ਲਾਕਡਾਊਨ ਦੌਰਾਨ ਫਲ, ਸਬਜ਼ੀਆਂ ਦੀ ਬਰਾਮਦ 70 ਫੀਸਦੀ ਡਿੱਗੀ

05/24/2020 1:29:08 AM

ਨਵੀਂ ਦਿੱਲੀ -ਬਰਾਮਦਕਾਰਾਂ ਅਤੇ ਅਧਿਕਾਰੀਆਂ ਅਨੁਸਾਰ ਜ਼ਿਆਦਾ ਹਵਾਈ ਕਿਰਾਇਆ ਫੀਸ ਕਾਰਣ ਅਤੇ ਮਾਰਚ ਦੇ ਅੰਤ 'ਚ ਲਾਕਡਾਊਨ ਸ਼ੁਰੂ ਹੋਣ ਤੋਂ ਬਾਅਦ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ 'ਚ ਲਗਭਗ 70 ਫੀਸਦੀ ਦੀ ਗਿਰਾਵਟ ਆਈ ਹੈ। ਫਲ ਅਤੇ ਸਬਜ਼ੀ ਬਰਾਮਦਕਾਰ ਆਪਣੇ ਉਤਪਾਦਾਂ ਦੀ ਗੁਣਵਤਾ ਅਤੇ ਤਾਜ਼ਗੀ ਸੁਨਿਸਚਿਤ ਕਰਨ ਲਈ ਇਨ੍ਹਾਂ ਨੂੰ ਉਡਾਣ ਰਾਹੀਂ ਕਾਰਗੋ ਭੇਜਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਨੇ ਆਪਣੇ ਮਾਲਭਾੜੇ 'ਚ 166 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਨਾਲ ਇਸ 'ਚ 250 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਦਾ ਵਾਧਾ ਹੋਇਆ ਹੈ। ਭਾਰਤ 'ਚ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ ਲਈ ਮਾਰਚ- ਮਈ ਦੀ ਮਿਆਦ ਪੀਕ ਸੀਜ਼ਨ ਹੈ। ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦ ਬਰਾਮਦ ਵਿਕਾਸ ਅਥਾਰਟੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ 'ਚ ਔਸਤਨ 4,00,000 ਟਨ ਪ੍ਰਤੀ ਮਹੀਨੇ ਨਾਲ ਬਰਾਮਦ ਹੋਈ ਸੀ, ਜੋ ਹੁਣ ਇਕ ਮਹੀਨੇ 'ਚ 1,20,000 ਟਨ ਤੋਂ ਹੇਠਾਂ ਹੈ।


Karan Kumar

Content Editor

Related News