ਖਾਲੀ ਕੰਟੇਨਰਾਂ ਦੀ ਆਵਾਜਾਈ ''ਤੇ 25 ਫੀਸਦੀ ਦੀ ਛੋਟ

12/16/2018 12:01:28 PM

ਨਵੀਂ ਦਿੱਲੀ—ਬੰਦਰਗਾਹਾਂ ਤੱਕ ਕੰਟੇਨਰਾਂ ਦੀ ਆਵਾਜਾਈ ਨੂੰ ਬਲ ਦਿੰਦੇ ਹੋਏ ਭਾਰਤੀ ਰੇਲ ਨੇਕੰਟੇਨਰਾਂ ਅਤੇ ਖਾਲੀ ਫਲੈਟ ਕੰਟੇਨਰ ਵੈਗਨਾਂ ਦੇ ਆਵਾਜਾਈ 'ਤੇ 25 ਫੀਸਦੀ ਛੂਟ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਨੇ ਛੋਟ ਦੇਣ ਦੀ ਇਸ ਪਹਿਲ ਨਾਲ ਐਗਜ਼ਿਮ ਟ੍ਰੇਡ ਅਤੇ ਕੰਟੇਨਰ ਟ੍ਰੈਫਿਕ ਦੇ ਘਰੇਲੂ ਸੈਗਮੈਂਟ 'ਚ ਲੋਡਿੰਗ ਹੋਰ ਵਧਣ ਦੀ ਉਮੀਦ ਹੈ। ਇਕ ਰੇਲ ਅਧਿਕਾਰੀ ਨੇ ਕਿਹਾ ਕਿ ਇਸ ਨਾਲ 18 ਪ੍ਰਾਈਵੇਟ ਕੰਟੇਨਰ ਟ੍ਰੇਡ ਆਪ੍ਰੇਟਰਾਂ (ਸੀ.ਟੀ.ਓ.) ਅਤੇ ਸਰਕਾਰੀ ਕੰਪਨੀ ਕੰਟੇਨਰ ਕਾਰਪੋਰੇਸ਼ਨ ਨੂੰ ਫਾਇਦਾ ਮਿਲੇਗਾ, ਜੋ ਇਸ ਖੇਤਰ 'ਚ ਸੰਚਾਲਨ ਦਾ ਕੰਮ ਕਰਦੇ ਹਨ। ਭਾਰਤੀ ਰੇਲਵੇ ਸਾਲਾਨਾ ਕਰੀਬ 473.5 ਲੱਖ ਟਨ ਕੰਟੇਨਰ ਦੀ ਆਵਾਜਾਈ ਦਾ ਸੰਚਾਲਨ ਕਰਦੀ ਹੈ। ਇਸ ਨਾਲ 4716 ਕਰੋੜ ਰੁਪਏ ਰਾਜਸਵ ਆਉਂਦਾ ਹੈ। ਫਿਲਹਾਲ ਖਾਲੀ ਟਵੈਂਟੀ ਫੁੱਟ ਇਕਵਲੈਂਟ ਯੂਨਿਟ (ਟੀ.ਈ.ਯੂ.) ਅਤੇ ਵੈਗਨਾਂ ਤੋਂ ਕਰੀਬ 625 ਕਰੋੜ ਰੁਪਏ ਆਉਂਦੇ ਹਨ। 
ਅਧਿਕਾਰੀ ਨੇ ਕਿਹਾ ਕਿ ਦਰਾਂ ਘਟਾਉਣ ਨਾਲ ਰੇਲਵੇ ਨੂੰ ਹੋਰ ਜ਼ਿਆਦਾ ਟ੍ਰੈਫਿਕ ਮਿਲੇਗਾ। 

Aarti dhillon

This news is Content Editor Aarti dhillon