ਲਾਕਡਾਊਨ ਦੌਰਾਨ EPFO ਵਲੋਂ ਸ਼ੇਅਰ ਧਾਰਕਾਂ ਲਈ ਤੋਹਫਾ, 3 ਦਿਨਾਂ 'ਚ ਹੋ ਰਿਹੈ ਦਾਅਵਿਆਂ ਦਾ ਨਿਪਟਾਰਾ

04/11/2020 12:08:14 PM

ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਮੈਂਬਰ ਜਿਨ੍ਹਾਂ ਨੇ ਦਾਅਵਿਆਂ ਲਈ ਅਰਜ਼ੀ ਦਿੱਤੀ ਹੋਈ ਹੈ ਅਤੇ ਅਜੇ ਤੱਕ ਫੈਸਲਾ ਹੋਣਾ ਬਾਕੀ ਹੈ ਤਾਂ ਅਜਿਹੇ ਸ਼ੇਅਰ ਧਾਰਕ ਜਲਦੀ ਨਿਪਟਾਰੇ ਲਈ ਆਨਲਾਈਨ ਦਾਅਵਾ ਫਾਈਲ ਕਰ ਸਕਦੇ ਹਨ। ਈ.ਪੀ.ਐਫ.ਓ. ਨੇ ਕਿਹਾ ਕਿ ਪ੍ਰਾਵੀਡੈਂਟ ਪ੍ਰੋਵੀਡੈਂਟ ਫੰਡ (ਈਪੀਐਫ) ਦੇ ਦਾਅਵਿਆਂ ਲਈ ਸਪੈਸ਼ਲ ਕੋਰੋਨਾ ਵਾਇਰਸ ਨਿਕਾਸੀ ਯੋਜਨਾ ਤਹਿਤ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤੀ ਜਾਵੇਗਾ।

EPFO ਨੇ ਕਿਹਾ ਹੈ ਕਿ ਕੋਵਿਡ -19 ਅਧੀਨ ਆਨਲਾਈਨ ਦਾਅਵਿਆਂ ਦੇ ਤਹਿਤ 72 ਘੰਟਿਆਂ ਦੇ ਅੰਦਰ ਸਵੈਚਾਲਿਤ ਸਥਿਤੀ (ਆਟੋ ਮੋਡ) ' ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਜਿਹੜੇ ਦਾਅਵਿਆਂ ਦੀ ਪੂਰੀ ਤਰਾਂ ਨਾਲ ਕੇ.ਵਾਈ.ਸੀ.(KYC) ਸ਼ਿਕਾਇਤ ਨਹੀਂ ਹੈ ਉਹਨਾਂ ਨੂੰ ਮੈਨੁਅਲ ਦੇਖਣ ਦੀ ਜ਼ਰੂਰਤ ਹੁੰਦੀ ਹੈ ਜਿਸ ਵਿਚ ਸਮਾਂ ਲਗਦਾ ਹੈ। ਅਸੀਂ ਅਜਿਹੇ ਦਾਅਵਿਆਂ 'ਤੇ ਵੀ ਕਾਰਵਾਈ ਕਰ ਰਹੇ ਹਾਂ।

EPFO ਨੇ ਲਾਕਡਾਊਨ ਦੌਰਾਨ ਸ਼ੇਅਰ ਧਾਰਕਾਂ ਨੂੰ ਰਾਹਤ ਦੇਣ ਲਈ 280 ਕਰੋੜ ਰੁਪਏ ਦੇ 1.37 ਲੱਖ ਕਢਵਾਉਣ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਹੈ। ਕਿਰਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈ.ਪੀ.ਐਫ.ਓ. ਨੇ ਲਾਕਡਾਊਨ ਦੌਰਾਨ 279.65 ਕਰੋੜ ਰੁਪਏ ਦੇ 1.37 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ ਹੈ।

ਇਹ ਵੀ ਦੇਖੋ : 342 ਰੁਪਏ ਵਿਚ ਮਿਲੇਗਾ ਟ੍ਰਿਪਲ ਬੀਮਾ ਕਵਰ, ਜਾਣੋ ਤੁਸੀਂ ਕਿਵੇਂ ਲੈ ਸਕਦੇ ਹੋ ਇਸ ਦਾ ਲਾਭ

ਇਸ ਯੋਜਨਾ ਦੇ ਤਹਿਤ ਸ਼ੇਅਰ ਧਾਰਕ ਕਢਵਾ ਸਕਦਾ ਹੈ 75 ਫੀਸਦੀ ਹਿੱਸਾ

ਇਸ ਯੋਜਨਾ ਦੇ ਤਹਿਤ, ਈ.ਪੀ.ਐਫ.ਓ. ਸ਼ੇਅਰ ਧਾਰਕ ਆਪਣੀ ਬਚਤ ਦਾ 75% ਜਾਂ ਵੱਧ ਤੋਂ ਵੱਧ ਤਿੰਨ ਮਹੀਨਿਆਂ ਦੀ ਮੁਢਲੀ ਤਨਖਾਹ ਅਤੇ ਮਹਿੰਗਾਈ ਭੱਤਾ ਆਪਣੇ ਪੀ.ਐਫ. ਖਾਤੇ (ਜਿਹੜਾ ਵੀ ਘੱਟ ਹੋਵੇ) ਵਿਚੋਂ ਕਢਵਾ ਸਕਦੇ ਹਨ।

ਕਿਰਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ੇਅਰ ਧਾਰਕਾਂ ਨੇ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ ਹਨ। ਈ.ਪੀ.ਐਫ.ਓ. ਨੇ ਪਿਛਲੇ 10 ਦਿਨਾਂ ਵਿਚ ਇਨ੍ਹਾਂ ਦਾਅਵਿਆਂ ਦਾ ਨਿਪਟਾਰਾ ਕੀਤਾ ਹੈ। ਈ.ਪੀ.ਐਫ.ਓ. ਨੇ ਕਿਹਾ ਕਿ ਇਸ ਪ੍ਰਣਾਲੀ `ਅਪਣੇ ਗ੍ਰਾਹਕ ਨੂੰ ਪੂਰੀ ਤਰ੍ਹਾਂ ਜਾਣੋ(KYC)' ਪ੍ਰਣਾਲੀ ਦੇ ਤਹਿਤ ਦਾਅਵਿਆਂ ਦਾ ਨਿਪਟਾਰਾ 3 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਕੀਤਾ ਜਾ ਰਿਹਾ ਹੈ ।

ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਕਿਸੇ ਹੋਰ ਸ਼੍ਰੇਣੀ ਵਿਚ ਅਰਜ਼ੀ ਦਿੱਤੀ ਹੈ, ਉਹ ਵੀ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਸਥਿਤੀ ਅਨੁਸਾਰ ਇਸੇ ਯੋਜਨਾ ਦੇ ਤਹਿਤ ਵਾਪਸੀ ਦਾ ਦਾਅਵਾ ਕਰ ਸਕਦੇ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਦਾਅਵਿਆਂ ਨੂੰ ਜਲਦੀ ਨਿਪਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Harinder Kaur

This news is Content Editor Harinder Kaur