ਇਸ ਸਾਲ ਮਹਿੰਗੀ ਦਾਲ ਫਿਰ ਵਿਗਾੜੇਗੀ ਘਰ ਦਾ ਬਜਟ!

02/07/2020 2:02:32 PM

ਨਵੀਂ ਦਿੱਲੀ—ਦਾਲ ਦੀਆਂ ਕੀਮਤਾਂ ਇਸ ਸਾਲ ਵੀ ਆਮ ਲੋਕਾਂ ਦਾ ਬਜਟ ਵਿਗਾੜ ਸਕਦੀਆਂ ਹਨ। ਮੌਸਮ ਦੇ ਵਿਗੜਣ ਨਾਲ ਦਾਲਾਂ ਦੀਆਂ ਕੀਮਤਾਂ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ ਜਿਸ ਦਾ ਅਸਰ ਇਨ੍ਹਾਂ ਦੀਆਂ ਕੀਮਤਾਂ 'ਤੇ ਪੈਂਦਾ ਹੈ। ਰਿਜ਼ਰਵ ਬੈਂਕ ਨੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਾੜ-ਚੜ੍ਹਾਅ ਜਾਰੀ ਰਹਿਣ ਦੇ ਦੌਰਾਨ ਦੁੱਧ ਅਤੇ ਦਾਲਾਂ ਦੇ ਭਾਅ ਵਧਣ ਦੇ ਖਦਸ਼ੇ ਨੂੰ ਦੇਖਦੇ ਹੋਏ ਚਾਲੂ ਵਿੱਤੀ ਸਾਲ ਦੀ ਅੰਤਿਮ ਤਿਮਾਹੀ 'ਚ ਖੁਦਰਾ ਮਹਿੰਗਾਈ ਦਰ ਦਾ ਅਨੁਮਾਨ ਵਧਾ ਕੇ 6.5 ਫੀਸਦੀ ਕਰ ਦਿੱਤਾ ਹੈ। ਦਾਲਾਂ ਦੇ ਕਾਰੋਬਾਰੀ ਪਹਿਲਾਂ ਹੀ ਪੈਦਾਵਾਰ ਦੀ ਕਮੀ ਅਤੇ ਕੀਮਤਾਂ 'ਚ ਵਾਧੇ ਦਾ ਡਰ ਜਤਾ ਚੁੱਕੇ ਹਨ। ਰਿਜ਼ਰਵ ਬੈਂਕ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਮਹਿੰਗਾਈ ਦਰ 'ਤੇ ਖਾਦ ਮਹਿੰਗਾਈ, ਕੱਚੇ ਤੇਲ ਦੀਆਂ ਕੀਮਤਾਂ ਅਤੇ ਸੇਵਾਵਾਂ ਦੀ ਲਾਗਤ ਵਰਗੇ ਕਈ ਕਾਰਕਾਂ ਦਾ ਅਸਰ ਹੋਵੇਗਾ। ਰਿਜ਼ਰਵ ਬੈਂਕ ਨੇ ਖਾਧ ਮੁਦਰਾਸਫੀਤੀ ਨੂੰ ਲੈ ਕੇ ਕਿਹਾ ਹੈ ਕਿ ਦਸੰਬਰ ਦੇ ਉੱਚ ਪੱਧਰ ਦੀ ਤੁਲਨਾ 'ਚ ਇਸ 'ਚ ਨਰਮੀ ਆਉਣ ਦਾ ਅਨੁਮਾਨ ਹੈ। ਸਾਉਣੀ ਫਸਲ ਦੀ ਦੇਰੀ ਨਾਲ ਆਉਣ ਅਤੇ ਹਾੜੀ ਫਸਲ ਦੀ ਆਵਾਜਾਈ ਦੇ ਕਾਰਨ ਪਿਆਜ਼ ਦੀਆਂ ਕੀਮਤਾਂ ਸੁਧਰ ਰਹੀਆਂ ਹਨ। ਅੰਤ 'ਚ ਚੌਥੀ ਤਿਮਾਹੀ 'ਚ ਖਾਧ ਮੁਦਰਾਸਫੀਤੀ 'ਚ ਨਰਮੀ ਜ਼ਿਆਦਾ ਸਪੱਸ਼ਟ ਦਿਖੇਗੀ। ਕੇਂਦਰੀ ਬੈਂਕ ਨੇ ਇਕ ਪਾਸੇ ਪੱਛਮੀ ਏਸ਼ੀਆ ਦੇ ਭੂ-ਰਾਜਨੀਤਿਕ ਤਣਾਅ ਅਤੇ ਦੂਜੇ ਪਾਸੇ ਅਨਿਸ਼ਚਿਤ ਸੰਸਾਰਕ ਆਰਥਿਕ ਪਰਿਦ੍ਰਿਸ਼ ਦੇ ਕਾਰਨ ਕੱਚੇ ਤੇਲ 'ਚ ਉਤਾਰ-ਚੜ੍ਹਾਅ ਬਣੇ ਰਹਿਣ ਦਾ ਖਦਸ਼ਾ ਜਤਾਇਆ ਹੈ। ਰਿਜ਼ਰਵ ਬੈਂਕ ਮੁਤਾਬਕ ਸਾਲ ਦੇ ਮਹੀਨਿਆਂ 'ਚ ਸੇਵਾ ਲਾਗਤ 'ਚ ਵਾਧਾ ਦੇਖਣ ਨੂੰ ਮਿਲਿਆ ਹੈ।
ਰਿਜ਼ਰਵ ਬੈਂਕ ਨੇ ਆਪਣੀ ਤਿਮਾਹੀ ਬੈਠਕ 'ਚ ਰੈਪੋ ਰੇਟ ਨੂੰ 5.15 ਫੀਸਦੀ 'ਤੇ ਯਥਾਵਤ ਰੱਖਿਆ ਹੈ। ਉਸ ਨੇ ਕਿਹਾ ਕਿ ਇਨ੍ਹਾਂ ਕਾਰਕਾਂ ਨੂੰ ਧਿਆਨ 'ਚ ਰੱਖਦੇ ਹੋਏ ਅਤੇ 2020-21 'ਚ ਉੱਤਰੀ-ਪੱਛਮੀ ਮਾਨਸੂਨ ਦੇ ਆਮ ਰਹਿਣ ਦੇ ਅਨੁਮਾਨ ਦੇ ਮੱਦੇਨਜ਼ਰ ਖੁਦਰਾ ਮਹਿੰਗਾਈ ਦਰ ਦਾ ਅਨੁਮਾਨ ਵਧਾ ਕੇ 2019-20 ਦੀ ਮਾਰਚ ਤਿਮਾਹੀ 'ਚ 6.5 ਫੀਸਦੀ, 2020-21 ਦੀ ਪਹਿਲੀਆਂ ਦੋ ਤਿਮਾਹੀਆਂ 'ਚ 5.4-5 ਫੀਸਦੀ ਅਤੇ 2020-21 ਦੀ ਤੀਜੀ ਤਿਮਾਹੀ 'ਚ 3.2 ਫੀਸਦੀ ਤੱਕ ਕੀਤਾ ਗਿਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਸਬਜ਼ੀਆਂ ਨੂੰ ਛੱਡ ਕੇ ਹੋਰ ਖਾਧ ਪਦਾਰਥਾਂ ਵਿਸ਼ੇਸ਼ ਕਰਕੇ ਲਾਗਤ ਵਧਣ ਨਾਲ ਦੁੱਧ ਦੀਆਂ ਕੀਮਤਾਂ ਅਤੇ ਸਾਉਣੀ ਉਤਪਾਦਨ ਘੱਟ ਰਹਿਣ ਨਾਲ ਦਾਲ ਦੇ ਭਾਅ ਵਧਣ ਦਾ ਅਨੁਮਾਨ ਹੈ।
ਦਾਲਾਂ ਦੇ ਕਾਰੋਬਾਰੀ ਇਸ ਸਾਲ ਉਤਪਾਦਨ ਘੱਟ ਹੋਣ ਦਾ ਖਦਸ਼ਾ ਜਤਾ ਚੁੱਕੇ ਹਨ। ਭਾਰਤੀ ਦਾਲਾਂ ਅਤੇ ਅਨਾਜ ਸੰਘ (ਆਈ.ਪੀ.ਜੀ.ਏ.) ਦੀ ਰਿਪੋਰਟ ਮੁਤਾਬਕ ਇਸ ਵਾਰ ਕੇਂਦਰ ਨੇ 263 ਲੱਖ ਟਨ ਪੈਦਾਵਾਰ ਦਾ ਟੀਚਾ ਰੱਖਿਆ ਸੀ, ਪਰ ਖਰਾਬ ਮਾਨਸੂਨ ਨਾਲ ਪੈਦਾਵਾਰ 'ਚ ਕਰੀਬ 10 ਫੀਸਦੀ ਦੀ ਗਿਰਾਵਟ ਆਵੇਗੀ। ਮੂੰਗੀ ਦੀ ਦਾਲ ਦੀ ਪੈਦਾਵਾਰ 'ਚ ਕਰੀਬ 30 ਫੀਸਦੀ ਅਤੇ ਮਾਂਹ ਦੀ ਦਾਲ ਦੀ ਪੈਦਾਵਾਰ 'ਚ ਕਰੀਬ 50 ਫੀਸਦੀ ਕਮੀ ਆਉਣ ਦਾ ਅਨੁਮਾਨ ਹੈ।


Baljeet Kaur

Content Editor

Related News