ਗਿਫਟ ਸਿਟੀ ’ਚ ਨਿਵੇਸ਼ ਟਰੱਸਟ, ETF ਨੂੰ ਪੂੰਜੀ ਲਾਭ ਟੈਕਸ ਤੋਂ ਮਿਲੀ ਛੋਟ

09/15/2023 3:38:18 PM

ਨਵੀਂ ਦਿੱਲੀ - ਸਰਕਾਰ ਨੇ ਗੁਜਰਾਤ ਦੀ ਗਿਫਟ ਸਿਟੀ ’ਚ ਸਥਿਤ ਕੰਪਨੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ ਨਿਵੇਸ਼ ਟਰੱਸਟ ਅਤੇ ਈ. ਟੀ. ਐੱਫ. (ਐਕਸਚੇਂਜ ਟਰੇਡਿਡ ਫੰਡ) ਦੀ ਯੂਨਿਟ ਨੂੰ ਪੂੰਜੀਗਤ ਲਾਭ ਟੈਕਸ ਤੋਂ ਛੋਟ ਦਿੱਤੀ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਨੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ (ਫੰਡ ਪ੍ਰਬੰਧਨ) ਨਿਯਮ, 2022 ਤਹਿਤ ਸ਼ੁਰੂ ਨਿਵੇਸ਼ ਟਰੱਸਟ ਦੀ ਕਿਸੇ ਵੀ ਯੂਨਿਟ ਅਤੇ ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ.) ਦੀ ਯੂਨਿਟ ਨੂੰ ਪੂੰਜੀਗਤ ਲਾਭ ਟੈਕਸ ਤੋਂ ਛੋਟ ਦੇਣ ਨੂੰ ਲੈ ਕੇ ਸਰਕੁਲਰ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਭਾਰਤ ਤੋਂ 20,000 ਮੀਟ੍ਰਿਕ ਟਨ ਖੰਡ ਦਰਾਮਦ ਕਰੇਗਾ ਨੇਪਾਲ

ਅੰਤਰਰਾਸ਼ਟਰੀ ਵਿੱਤ ਸੇਵਾ ਕੇਂਦਰ ਦੇ ਰੂਪ ’ਚ ਸਥਾਪਤ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈੱਕ-(ਗਿਫਟ) ਸਿਟੀ ਨੂੰ ਵਿੱਤੀ ਖੇਤਰ ਲਈ ਇਕ ਟੈਕਸ-ਨਿਰਪੱਖ ਖੇਤਰ ਦੇ ਰੂਪ ’ਚ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਨਾਂਗਿਆ ਐਂਡਰਸਨ ਐੱਲ. ਐੱਲ. ਪੀ. ਦੇ ਸਾਂਝੇਦਾਰ (ਵਿੱਤੀ ਸੇਵਾਵਾਂ) ਸੁਨੀਲ ਗਿਡਵਾਨੀ ਨੇ ਕਿਹਾ ਕਿ ਮੌਜੂਦਾ ਕਾਨੂੰਨ ਤਹਿਤ ਵੱਖ-ਵੱਖ ਸਕਿਓਰਿਟੀਜ਼ ’ਤੇ ਪੂੰਜੀਗਤ ਲਾਭ ਟੈਕਸ ਤੋਂ ਛੋਟ ਪ੍ਰਦਾਨ ਕੀਤੀ ਗਈ ਹੈ। ਗਿਫਟ ਸਿਟੀ ’ਚ ਸ਼ੇਅਰ ਬਾਜ਼ਾਰਾਂ ’ਚ ਕਾਰੋਬਾਰ ਜਾਂ ਗਿਫਟ ਸਿਟੀ ’ਚ ਸਥਾਪਤ ਇਕਾਈਆਂ ਵੱਲੋਂ ਜਾਰੀ ਸਕਿਓਰਿਟੀ ’ਤੇ ਟੈਕਸ ਛੋਟ ਦਿੱਤੀ ਗਈ ਹੈ। ਗਿਡਵਾਨੀ ਨੇ ਕਿਹਾ,‘‘ਨਵੀਂ ਫੰਡ ਵਿਵਸਥਾ ਤਹਿਤ ਫੰਡ ਨੂੰ ਨਿਵੇਸ਼ ਟਰੱਸਟ ਦੇ ਰੂਪ ’ਚ ਸਥਾਪਤ ਕਰਨ ਦਾ ਪ੍ਰਬੰਧ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਬਣਾਏ ਈਂਧਨ ਨਾਲ ਚੱਲਣਗੇ ਲੜਾਕੂ ਜਹਾਜ਼ ਅਤੇ ਪਲੇਨ, ਨਿਤਿਨ ਗਡਕਰੀ ਨੇ ਕੀਤਾ ਵੱਡਾ ਦਾਅਵਾ

ਇਸ ਲਈ, ਕਾਨੂੰਨ ’ਚ ਪੂੰਜੀਗਤ ਲਾਭ ਤੋਂ ਛੋਟ ਦੇ ਉਦੇਸ਼ ਨਾਲ ਅਜਿਹੇ ਟਰੱਸਟਾਂ ਵੱਲੋਂ ਜਾਰੀ ਯੂਨਿਟ ਨੂੰ ਸ਼ਾਮਿਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ,‘‘ਇਸ ਤਰ੍ਹਾਂ, ਗਿਫਟ ਸਿਟੀ ’ਚ ਸਥਿਤ ਐਕਸਚੇਂਜ ’ਤੇ ਸੂਚੀਬੱਧ ਅਤੇ ਕਾਰੋਬਾਰ ਕਰਨ ਵਾਲੇ ਈ. ਟੀ. ਐੱਫ. ਹੁਣ ਪੂੰਜੀਗਤ ਲਾਭ ਟੈਕਸ ਛੋਟ ਲਈ ਯੋਗ ਹੋਣਗੇ। ਇਨ੍ਹਾਂ ਬਦਲਾਵਾਂ ਨਾਲ ਆਈ. ਐੱਫ. ਐੱਸ. ਸੀ. ’ਚ ਫੰਡ ਅਤੇ ਸ਼ੇਅਰ ਬਾਜ਼ਾਰ ਕਾਰੋਬਾਰ ਲਈ ਉਪਲੱਬਧ ਇਨਸੈਂਟਿਵ ਦਾ ਘੇਰਾ ਹੋਰ ਵੱਧ ਜਾਵੇਗਾ। ਏ. ਕੇ. ਐੱਮ. ਗਲੋਬਲ ਟੈਕਸ ’ਚ ਸਾਂਝੇਦਾਰ ਅਮਿਤ ਮਹੇਸ਼ਵਰੀ ਨੇ ਕਿਹਾ ਕਿ ਇਹ ਸਰਕੁਲਰ ਆਈ. ਐੱਫ. ਐੱਸ. ਸੀ. ਨੂੰ ਦੁਨੀਆ ’ਚ ਵਿੱਤੀ ਸੇਵਾਵਾਂ ਦਾ ਕੇਂਦਰ ਬਣਾਉਣ ਅਤੇ ਇਕ ਮਾਨਤਾ-ਪ੍ਰਾਪਤ ਸ਼ੇਅਰ ਬਾਜ਼ਾਰ ’ਚ ਪ੍ਰਵਾਸੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਦੇ ਸਮਾਨ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur