ਚਾਲੂ ਵਿੱਤੀ ਸਾਲ ’ਚ ਵਾਹਨ ਉਦਯੋਗ ’ਚ ਦਰਮਿਆਨੇ ਵਾਧੇ ਦਾ ਅਨੁਮਾਨ : ਇਕਰਾ

10/31/2023 6:18:33 PM

ਨਵੀਂ ਦਿੱਲੀ (ਭਾਸ਼ਾ) – ਭਾਰਤ ਦੇ ਘਰੇਲੂ ਵਾਹਨ ਉਦਯੋਗ ਨੂੰ ਵਿੱਤੀ ਸਾਲ 2023-24 ਵਿਚ ਵਿਕਰੀ ’ਚ ਦਰਮਿਆਨਾ ਵਾਧਾ ਦਰਜ ਕਰਨ ਦੀ ਉਮੀਦ ਹੈ। ਹਾਲਾਂਕਿ ਮਾਨਸੂਨ ਦੀ ਅਸਮਾਨ ਵੰਡ ਨਾਲ ਜੁੜੀਆਂ ਚਿੰਤਾਵਾਂ ਦਰਮਿਆਨ ਪੇਂਡੂ ਮੰਗ ਹਾਲੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਰੇਟਿੰਗ ਏਜੰਸੀ ਇਕਰਾ ਨੇ ਇਹ ਗੱਲ ਕਹੀ। ਇਕਰਾ ਨੇ ਇਕ ਬਿਆਨ ਵਿੱਚ ਕਿਹਾ ਕਿ ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਅਤੇ ਲੋਕਾਂ ਦੀ ਆਵਾਜਾਈ ਵਧਣ ਕਾਰਨ ਵਾਹਨ ਉਦਯੋਗ ਪਿਛਲੇ ਦੋ ਸਾਲਾਂ ’ਚ ਵਾਪਸੀ ਦੇ ਰਾਹ ’ਤੇ ਹੈ।

ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ

ਹਾਲਾਂਕਿ ਵੱਖ-ਵੱਖ ਮੋਟਰ ਵਾਹਨ ਸੈਗਮੈਂਟਸ ’ਚ ਸੁਧਾਰ ਦੀ ਰਫ਼ਤਾਰ ਕੁੱਝ ਹੱਦ ਤੱਕ ਮਿਸ਼ਰਤ ਰਹੀ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ 2022-23 ਵਿਚ ਯਾਤਰੀ ਵਾਹਨ ਸੈਗਮੈਂਟ ਵਿਚ ਸਭ ਤੋਂ ਉੱਚ ਵਿਕਰੀ ਦਰਜ ਕੀਤੀ ਗਈ। ਇਸ ਦੇ ਪਿੱਛੇ ਨਿੱਜੀ ਵਾਹਨ ਨੂੰ ਤਰਜੀਹ ਅਤੇ ਸਥਿਰ ਸੈਮੀਕੰਡਕਟਰ ਸਪਲਾਈ ਦੀ ਅਹਿਮ ਭੂਮਿਕਾ ਰਹੀ ਸੀ। ਚਾਲੂ ਵਿੱਤੀ ਸਾਲ ’ਚ ਵੀ ਇਸ ਸੈਗਮੈਂਟ ’ਚ ਮੰਗ ਮਜ਼ਬੂਤ ਰਹਿਣ ਦੀਆਂ ਉਮੀਦਾਂ ਦਰਮਿਆਨ ਸਾਲਾਨਾ ਆਧਾਰ ’ਤੇ ਵਾਧਾ 6 ਤੋਂ 9 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤਰ੍ਹਾਂ ਕਮਰਸ਼ੀਅਲ ਵਾਹਨ ਉਦਯੋਗ ਦੀ ਕੁੱਲ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਉੱਚ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ। ਹਾਲਾਂਕਿ ਵਿੱਤੀ ਸਾਲ 2023-24 ’ਚ ਸਾਲਾਨਾ ਆਧਾਰ ’ਤੇ ਵਾਧਾ 2 ਤੋਂ 4 ਫ਼ੀਸਦੀ ਦੇ ਮਾਮੂਲੀ ਪੱਧਰ ’ਤੇ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur