ਅਗਲੇ ਸਾਲ ਆ ਸਕਦੀ ਹੈ ਫੇਸਬੁੱਕ ਦੀ ਕ੍ਰਿਪਟੋਕਰੰਸੀ ''ਗਲੋਬਲਕੁਆਇਨ''

05/24/2019 9:29:53 PM

ਨਵੀਂ ਦਿੱਲੀ-ਫੇਸਬੁੱਕ ਅਗਲੇ ਸਾਲ ਆਪਣੀ ਕ੍ਰਿਪਟੋਕਰੰਸੀ ਲਿਆਉਣ ਨੂੰ ਲੈ ਕੇ ਅਮਰੀਕਾ ਅਤੇ ਬ੍ਰਿਟੇਨ ਦੇ ਫਾਈਨਾਂਸ਼ੀਅਲ ਰੈਗੂਲੇਟਰਸ ਨਾਲ ਗੱਲਬਾਤ ਕਰ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਉਪਲੱਬਧ ਕਰਵਾਉਣ ਵਾਲੀ ਇਹ ਕੰਪਨੀ ਆਪਣੀ ਕ੍ਰਿਪਟੋਕਰੰਸੀ 'ਗਲੋਬਲਕੁਆਇਨ' ਦੇ ਨਾਂ ਨਾਲ ਲਾਂਚ ਕਰਨ ਵਾਲੀ ਹੈ। ਬੀ. ਬੀ. ਸੀ. ਦੀ ਰਿਪੋਰਟ ਅਨੁਸਾਰ ਗਲੋਬਲਕੁਆਇਨ ਲਗਭਗ ਇਕ ਦਰਜਨ ਦੇਸ਼ਾਂ 'ਚ ਨਵੇਂ ਡਿਜੀਟਲ ਪੇਮੈਂਟਸ ਸਿਸਟਮ 'ਤੇ ਕੰਮ ਕਰੇਗੀ। ਸਾਲ 2020 ਦੀ ਪਹਿਲੀ ਤਿਮਾਹੀ 'ਚ ਇਸ ਨੂੰ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। ਇਸ ਨੂੰ ਲੈ ਕੇ ਪਹਿਲਾਂ ਵੀ ਖਬਰਾਂ ਆ ਚੁੱਕੀਆਂ ਹਨ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਫੇਸਬੁੱਕ 'ਪ੍ਰਾਜੈਕਟ ਲਿਬਰਾ' ਦੇ ਤਹਿਤ ਆਪਣੀ ਬਲਾਕਚੇਨ ਟੈਕਨਾਲੋਜੀ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਕੰਪਨੀ ਨੇ ਫਰਜ਼ੀਵਾੜਿਆਂ ਦੇ ਸ਼ਿਕਾਰ ਆਪਣੇ ਕਈ ਯੂਜ਼ਰਜ਼ ਨੂੰ ਭਰੋਸਾ ਦੇਣ ਲਈ ਕ੍ਰਿਪਟੋਕਰੰਸੀ ਨਾਲ ਸਬੰਧਤ ਨਿੱਜਤਾ ਦੇ ਮਸਲੇ ਨੂੰ ਵੀ ਗੰਭੀਰਤਾ ਨਾਲ ਲਿਆ ਹੈ।

Karan Kumar

This news is Content Editor Karan Kumar