ਮੁਕੇਸ਼ ਅੰਬਾਨੀ ਦੇ ਕਦਮ ਰੱਖਦੇ ਹੀ MF ਕਾਰੋਬਾਰ ’ਚ ਹੋਈ ਦਿੱਗਜ਼ਾਂ ਦੀ ਐਂਟਰੀ, ਨਿਤਿਨ ਕਾਮਤ ਨੂੰ ਮਿਲੀ SEBI ਤੋਂ ਮਨਜ਼ੂਰੀ

08/13/2023 12:46:33 PM

ਨਵੀਂ ਦਿੱਲੀ (ਇੰਟ.) – ਦੇਸ਼ ਦੇ ਮਿਊਚੁਅਲ ਫੰਡ ਕਾਰੋਬਾਰ ’ਚ ਵੱਡੀ ਹਲਚਲ ਮਚਣੀ ਸ਼ੁਰੂ ਹੋ ਗਈ ਹੈ। ਹਾਲ ਹੀ ਵਿਚ ਮੁਕੇਸ਼ ਅੰਬਾਨੀ ਜੀਓ ਫਾਈਨਾਂਸ਼ੀਅਲ ਸਰਵਿਸਜ਼ਿ ਨੂੰ ਲਾਂਚ ਕਰਨ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਵੱਡੀ ਅਸੈਟ ਮੈਨੇਜਮੈਂਟ ਕੰਪਨੀ ਬਲੈਕਰਾਕ ਨਾਲ ਵੀ ਹੱਥ ਮਿਲਾਇਆ ਹੈ। ਉੱਥੇ ਹੀ ਹੁਣ ਸੇਬੀ ਦੀ ਮਨਜ਼ੂਰੀ ਤੋਂ ਬਾਅਦ ਦੋ ਵੱਡੇ ਖਿਡਾਰੀ ਵੀ ਇਸ ਰੇਸ ’ਚ ਉਤਰ ਗਏ ਹਨ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਹੇਲੀਓਸ ਕੈਪੀਟਲ ਅਤੇ ਜ਼ੋਰੇਧਾ ਨੂੰ ਮਿਊਚੁਅਲ ਫੰਡ ਕਾਰੋਬਾਰ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੇਲੀਓਸ ਕੈਪੀਟਲ ਦੇ ਪ੍ਰਮੁੱਖ ਸੰਸਥਾਪਕ ਸਮੀਰ ਅਰੋੜਾ ਅਤੇ ਜ਼ੇਰੋਧਾ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਤਿਨ ਕਾਮਤ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ

ਜ਼ੇਰੋਧਾ ਨੇ ਵਿਸ਼ਾਲ ਜੈਨ ਨੂੰ ਸੌਂਪੀ ਕਮਾਨ

ਜ਼ੇਰੋਧਾ ਦੇ ਸੰਸਥਾਪਕ ਨਿਤਿਨ ਕਾਮਤ ਨੇ ਕਿਹਾ ਕਿ ਜਾਇਦਾਦ ਪ੍ਰਬੰਧਨ ਕੰਪਨੀ (ਏ. ਐੱਮ. ਸੀ.) ਕਾਰੋਬਾਰ ਦੇ ਨਵੇਂ ਸੀ. ਈ. ਓ. ਵਿਸ਼ਾਲ ਜੈਨ ਹੋਣਗੇ। ਜ਼ੇਰੋਧਾ ਅਤੇ ਸਮਾਲਕੇਸ ਨੇ ਅਪ੍ਰੈਲ ’ਚ ਐਲਾਨ ਕੀਤਾ ਸੀ ਕਿ ਜ਼ੇਰੋਧਾ ਏ. ਐੱਮ. ਸੀ. ਕਾਰੋਬਾਰ ਸ਼ੁਰੂ ਕਰਨ ਲਈ ਉਹ ਸਾਂਝਾ ਉੱਦਮ ਸ਼ੁਰੂ ਕਰਨਗੇ। ਕਾਮਤ ਨੇ ਸੋਸ਼ਲ ਮੀਡੀਆ ਮੰਚ ਐਕਸ (ਪਹਿਲਾਂ ਟਵਿੱਟਰ) ’ਤੇ ਕਿਹਾ, ‘‘ਸਾਨੂੰ ਹਾਲੇ ਜ਼ੇਰੋਧਾ ਏ. ਐੱਮ. ਸੀ. ਲਈ ਅੰਤਿਮ ਮਨਜ਼ੂਰੀ ਮਿਲ ਗਈ ਹੈ, ਜਿਸ ਲਈ ਅਸੀਂ ਸਮਾਲਕੇਸ ਨਾਲ ਸਾਂਝੇਦਾਰੀ ਕਰ ਰਹੇ ਹਨ। ਜ਼ੇਰੋਧਾ ਨੇ ਮਿਊਚੁਅਲ ਫੰਡ ਕਾਰੋਬਾਰ ਸ਼ੁਰੂ ਕਰਨ ਲਈ ਫਰਵਰੀ, 2020 ਵਿਚ ਅਰਜ਼ੀ ਦਾਖਲ ਕੀਤੀ ਸੀ।’’

ਇਹ ਵੀ ਪੜ੍ਹੋ : ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ

ਹੇਲੀਓਸ ਨੂੰ ਵੀ ਮਿਲੀ ਮਨਜ਼ੂਰੀ

ਹੇਲੀਓਸ ਕੈਪੀਟਲ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਫਰਵਰੀ, 2021 ’ਚ ਸੇਬੀ ਕੋਲ ਮਿਊਚੁਅਲ ਫੰਡ ਕਾਰੋਬਾਰ ਦਾ ਲਾਈਸੈਂਸ ਲੈਣ ਲਈ ਅਰਜ਼ੀ ਦਾਖਲ ਕੀਤੀ ਸੀ। ਹੇਲੀਓਸ ਕੈਪੀਟਲ ਦੇ ਫੰਡ ਪ੍ਰਬੰਧਕ ਅਰੋੜਾ ਨੇ ਮਾਈਕ੍ਰੋਬਲਾਗਿੰਗ ਮੰਚ ਐਕਸ ’ਤੇ ਲਿਖਿਆ,‘‘ਮੈਂ ਇਹ ਐਲਾਨ ਕਰ ਕੇ ਬਹੁਤ ਖੁਸ਼ ਹਾਂ ਕਿ ਸੇਬੀ ਨੇ ਹੇਲੀਓਸ ਮਿਊਚੁਅਲ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਨੂੰ ਇਸ ਨਵੇਂ ਉੱਦਮ ਦੀ ਸਫਲਤਾ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਅਰੋੜਾ 20 ਸਾਲ ਪਹਿਲਾਂ ਅਲਾਇੰਸ ਕੈਪੀਟਲ ਛੱਡਣ ਤੋਂ ਬਾਅਦ ਇਕ ਵਾਰ ਮੁੜ ਮਿਊਚੁਅਲ ਫੰਡ ਉਦਯੋਗ ਵਿਚ ਵਾਪਸੀ ਕਰ ਰਹੇ ਹਨ। ਉਹ ਅਲਾਇੰਸ ਕੈਪੀਟਲ ਦੇ ਭਾਰਤੀ ਮਿਊਚੁਅਲ ਫੰਡ ਕਾਰੋਬਾਰ ਦੇ ਮੁੱਖ ਨਿਵੇਸ਼ ਅਧਿਕਾਰੀ ਸਨ। ਹੇਲੀਓਸ ਕੈਪੀਟਲ ਨੂੰ ਮਿਊਚੁਅਲ ਫੰਡ ਕਾਰੋਬਾਰ ਲਈ ਸੇਬੀ ਤੋਂ ਸਤੰਬਰ, 2022 ਵਿਚ ਸਿਧਾਂਤਿਕ ਮਨਜ਼ੂਰੀ ਮਿਲੀ ਸੀ।

ਇਹ ਵੀ ਪੜ੍ਹੋ :  UPI ਨਾਲ ਜੁੜੇ ਨਿਯਮ ਬਦਲੇ, ਲੈਣ-ਦੇਣ ਦੀ ਸੀਮਾ ਵਧੀ, ਜਲਦ ਮਿਲੇਗੀ ਆਫਲਾਈਨ ਪੇਮੈਂਟ ਦੀ ਸਹੂਲਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur