ਫੇਕ ਨਿਊਜ਼ ਹਟਾਉਣ ਦੀ ਪਟੀਸ਼ਨ ''ਤੇ ਫੇਸਬੁੱਕ, ਗੂਗਲ ਅਤੇ ਟਵਿੱਟਰ ਦਿੱਲੀ ਦਾ ਨੋਟਿਸ

03/11/2020 2:24:23 PM

ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਨੇ ਫੇਸਬੁੱਕ, ਟਵਿੱਟਰ ਅਤੇ ਗੂਗਲ ਵਰਗੇ ਸ਼ੋਸਲ ਮੀਡੀਆ ਮੰਚਾਂ 'ਤੇ ਪ੍ਰਸਾਰਿਤ ਕੀਤੀ ਜਾ ਰਹੀ ਫੇਸ ਨਿਊਜ਼ ਅਤੇ ਨਫਰਤ ਭਰੇ ਬਿਆਨਾਂ ਨੂੰ ਹਟਾਉਣ ਲਈ ਸੰਘ ਵਿਚਾਰਕ ਦੇ ਐੱਨ. ਗੋਵਿੰਦਾਚਾਰਿਆ ਵਲੋਂ ਦਾਇਰ ਪਟੀਸ਼ਨ 'ਤੇ ਬੁੱਧਵਾਰ ਨੂੰ ਕੇਂਦਰ ਦਾ ਰੁਖ ਜਾਣਨਾ ਚਾਹਿਆ। ਪਟੀਨਸ਼ 'ਚ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਭਾਰਤੀ ਕਾਨੂੰਨ ਦਾ ਪਾਲਨ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਜਿਸ ਦੀ ਵਜ੍ਹਾ ਨਾਲ ਦੰਗੇ ਵਰਗੀ ਸਥਿਤੀ ਬਣਦੀ ਹੈ।


ਮੁੱਖ ਜੱਜ ਡੀ.ਐੱਨ. ਪਟੇਲ ਅਤੇ ਜੱਜ ਸੀ ਹਰੀ ਸ਼ੰਕਰ ਦੀ ਬੈਂਚ ਨੇ ਪਟੀਸ਼ਨ 'ਤੇ ਫੇਸਬੁੱਕ, ਗੂਗਲ ਅਤੇ ਟਵਿੱਟਰ ਨੂੰ ਵੀ ਨੋਟਿਸ ਜਾਰੀ ਕੀਤਾ। ਇਸ ਪਟੀਸ਼ਨ 'ਚ ਇਨ੍ਹਾਂ ਮੰਚਾਂ ਦੇ ਨਾਮਿਤ ਅਧਿਕਾਰੀਆਂ ਤੋਂ ਸੋਸ਼ਲ ਮੀਡੀਆ ਤੋਂ ਫੇਕ ਨਿਊਜ਼ ਨੂੰ ਹਟਾਉਣ ਦਾ ਵੇਰਵਾ ਮੰਗਿਆ ਗਿਆ ਹੈ। ਹੁਣ ਅਦਾਲਤ 13 ਅਪ੍ਰੈਲ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਵਰਣਨਯੋਗ ਹੈ ਕਿ ਉੱਤਰ-ਪੂਰਬੀ ਦਿੱਲੀ 'ਚ ਭਾਰੀ ਹਿੰਸਾ ਦੇ ਬਾਅਦ ਲਗਾਤਾਰ ਸੋਸ਼ਲ ਮੀਡੀਆ 'ਤੇ ਫਰਜ਼ੀ ਖਬਰਾਂ ਦੇ ਕੇ ਅਫਵਾਹ ਫੈਲਾਉਣ ਦੀ ਰਿਪੋਰਟ ਆਈ। ਦਿੱਲੀ ਪੁਲਸ ਵਲੋਂ ਲਗਾਤਾਰ ਅਜਿਹੇ ਲੋਕਾਂ ਦੇ ਖਿਲਾਫ ਸਖਤ ਚਿਤਾਵਨੀ ਜਾਰੀ ਕੀਤੀ ਜਾਂਦੀ ਰਹੀ ਹੈ।

ਇਸ ਤੋਂ ਪਹਿਲਾਂ ਇਕ ਅਫਵਾਹ ਦੇ ਚੱਲਦੇ ਦਿੱਲੀ 'ਚ ਪੰਜ ਮੈਟਰੋ ਸਟੇਸ਼ਨ ਨੂੰ ਬੰਦ ਕਰਨਾ ਪਿਆ ਸੀ। ਹਾਲਾਂਕਿ ਬਾਅਦ 'ਚ ਦਿੱਲੀ ਪੁਲਸ ਨੇ ਸਾਫ ਕੀਤਾ ਕਿ ਕਿਤੇ ਕਈ ਤਣਾਅ ਨਹੀਂ ਸਿਰਫ ਇਕ ਅਫਵਾਹ ਸੀ।

Aarti dhillon

This news is Content Editor Aarti dhillon