EPFO ਨੇ ਦਿੱਤੀ ਸਹੂਲਤ, ਨਵੇਂ ਨਿਯਮਾਂ ਨਾਲ ਲੱਖਾਂ ਨੌਕਰੀ ਕਰਨ ਵਾਲਿਆਂ ਨੂੰ ਮਿਲੇਗਾ ਫਾਇਦਾ

01/28/2020 2:14:26 PM

ਨਵੀਂ ਦਿੱਲੀ — ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO) ਨੇ ਆਪਣੇ ਲੱਖਾਂ ਖਾਤਾਧਾਰਕਾਂ ਲਈ ਇਕ ਖਾਸ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਵਲੋਂ EPFO ਦੇ ਪੋਰਟਲ 'ਤੇ 'Date of Exit' ਫੀਚਰ ਜੋੜਿਆ ਗਿਆ ਹੈ। ਇਸ ਦੀ ਸਹਾਇਤਾ ਨਾਲ ਹੁਣ ਖਾਤਾਧਾਰਕ ਆਪਣੀ ਨੌਕਰੀ ਬਦਲਣ 'ਤੇ ਇਸ ਦੀ ਜਾਣਕਾਰੀ ਖੁਦ ਹੀ ਪੋਰਟਲ 'ਤੇ ਅਪਡੇਟ ਕਰ ਸਕਣਗੇ। ਇਸ ਤੋਂ ਪਹਿਲਾਂ ਖਾਤਾਧਾਰਕਾਂ ਕੋਲ ਇਹ ਅਧਿਕਾਰੀ ਨਹੀਂ ਸੀ। ਅਜਿਹੇ ਵਿਚ ਨੌਕਰੀ ਛੱਡਣ ਵਾਲੇ ਦਿਨ ਜਾਂ ਨੌਕਰੀ ਦੇ ਆਖਰੀ ਦਿਨ ਦੀ ਜਾਣਕਾਰੀ ਅਪਡੇਟ ਕਰਨ ਲਈ ਖਾਤਾਧਾਰਕਾਂ ਨੂੰ ਆਪਣੀ ਸਾਬਕਾ ਕੰਪਨੀ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ ਕਿਉਂਕਿ PF ਸਬਸਕ੍ਰਾਈਬਰ ਹੁਣ ਖੁਦ ਹੀ ਇਸ ਆਨਲਾਈਨ ਇਸ ਨੂੰ ਅਪਡੇਟ ਕਰ ਸਕਣਗੇ। EPFO ਨੇ ਖੁਦ ਟਵੀਟ ਕਰਕੇ ਇਸ ਨਵੇਂ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

Date of Exit ਨੂੰ EPFO portal 'ਤੇ ਇਸ ਤਰ੍ਹਾਂ ਕਰੋ ਅਪਡੇਟ

- EPFO ਪੋਰਟਲ 'ਤੇ ਆਪਣਾ UAN(Universal Account Number) ਦਾ ਪਾਸਵਰਡ ਭਰ ਕੇ ਲਾਗਇਨ ਕਰੋ।
- ਇਸ ਤੋਂ ਬਾਅਦ Manage ਆਪਸ਼ਨ 'ਤੇ ਜਾਓ ਅਤੇ ਇੱਥੇ Mark Exit 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਡ੍ਰਾਪਡਾਊਨ ਮੈਨਿਊ ਦੇ select employment 'ਚ PF ਖਾਤਾ ਨੰਬਰ ਚੁਣਨ ਦਾ ਆਪਸ਼ਨ ਮਿਲੇਗਾ।
- ਇਥੇ ਨੌਕਰੀ ਛੱਡਣ ਦੀ ਤਾਰੀਕ ਅਤੇ ਨੌਕਰੀ ਛੱਡਣ ਦੇ ਕਾਰਨ ਬਾਰੇ ਲਿਖੋ। ਇਸ ਤੋਂ ਬਾਅਦ Request OTP ਆਪਸ਼ਨ 'ਤੇ ਕਲਿੱਕ ਕਰੋ। ਤੁਹਾਨੂੰ ਤੁਹਾਡੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ 'ਤੇ ਇਕ OTP ਆਵੇਗਾ। ਇਸ ਤੋਂ ਬਾਅਦ ਚੈਕਬਾਕਸ ਸਿਲੈਕਟ ਕਰੋ ਤੇ ਇਸ ਤੋਂ ਬਾਅਦ Update 'ਤੇ ਕਲਿੱਕ ਕਰੋ ਅਤੇ ਇਸ ਤੋਂ ਬਾਅਦ OK 'ਤੇ ਕਲਿੱਕ ਕਰ ਦਿਓ।
- ਇਸ ਤੋਂ ਬਾਅਦ ਤੁਹਾਨੂੰ ਇਕ ਮੈਸੇਜ ਮਿਲੇਗਾ ਕਿ ਤੁਹਾਡਾ Date of Exit ਅਪਡੇਟ ਹੋ ਗਿਆ ਹੈ। ਇਸ ਤੋਂ ਬਾਅਦ ਤੁਸੀਂ ਇਸ ਨਵੀਂ ਅਪਡੇਸ਼ਨ ਚੈੱਕ ਕਰਨ ਲਈ View ਤੇ Service History 'ਤੇ ਜਾ ਕੇ ਦੇਖ ਸਕਦੇ ਹੋ। ਇੱਥੇ ਤੁਹਾਨੂੰ ਡੇਟ ਆਫ ਜੁਆਇਨਿੰਗ ਤੋਂ ਲੈ ਕੇ ਐਗਜ਼ਿਟ ਤਕ ਦੀ ਜਾਣਕਾਰੀ ਉਪਲੱਬਧ ਹੋਵੇਗੀ।
- ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਡੈਟ ਆਫ ਐਗਜ਼ਿਟ ਆਪਸ਼ਨ ਨੂੰ ਕੰਪਨੀ ਛੱਡਣ ਤੋਂ ਦੋ ਮਹੀਨੇ ਪਹਿਲਾਂ ਮਾਰਕ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ 'ਚ ਕਈ ਖਾਤਾਧਾਰਕਾਂ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀ ਪਿਛਲੀ ਸੰਸਥਾ ਉਨ੍ਹਾਂ ਨੂੰ 'ਡੇਟ ਆਫ ਐਗਜ਼ਿਟ' ਐਲਾਨ ਕਰਨ 'ਚ ਸਹਿਯੋਗ ਨਹੀਂ ਕਰ ਰਹੀ ਹੈ।

ਨੌਕਰੀ ਛੱਡਣ ਦੀ ਤਾਰੀਕ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੀ ਅਣਗਹਿਣੀ ਨਾਲ ਕਲੇਮ ਪ੍ਰਭਾਵਿਤ ਹੋ ਸਕਦਾ ਹੈ। ਨੌਕਰੀ ਬਦਲਣ ਤੋਂ ਬਾਅਦ ਜੇਕਰ ਤੁਹਾਡੀ ਡੇਟ ਆਫ ਐਗਜ਼ਿਟ ਠੀਕ ਤਰ੍ਹਾਂ ਨਾਲ ਅਪਡੇਟ ਨਹੀਂ ਕੀਤੀ ਤਾਂ ਇਸ ਨਾਲ ਪ੍ਰੋਵੀਡੈਂਟ ਫੰਡ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।