PF ਨਾਲ ਜੁੜੀ ਪਰੇਸ਼ਾਨੀ ਕਾਰਨ EPFO ਦਫਤਰ ਜਾਣ ਦੀ ਬਜਾਏ ਇਨ੍ਹਾਂ ਫੋਨ ਨੰਬਰਾਂ ਤੋਂ ਪ੍ਰਾਪਤ ਕਰੋ ਹਲ

03/20/2020 3:50:53 PM

ਬਿਜ਼ਨੈਸ ਡੈਸਕ— ਕੋਰੋਨਾ ਵਾਇਰਸ ਦੇ ਚਲਦੇ ਦੇਸ਼ ’ਚ ਹਾਲਾਤ ਵਿਗੜਦੇ ਜਾ ਰਹੇ ਹਨ। ਇਹ ਵਾਇਰਸ ਦੂਜੀ ਸਟੇਜ ’ਤੇ ਪਹੁੰਚ ਗਿਆ ਹੈ, ਇਸ ਨੂੰ ਤੀਜੀ ਸਟੇਜ ’ਤੇ ਜਾਣ ਤੋਂ ਰੋਕਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਅਪੀਲ ਕੀਤੀ ਹੈ। ਇਸੇ ਹਾਲਾਤ ਨੂੰ ਦੇਖਦੇ ਹੋਏ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਇਕ ਵਟਸਐਪ ਨੰਬਰ ਜਾਰੀ ਕੀਤਾ ਹੈ ਜਿਸ ਦੇ ਜਰੀਏ ਤੁਸੀਂ ਘਰ ਬੈਠੇ ਹੀ ਆਪਣੇ ਸਵਾਲ ਜਾਂ ਸ਼ਿਕਾਇਤ ਕਰ ਸਕਦੇ ਹਨ।

ਲੋਕਾਂ ਤੋਂ ਅਪੀਲ ਕੀਤੀ ਗਈ ਹੈ ਕਿ ਈ. ਪੀ. ਐੱਫ. ਓ.  ਦੇ ਦਫਤਰਾਂ ’ਚ ਜਾਣ ਤੋਂ ਬਚੋ ਅਤੇ ਡਿਜੀਟਲੀ ਆਪਣੇ ਸਵਾਲ ਜਾਂ ਸ਼ਿਕਾਇਤ ਕਰੋ। ਈ. ਪੀ. ਐੱਫ. ਓ. ਸੈਂਟਰਲ ਦਿੱਲੀ ਦੇ ਰੀਜਨਲ ਪ੍ਰੋਵੀਡੈਂਟ ਫੰਡ ਕਮਿਸ਼ਨਰ ਆਲੋਕ ਯਾਦਵ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਲੋਕ ਪ੍ਰੋਵੀਡੈਂਟ ਫੰਡ ਨਾਲ ਜੁੜੀ ਪੁੱਛ-ਗਿੱਛ ਟੈਲੀਫੋਨ ਨੰਬਰ 011-27371136 ’ਤੇ ਕਰ ਸਕਦੇ ਹਨ। ਇਸ ਤੋਂ ਇਲਾਵਾ ਸ਼ਿਕਾਇਤਾਂ ਦਾ ਹਲ ਪ੍ਰਾਪਤ ਕਰਨ ਲਈ ro.delhicentral@epfindia.gov.in ’ਤੇ ਈਮੇਲ ਕਰ ਸਕਦੇ ਹੋ। ਈ. ਪੀ. ਐੱਫ. ਓ. ਨੇ ਇਕ ਵਟਸਐਪ ਨੰਬਰ ਵੀ ਉਪਲਬਧ ਕਰਾਇਆ ਹੈ, ਇਹ 8595520478 ਹੈ।

ਆਲੋਕ ਯਾਦਵ ਨੇ ਕਿਹਾ ਕਿ ਸਾਰੇ ਈ. ਪੀ. ਐੱਫ. ਓ. ਦੇ ਦਫਤਰਾਂ ’ਚ ਸੈਨੀਟਾਈਜ਼ਰਸ ਅਤੇ ਮਾਸਕ ਉਪਲਬਧ ਹਨ। ਜ਼ਿਕਰਯੋਗ ਹੈ ਕਿ ਈ. ਪੀ. ਐੱਫ. ਓ. ਭਾਰਤ ਸਰਕਾਰ ਦਾ ਇਕ ਸੰਗਠਨ ਹੈ, ਜੋ ਆਪਣੇ ਮੈਂਬਰਾਂ ਨੂੰ ਰਿਟਾਇਰਮੈਂਟ ਦੇ ਬਾਅਦ ਆਮਦਨ ਸੁਰੱਖਿਆ ਦੇਣ ਲਈ ਕਈ ਯੋਜਨਾਵਾਂ ਚਲਾਉਂਦਾ ਹੈ। ਹਰ ਉਸ ਕੰਪਨੀ ਨੂੰ ਈ. ਪੀ. ਐੱਫ. ਓ. ’ਚ ਖੁਦ ਨੂੰ ਰਜਿਸਟਰਡ ਕਰਨਾ ਹੁੰਦਾ ਹੈ, ਜਿੱਥੇ ਕਰਮਚਾਰੀਆਂ ਦੀ ਗਿਣਤੀ 20 ਤੋਂ ਵੱਧ ਹੋਵੇ।

Tarsem Singh

This news is Content Editor Tarsem Singh