ਜਿਓ ਨਾਲ ਸੌਦੇ ਦਾ ਮਤਲਬ ਇਹ ਨਹੀਂ ਸਾਡੇ ''ਚ ਮੁਕਾਬਲਾ ਖਤਮ : ਫੇਸਬੁੱਕ

04/23/2020 1:27:16 AM

ਗੈਜੇਟ ਡੈਸਕ—ਫੇਸਬੁੱਕ ਅਤੇ ਜਿਓ ਨੇ ਹਾਲ ਹੀ 'ਚ ਸਾਂਝੇਦਾਰੀ ਦਾ ਐਲਾਨ ਕੀਤਾ ਹੈ ਜਿਸ 'ਚ ਜਿਓਮਾਰਟ 'ਚ ਪੇਮੈਂਟ ਲਈ ਵਟਸਐਪ ਪੇਅ ਦਾ ਇਸਤੇਮਾਲ ਵਰਗੀਆਂ ਸ਼ਰਤਾਂ ਸ਼ਾਮਲ ਹਨ। ਰਿਲਾਇੰਸ ਜਿਓ ਅਤੇ ਫੇਸਬੁੱਕ ਵਿਚਾਲੇ 43,574 ਕਰੋੜ ਰੁਪਏ ਦਾ ਸੌਦਾ ਹੋਇਆ ਹੈ। ਇਸ ਸੌਦੇ ਤੋਂ ਬਾਅਦ ਜਿਓ 'ਚ 9.99 ਫੀਸਦੀ ਹਿੱਸੇਦਾਰੀ ਫੇਸਬੁੱਕ ਦੀ ਹੋਵੇਗੀ। ਇਸ ਸੌਦੇ ਤੋਂ ਬਾਅਦ ਫੇਸਬੁੱਕ ਨੇ ਕਿਹਾ ਕਿ ਅਸੀਂ ਤਾਲਮੇਲ ਅਤੇ ਸਹਿਯੋਗ ਨਾਲ ਨਿਰਧਾਰਿਤ ਖੇਤਰਾਂ 'ਚ ਅਗੇ ਵਧੇਗਾ ਪਰ ਦੋਵਾਂ ਕੰਪਨੀਆਂ ਵਿਚਾਲੇ ਹੋਏ ਸੌਦੇ ਦਾ ਇਹ ਮਤਲਬ ਨਹੀਂ ਹੈ ਕਿ ਦੋਵੇਂ ਪੱਖ ਬਾਜ਼ਾਰ 'ਚ ਮੁਕਬਾਲਾ ਨਹੀਂ ਕਰਨਗੇ। ਇਹ ਸੌਦਾ ਆਪਣੇ ਆਪ 'ਚ ਐਕਸਕਲੂਸੀਵ ਨਹੀਂ ਹੈ। ਭਾਰਤ 'ਚ ਫੇਸਬੁੱਕ ਦੇ ਉਪ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਜੀਤ ਮੋਹਨ ਨੇ ਬੁੱਧਵਾਰ ਨੂੰ ਪੱਤਰਕਾਰ ਨੂੰ ਕਿਹਾ ਕਿ ਇਸ ਗਠਜੋੜ ਦਾ ਡਿਜ਼ਾਈਨ ਵਿਸ਼ੇਸ਼ ਨਹੀਂ ਹੈ। ਫੇਸਬੁੱਕ ਨੇ ਜਿਓ ਪਲੇਟਫਾਰਮਸ 'ਚ 9.99 ਫੀਸਦੀ ਹਿੱਸੇਦਾਰੀ ਲੈਣ ਲਈ 43,574 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

ਮੋਹਨ ਨੇ ਕਿਹਾ ਕਿ ਦੋਵੇਂ ਪੱਖ ਮੰਨਦੇ ਹਨ ਕਿ ਇਕੱਠੇ ਮਿਲ ਕੇ ਕੰਮ ਕਰਨ ਅਤੇ ਆਰਥਿਕ ਵਿਸਤਾਰ ਦੇ ਸ਼ਾਨਦਾਰ ਮੌਕੋ ਹਨ ਅਤੇ ਇਸ ਦੇ ਤਹਿਤ ਪਹਿਲਾਂ ਛੋਟੇ ਕਾਰੋਬਾਰਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਪੁੱਛਣ 'ਤੇ ਕਿ ਫੇਸਬੁੱਕ ਐਮਾਜ਼ੋਨ ਜਾਂ ਫਲਿੱਪਕਾਰਟ ਵਰਗੀਆਂ ਦੂਜੀਆਂ ਖੁਦਰਾਂ ਕੰਪਨੀਆਂ ਨਾਲ ਮਿਲ ਕੇ ਸਾਂਝੇਦਾਰੀ ਕਰਨ 'ਤੇ ਵੀ ਵਿਚਾਰ ਕਰ ਸਕਦੀ ਹੈ, ਮੋਹਨ ਨੇ ਕਿਹਾ ਕਿ ਪਲੇਟਫਾਰਮ ਖੁਲੇ ਹਨ। ਇਹ ਵਿਸ਼ੇਸ਼ ਨਹੀਂ ਹੈ ਅਤੇ ਇਸ ਦਾ ਮਤਲਬ ਕਿਸੇ ਨੂੰ ਦੂਰ ਰਖਣਾ ਨਹੀਂ ਹੈ।

ਸੌਦੇ ਦੇ ਬਾਰੇ 'ਚ ਰਿਲਾਇੰਸ ਜਿਓ ਦੇ ਰਣਨੀਤੀ ਪ੍ਰਮੁੱਖ ਅੰਸ਼ੁਮਾਨ ਠਾਕੁਰ ਨੇ ਕਿਹਾ ਕਿ ਇਸ ਸਮੇਂ ਅਸੀਂ ਵਪਾਰੀ, ਐੱਸ.ਐੱਮ.ਈ. (ਛੋਟੇ ਅਤੇ ਮੱਧ ਉਦਮ) ਵਪਾਰ ਦੀ ਪਛਾਣ ਕੀਤੀ ਹੈ, ਜਿਥੇ ਅਸੀਂ ਸਹਿਯੋਗ ਕਰ ਸਕਦੇ ਹਾਂ ਅਤੇ ਸਾਨੂੰ ਵਟਸਐਪ ਤੋਂ ਫਾਇਦਾ ਮਿਲ ਸਕਦਾ ਹੈ। ਅਸੀਂ ਇਸ ਤਰ੍ਹਾਂ ਉਨ੍ਹਾਂ ਖੇਤਰਾਂ ਦਾ ਪਤਾ ਲਗਾਵਾਂਗੇ ਜਿਥੇ ਸਾਡੀ ਕੁਸ਼ਲਤਾ ਇਕ ਦੂਜੇ ਲਈ ਵਧੇਰੇ ਪੂਰਕ ਹੋ ਸਕਦੀ ਹੈ ਪਰ ਇਸ ਨਿਵੇਸ਼ ਜਾਂ ਸਾਂਝੇਦਾਰੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਾਜ਼ਾਰ 'ਚ ਮੁਕਾਬਲਾ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਚੀਜਾਂ ਵੀ ਹੋਣਗੀਆਂ ਜਿਥੇ ਅਸੀਂ ਬਾਜ਼ਾਰ 'ਚ ਸਿੱਧੇ ਇਕ-ਦੂਜੇ ਨਾਲ ਮੁਕਾਬਲਾ ਕਰਾਂਗੇ। ਸੰਸਥਾਵਾਂ ਹਰ ਮਾਮਲੇ 'ਚ ਇਕ ਦੂਜੇ ਨਾਲ ਸੁਤੰਤਰ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੌਦਾ ਕਿਸੇ ਵੀ ਤਰ੍ਹਾਂ ਨਾਲ ਕੰਪਨੀਆਂ ਦੇ ਬਿਜ਼ਨੈੱਸ ਮਾਡਲ 'ਚ ਬਦਲਾਅ ਨਹੀਂ ਕਰਦਾ ਹੈ।


Karan Kumar

Content Editor

Related News