ਅਪ੍ਰੈਲ-ਸਤੰਬਰ ''ਚ ਯਾਤਰੀ ਵਾਹਨਾਂ ਦਾ ਨਿਰਯਾਤ ਵਧਿਆ, ਹੁੰਡਈ ਮੋਟਰ ਟਾਪ ''ਤੇ

10/13/2019 4:15:25 PM

ਨਵੀਂ ਦਿੱਲੀ—ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) 'ਚ ਯਾਤਰੀ ਵਾਹਨਾਂ ਦਾ ਨਿਰਯਾਤ ਚਾਰ ਫੀਸਦੀ ਵਧ ਕੇ 3,65,282 ਇਕਾਈ 'ਤੇ ਪਹੁੰਚ ਗਿਆ ਹੈ। ਹੁੰਡਈ ਮੋਟਰ ਨੇ ਇਸ ਸਮੇਂ 'ਚ ਸਭ ਤੋਂ ਜ਼ਿਆਦਾ 1.03 ਲੱਖ ਗੱਡੀਆਂ ਦਾ ਨਿਰਯਾਤ ਕੀਤਾ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਮੁਤਾਬਕ 2019-20 ਦੀ ਅਪ੍ਰੈਲ-ਸਤੰਬਰ ਸਮੇਂ 'ਚ ਦੇਸ਼ ਤੋਂ ਕੁੱਲ 3,65,282 ਯਾਤਰੀ ਵਾਹਨਾਂ ਦਾ ਨਿਰਯਾਤ ਕੀਤਾ ਗਿਆ। ਸਾਲ 2018-19 ਦੀ ਇਸ ਸਮੇਂ 'ਚ ਇਹ ਅੰਕੜਾ 3,49,951 ਇਕਾਈ ਸੀ। ਸੋਸਾਇਟੀ ਆਫ ਇੰਡੀਆ ਆਟੋਮੋਬਾਇਲ ਮੈਨਿਊਫੈਕਚਰਿੰਗ (ਸਿਆਮ) ਦੇ ਅੰਕੜਿਆਂ ਮੁਤਾਬਕ ਕਾਰ ਨਿਰਯਾਤ 5.61 ਫੀਸਦੀ ਵਧ ਕੇ 2,86,495 ਇਕਾਈ 'ਤੇ ਰਿਹਾ ਜਦੋਂਕਿ ਯੂਟੀਲਿਟੀ ਵਾਹਨਾਂ ਦਾ ਨਿਰਯਾਤ ਮਾਮੂਲੀ ਵਧ ਕੇ 77,397 ਵਾਹਨ ਰਿਹਾ। ਹਾਲਾਂਕਿ, ਵੈਨ ਨਿਰਯਾਤ 27.57 ਫੀਸਦੀ ਡਿੱਗ ਕੇ 1,390 ਵਾਹਨ ਰਹਿ ਗਿਆ।

PunjabKesariਇਸ ਸਾਲ ਪਹਿਲਾਂ ਅਪ੍ਰੈਲ-ਸਤੰਬਰ 'ਚ 1,919 ਵੈਨ ਦਾ ਨਿਰਯਾਤ ਕੀਤਾ ਗਿਆ ਹੈ। ਨਿਰਯਾਤ ਦੇ ਮਾਮਲੇ 'ਚ ਹੁੰਡਈ ਮੋਟਰ ਇੰਡੀਆ ਟਾਪ 'ਤੇ ਰਹੀ। ਇਸ ਦੇ ਬਾਅਦ ਫੋਰਡ ਇੰਡੀਆ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਲੜੀਵਾਰ ਦੂਜੇ ਅਤੇ ਤੀਜੇ ਪਾਇਦਾਨ 'ਤੇ ਰਹੀ। ਹੁੰਡਈ ਮੋਟਰ ਇੰਡੀਆ ਨੇ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਸਤੰਬਰ ਸਮੇਂ 'ਚ ਸੰਸਾਰਕ ਬਾਜ਼ਾਰਾਂ 'ਚ 1,03,300 ਕਾਰਾਂ ਦਾ ਨਿਰਯਾਤ ਕੀਤਾ। ਇਹ ਇਕ ਸਾਲ ਪਹਿਲਾਂ ਦੀ ਤੁਲਨਾ 'ਚ 19.26 ਫੀਸਦੀ ਜ਼ਿਆਦਾ ਹੈ। ਕੰਪਨੀ ਨੇ ਅਫਰੀਕਾ, ਪੱਛਮੀ ਏਸ਼ੀਆ, ਲੈਟਿਨ ਅਮਰੀਕਾ, ਆਸਟ੍ਰੇਲੀਆ ਅਤੇ ਏਸ਼ੀਆ ਪ੍ਰਸ਼ਾਂਤ 'ਚ 90 ਤੋਂ ਜ਼ਿਆਦਾ ਦੇਸ਼ਾਂ 'ਚ ਇਨ੍ਹਾਂ ਵਾਹਨਾਂ ਦਾ ਨਿਰਯਾਤ ਕੀਤਾ। ਇਸ ਦੌਰਾਨ, ਫੋਰਡ ਇੰਡੀਆ ਨੇ 71,850 ਇਕਾਈਆਂ ਅਤੇ ਮਾਰੂਤੀ ਸੂਜ਼ੂਕੀ ਨੇ 52,603 ਇਕਾਈਆਂ ਦਾ ਨਿਰਯਾਤ ਕੀਤਾ।  


Aarti dhillon

Content Editor

Related News