ਐੱਫ. ਪੀ. ਆਈ. ਨੇ ਕੀਤਾ 29,000 ਕਰੋੜ ਰੁਪਏ ਦਾ ਨਿਵੇਸ਼

07/03/2017 10:52:58 AM

ਨਵੀਂ ਦਿੱਲੀ-ਵਿਦੇਸ਼ੀ ਨਿਵੇਸ਼ਕਾਂ ਨੇ ਜੂਨ 'ਚ ਦੇਸ਼ ਦੇ ਪੂੰਜੀ ਬਾਜ਼ਾਰ 'ਚ 29,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ 'ਚ ਇਹ ਸਭ ਤੋਂ ਜ਼ਿਆਦਾ ਪ੍ਰਵਾਹ ਹੈ, ਜਿਸਦਾ ਕਾਰਨ ਵਸਤੂ ਤੇ ਸੇਵਾਕਾਰ ਅਤੇ ਮਾਨਸੂਨ ਦਾ ਆਮ ਰਹਿਣਾ ਹੈ।  ਨਾਲ ਹੀ ਇਹ ਲਗਾਤਾਰ 5ਵਾਂ ਮਹੀਨਾ ਹੈ, ਜਦੋਂ ਵਿਦੇਸ਼ੀ ਨਿਵੇਸ਼ਕਾਂ ਦਾ ਪ੍ਰਵਾਹ ਵਧਿਆ ਹੈ। ਦਿਲਚਸਪ ਗੱਲ ਇਹ ਹੈ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜ਼ਿਆਦਾਤਰ ਨਿਵੇਸ਼ ਬਾਂਡ ਬਾਜ਼ਾਰ 'ਚ ਕੀਤਾ ਹੈ। ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਪਿਛਲੇ ਮਹੀਨੇ ਸ਼ੇਅਰ ਬਾਜ਼ਾਰਾਂ 'ਚ 3617 ਕਰੋੜ ਰੁਪਏ ਨਿਵੇਸ਼ ਕੀਤੇ। ਜਦਕਿ ਬਾਂਡ ਬਾਜ਼ਾਰ 'ਚ ਉਨ੍ਹਾਂ ਨੇ ਇਸੇ ਦੌਰਾਨ 25, 685 ਕਰੋੜ ਰੁਪਏ ਨਿਵੇਸ਼ ਕੀਤੇ। ਇਸ ਤਰ੍ਹਾਂ ਸ਼ੁੱਧ ਪ੍ਰਵਾਹ 29,302 ਕਰੋੜ ਰੁਪਏ (4.55 ਅਰਬ ਡਾਲਰ) ਰਿਹਾ।