ਨਿਵੇਸ਼ਕਾਂ ਨੇ ਅਕਤੂਬਰ ''ਚ ਗੋਲਡ ETF ''ਚੋਂ 31 ਕਰੋੜ ਰੁਪਏ ਕੱਢੇ

11/12/2019 4:05:50 PM

ਨਵੀਂ ਦਿੱਲੀ—ਨਿਵੇਸ਼ਕਾਂ ਨੇ ਅਕਤੂਬਰ 'ਚ ਗੋਲਡ ਐਕਸਚੇਂਜ ਟ੍ਰੇਡੇਟ ਫੰਡ (ਈ.ਟੀ.ਐੱਫ.) 'ਚੋਂ ਲਾਭ ਕੱਟਣ ਦੇ ਉਦੇਸ਼ ਨਾਲ 31 ਕਰੋੜ ਰੁਪਏ ਕੱਢੇ। ਇਸ ਤੋਂ ਪਿਛਲੇ ਦੋ ਮਹੀਨੇ ਨਿਵੇਸ਼ਕਾਂ ਨੇ ਪੈਸਾ ਲਗਾਉਣ ਦੇ ਸੁਰੱਖਿਅਤ ਵਿਕਲਪ ਸਮਝੇ ਜਾਣ ਵਾਲੀ ਈ.ਟੀ.ਐੱਫ. ਯੂਨਿਟਾਂ 'ਚ 200 ਕਰੋੜ ਰੁਪਏ ਪਾਏ ਸਨ। ਅਕਤੂਬਰ 'ਚ ਨਿਵੇਸ਼ਕਾਂ ਨੇ ਮੁਨਾਫਾ ਕੱਟਣ ਲਈ ਗੋਲਡ ਈ.ਟੀ.ਐੱਫ.ਨਾਲ ਪੈਸੇ ਦੀ ਨਿਕਾਸੀ ਕੀਤੀ।
ਸਤੰਬਰ 'ਚ ਗੋਲਡ ਈ.ਟੀ.ਐੱਫ. 'ਚ 44.11 ਕਰੋੜ ਰੁਪਏ ਅਤੇ ਅਗਸਤ 'ਚ 145.29 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਸੀ ਅਤੇ ਇਹ ਪਿਛਲੇ ਸਾਲ ਨਵੰਬਰ ਦੇ ਇਸ ਯੋਜਨਾ 'ਚ ਪਹਿਲਾਂ ਬਾਜ਼ਾਰ ਨਿਵੇਸ਼ 'ਚ ਕੁੱਲ ਮਿਲਾ ਕੇ ਵਾਧਾ ਹੋਇਆ ਸੀ। ਨਵੰਬਰ 2018 'ਚ ਸ਼ੁੱਧ ਨਿਵੇਸ਼ 10 ਕਰੋੜ ਰੁਪਏ ਦਾ ਸੀ। ਇਸ ਤੋਂ ਪਹਿਲਾਂ ਅਕਤੂਬਰ 2016 'ਚ ਗੋਲਡ ਈ.ਟੀ.ਐੱਫ. 'ਚ 20 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਅਤੇ ਮਈ, 2013 'ਚ ਪੰਜ ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਅਚਾਲਨ ਆਈ ਤੇਜ਼ੀ ਦੀ ਵਜ੍ਹਾ ਨਾਲ ਨਿਵੇਸ਼ਕ ਈ.ਟੀ.ਐੱਫ. ਨਾਲ ਨਿਕਾਸੀ ਕਰ ਰਹੇ ਹਨ। ਅਮਰੀਕਾ-ਚੀਨ ਦੇ ਵਿਚਕਾਰ ਵਪਾਰ ਗੱਲਬਾਤ ਠੀਕ ਤਰੀਕੇ ਨਾਲ ਅੱਗੇ ਨਹੀਂ ਵੱਧ ਰਹੀ ਹੈ ਅਤੇ ਸੰਸਾਰਕ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਉਮੀਦ ਤੋਂ ਘੱਟ ਰਹਿਣ ਦਾ ਖਦਸ਼ਾ ਹੈ। ਇਸ ਨਾਲ ਸੋਨੇ ਦੀ ਚਮਕ ਵਧ ਰਹੀ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਗੋਲਡ ਈ.ਟੀ.ਐੈੱਫ. ਨਾਲ 31.45 ਕਰੋੜ ਰੁਪਏ ਦੀ ਨਿਕਾਸੀ ਹੋਈ।  

Aarti dhillon

This news is Content Editor Aarti dhillon