PF ਖਾਤੇ 'ਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ

05/21/2020 2:32:00 PM

ਨਵੀਂ ਦਿੱਲੀ : ਕੋਰੋਨਾ ਸੰਕਟ ਵਿਚ ਜੇਕਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਕਰਜੇ ਦੇ ਨਾਲ ਤੁਹਾਡੇ  ਕੋਲ ਪੀ.ਐੱਫ. ਖਾਤੇ ਵਿਚੋਂ ਵਿਡਰਾਲ ਦਾ ਵੀ ਵਿਕਲਪ ਹੈ। ਇਸ ਨਾਲ ਤੁਸੀਂ ਪੀ.ਐੱਫ. ਵਿਚੋਂ ਤਿੰਨ ਮਹੀਨੇ ਦੀ ਤਨਖਾਹ ਜਾਂ ਫਿਰ ਜਮ੍ਹਾਂ ਰਕਮ ਦੇ 75 ਫ਼ੀਸਦੀ ਤੋਂ ਜੋ ਘੱਟ ਹੈ, ਉਹ ਰਕਮ ਕੱਢਵਾ ਸਕਦੇ ਹੋ। ਇਹ ਰਕਮ ਤੁਹਾਨੂੰ ਕਲੇਮ ਫਾਰਮ ਭਰਨ ਦੇ 72 ਘੰਟਿਆਂ ਵਿਚ ਮਿਲ ਜਾਵੇਗੀ।

ਹਾਲਾਂਕਿ ਈ.ਪੀ.ਐੱਫ.ਓ. ਨੇ ਇਸ ਨੂੰ ਲੈ ਕੇ ਕੁੱਝ ਬਦਲਾਅ ਵੀ ਕੀਤੇ ਹਨ। ਇਨ੍ਹਾਂ ਬਦਲਾਵਾਂ ਵਿਚ ਜਨਮਮਿਤੀ (DOB) ਤੋਂ ਲੈ ਕੇ ਬੈਂਕ ਅਕਾਊਂਟ ਨੰਬਰ ਤੱਕ ਸ਼ਾਮਿਲ ਹੈ ਯਾਨੀ ਤੁਹਾਨੂੰ ਕਲੇਮ ਫਾਇਲ ਕਰਦੇ ਸਮੇਂ ਹੁਣ ਪੂਰਾ ਅਕਾਊਂਟ ਨੰਬਰ ਫ਼ਾਰਮ 'ਤੇ ਭਰਨਾ ਪਏਗਾ। ਪਹਿਲਾਂ ਆਖਰੀ 4 ਅੰਕ ਹੀ ਅਕਾਊਂਟ ਪੜਤਾਲ ਕਰਨ ਲਈ ਭਰਨੇ ਪੈਂਦੇ ਸਨ।

ਈ.ਪੀ.ਐੱਫ.ਓ. ਨੇ ਆਪਣੇ ਸਬਸ‍ਕਰਾਈਬਰਸ ਨੂੰ ਇਕ ਹੋਰ ਰਾਹਤ ਦਿੱਤੀ ਹੈ ਜੋ ਨੌਕਰੀਪੇਸ਼ਾ ਪੀ.ਐਫ. ਵਿਚ ਯੋਗਦਾਨ ਕਰਦੇ ਹਨ, ਉਨ੍ਹਾਂ ਨੂੰ ਈ.ਪੀ.ਐੱਫ.ਓ. ਨੇ ਰਿਕਾਰਡ ਵਿਚ ਆਪਣੀ ਜਨਮਮਿਤੀ ਨੂੰ ਸੁਧਾਰਣ ਦੀ ਸਹੂਲਤ ਦੇ ਦਿੱਤੀ ਹੈ। ਈ.ਪੀ.ਐੱਫ.ਓ. ਦੇ ਖੇਤਰੀ ਦਫਤਰਾਂ ਨੂੰ ਦਿੱਤੇ ਗਏ ਨਿਰਦੇਸ਼ ਦੇ ਮੁਤਾਬਕ ਕੋਈ ਵੀ ਪੀ.ਐਫ. ਮੈਂਬਰ ਆਪਣੀ ਜਨਮਮਿਤੀ ਬਦਲ ਸਕਦਾ ਹੈ ਪਰ ਆਧਾਰ ਕਾਰਡ ਅਤੇ ਪੀ.ਐੱਫ. ਖਾਤੇ ਵਿਚ ਦਰਜ ਜਨਮਮਿਤੀ ਵਿਚ 3 ਸਾਲ ਦਾ ਹੀ ਅੰਤਰ ਹੋਣਾ ਚਾਹੀਦਾ ਹੈ।

ਦੱਸ ਦੇਈਏ ਕਿ ਈ.ਪੀ.ਐੱਫ.ਓ. ਹੁਣ ਤੱਕ 1 ਸਾਲ ਦੇ ਅੰਤਰ ਨੂੰ ਠੀਕ ਮੰਨਦਾ ਸੀ ਪਰ ਜਦੋਂ ਸ਼ੇਅਰ ਧਾਰਕ ਦੀ ਜਨਮਮਿਤੀ ਵਿਚ ਜ਼ਿਆਦਾ ਅੰਤਰ ਮਿਲਦਾ ਸੀ ਤਾਂ ਪੈਨਸ਼ਨ, ਫੰਡ ਕੱਢਣ ਤੋਂ ਲੈ ਕੇ ਉਸ ਤੋਂ ਐਡਵਾਂਸ ਲੈਣ ਵਿਚ ਮੁਸ਼ਕਲ ਆਉਂਦੀ ਸੀ।ਈ.ਪੀ.ਐੱਫ.ਓ. ਕਲੇਮ ਫ਼ਾਰਮ ਨੂੰ ਰਿਜੇਕ‍ਟ ਕਰ ਦਿੰਦਾ ਹੈ। ਈ.ਪੀ.ਐੱਫ.ਓ. ਦੇ 3 ਸਾਲ ਦੇ ਅੰਤਰ ਦੇ ਫੈਸਲੇ ਨਾਲ ਪੀ.ਐੱਫ. ਮੈਂਬਰਾਂ ਨੂੰ ਜ਼ਿਆਦਾ ਸਹੂਲਤ ਹੋਵੇਗੀ। ਇਸ ਦੇ ਨਾਲ ਹੀ ਈ.ਪੀ.ਐੱਫ.ਓ. ਨੇ ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦੇ ਮਾਲਕਾਂ ਅਤੇ ਪੈਨਸ਼ਨਧਾਰਕਾਂ ਨੂੰ ਸੰਗਠਨ ਦੇ ਦਫਤਰਾਂ ਵਿਚ ਨਾ ਆਉਣ ਨੂੰ ਕਿਹਾ ਹੈ।

ਲੇਬਰ ਮੰਤਰਾਲਾ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਈ.ਪੀ.ਐੱਫ.ਓ. ਨੇ ਸ਼ੇਅਰ ਧਾਰਕਾਂ ਨੂੰ ਰਾਹਤ ਦੇਣ ਲਈ 279.65 ਕਰੋੜ ਰੁਪਏ ਦੇ 1. 37 ਲੱਖ ਪੀ.ਐਫ. ਦਾਅਵਿਆਂ ਦਾ ਨਿਪਟਾਰਾ ਕੀਤਾ ਹੈ। ਇਨ੍ਹਾਂ ਦਾਅਵਿਆਂ ਦਾ ਨਿਪਟਾਰਾ ਨਵੇਂ ਪ੍ਰਬੰਧਾਂ ਤਹਿਤ ਕੀਤਾ ਗਿਆ ਹੈ। ਕੋਵਿਡ-19 ਸੰਕਟ ਦੌਰਾਨ ਸ਼ੇਅਰ ਧਾਰਕਾਂ ਨੂੰ ਰਾਹਤ ਲਈ ਈ.ਪੀ.ਐੱਫ. ਯੋਜਨਾ ਵਿਚ ਸੋਧ ਜ਼ਰੀਏ ਇਹ ਪ੍ਰਬੰਧ ਕੀਤਾ ਗਿਆ ਹੈ।


cherry

Content Editor

Related News