EPFO ਨੂੰ ਦਸੰਬਰ ''ਚ 7.16 ਲੱਖ ਨਵੇਂ ਸਬਸਕ੍ਰਾਈਬਰਸ ਮਿਲੇ

02/21/2019 12:10:03 PM

ਨਵੀਂ ਦਿੱਲੀ—ਦੇਸ਼ 'ਚ ਦਸੰਬਰ 2018 'ਚ ਸੰਗਠਿਤ ਖੇਤਰ 'ਚ 7.16 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਇਹ ਇਸ ਦਾ 16 ਮਹੀਨੇ ਦਾ ਉੱਚ ਪੱਧਰ ਹੈ। ਇਸ ਤੋਂ ਪਹਿਲਾਂ ਦਸੰਬਰ 2017 'ਚ 2.37 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਦੇ ਤਾਜ਼ਾ ਰੋਜ਼ਗਾਰ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 
ਈ.ਪੀ.ਐੱਫ.ਓ. ਦੀ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਸਤੰਬਰ 2017 ਤੋਂ ਦਸੰਬਰ 2018 ਦੇ ਦੌਰਾਨ 72.32 ਲੱਖ ਨਵੇਂ ਅੰਸ਼ਧਾਰਕ ਜੁੜੇ। ਇਸ ਤੋਂ ਪਤਾ ਚੱਲਦਾ ਹੈ ਕਿ ਪਿਛਲੇ 16 ਮਹੀਨੇ 'ਚ ਇੰਨੇ ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਈ.ਪੀ.ਐੱਫ.ਓ. ਨੇ ਹਾਲਾਂਕਿ ਨਵੰਬਰ 2018 ਦੇ ਪੇ-ਰੋਲ ਅੰਕੜਿਆਂ ਨੂੰ 23.44 ਫੀਸਦੀ ਘਟਾ ਕੇ 5.80 ਲੱਖ ਕਰ ਦਿੱਤਾ ਹੈ। ਪਹਿਲਾਂ ਇਸ ਦੇ 7.16 ਲੱਖ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। 
ਇਸ ਤੋਂ ਇਲਾਵਾ ਈ.ਪੀ.ਐੱਫ.ਓ. ਨੇ ਸਤੰਬਰ 2017 ਤੋਂ ਨਵੰਬਰ 2018 ਦੇ ਕੁੱਲ ਰੋਜ਼ਗਾਰ ਅੰਕੜਿਆਂ ਨੂੰ 11.36 ਫੀਸਦੀ ਘਟਾ ਕੇ 65.15 ਲੱਖ ਕਰ ਦਿੱਤਾ ਹੈ। ਪਹਿਲਾਂ ਇਸ ਦੇ 73.50 ਲੱਖ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਸਭ ਤੋਂ ਵੱਡਾ ਸੰਸ਼ੋਧਨ ਮਾਰਚ,2018 ਦੇ ਅੰਕੜਿਆਂ 'ਚ ਕੀਤਾ ਗਿਆ ਹੈ। ਪਿਛਲੇ ਮਹੀਨੇ ਪੇਸ਼ ਅੰਕੜਿਆਂ 'ਚ ਇਸ ਦੇ 55,831 ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਹੁਣ ਇਸ ਨੂੰ ਘਟਾ ਕੇ 5,498 ਕਰ ਦਿੱਤਾ ਗਿਆ ਸੀ। 

Aarti dhillon

This news is Content Editor Aarti dhillon