/2023 12:13:05 PM

ਨਵੀਂ ਦਿੱਲੀ (ਭਾਸ਼ਾ) – ਵਾਹਨ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਦੇ ਇਕ ਵਫਦ ਨੇ ਘੱਟ ਕੀਮਤ ਵਾਲੇ ਦੋਪਹੀਆ ਵਾਹਨਾਂ ’ਤੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦਰ ਨੂੰ 28 ਤੋਂ ਘਟਾ ਕੇ 18 ਫੀਸਦੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੈਗਮੈਂਟ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਤੋਂ ਹਾਲੇ ਤੱਕ ਉਭਰ ਨਹੀਂ ਸਕਿਆ ਹੈ। ‘ਆਟੋ ਰਿਟੇਲ ਕਾਨਕਲੇਵ’ ਵਿਚ ਫਾਡਾ ਦੇ ਮੁਖੀ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ ਹਾਲੇ ਤੱਕ ਘੱਟ ਕੀਮਤ ਵਾਲੇ ਦੋਪਹੀਆ ਸੈਗਮੈਂਟ ’ਚ ਮਜ਼ਬੂਤ ਵਾਧਾ ਨਹੀਂ ਦੇਖਿਆ ਗਿਆ ਹੈ ਜਦ ਕਿ ਕੁੱਲ ਵਾਹਨਾਂ ਦੀ ਪ੍ਰਚੂਨ ਵਿਕਰੀ ਕਰੀਬ ਸੱਤ ਫੀਸਦੀ ਵਧੀ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਭਾਰਤ ਤੋਂ 20,000 ਮੀਟ੍ਰਿਕ ਟਨ ਖੰਡ ਦਰਾਮਦ ਕਰੇਗਾ ਨੇਪਾਲ

ਸਿੰਘਾਨੀਆ ਨੇ ਕਿਹਾ ਕਿ ਦੋਪਹੀਆ ਵਾਹਨ ਸੈਗਮੈਂਟ ’ਚ ਸਾਲਾਨਾ ਆਧਾਰ ’ਤੇ ਵਾਧਾ ਦੇਖਿਆ ਗਿਆ, ਹਾਲਾਂਕਿ ਅਸੀਂ ਹੁਣ ਵੀ ਕੋਵਿਡ-19 ਗਲੋਬਲ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ 20 ਫੀਸਦੀ ਪਿੱਛੇ ਹਾਂ। ਪ੍ਰੋਗਰਾਮ ’ਚ ਮੌਜੂਦ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲ ਮੁੜਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਲਈ ਫਾਡਾ ਮਾਣਯੋਗ ਮੰਤਰੀ ਨੂੰ ਅਪੀਲ ਕਰਦਾ ਹੈ ਕਿ ਉਹ ਘੱਟ ਕੀਮਤ ਵਾਲੇ ਦੋਪਹੀਆ ਵਾਹਨਾਂ ਯਾਨੀ 100 ਸੀ. ਸੀ. ਅਤੇ 125 ਸੀ. ਸੀ. ਸੈਗਮੈਂਟ ਲਈ ਜੀ. ਐੱਸ. ਟੀ. ਦਰ ਨੂੰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ’ਚ ਸਾਡੀ ਮਦਦ ਕਰਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ਬਣਾਏ ਈਂਧਨ ਨਾਲ ਚੱਲਣਗੇ ਲੜਾਕੂ ਜਹਾਜ਼ ਅਤੇ ਪਲੇਨ, ਨਿਤਿਨ ਗਡਕਰੀ ਨੇ ਕੀਤਾ ਵੱਡਾ ਦਾਅਵਾ

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur