ਇਕ ਸਾਲ ''ਚ EPFO ਨਾਲ ਜੁੜੇ ਕਰੀਬ ਇਕ ਕਰੋੜ ਕਰਮਚਾਰੀ

Friday, Oct 26, 2018 - 01:27 PM (IST)

ਨਵੀਂ ਦਿੱਲੀ—ਦੇਸ਼ 'ਚ ਪਿਛਲੇ ਇਕ ਸਾਲ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਤੋਂ ਕਰੀਬ ਡੇਢ ਕਰੋੜ ਅਤੇ ਰਾਸ਼ਟਰੀ ਪੈਨਸ਼ਨ ਯੋਜਨਾ (ਐੱਨ.ਪੀ.ਐੱਸ) ਨਾਲ ਕਰੀਬ ਸੱਤ ਲੱਖ ਨਵੇਂ ਕਰਮਚਾਰੀ ਜੁੜੇ ਹਨ। ਕੇਂਦਰੀ ਸੰਥਿਅਕੀ ਦਫਤਰ (ਸੀ.ਐੱਸ.ਓ.) ਵਲੋਂ ਜਾਰੀ ਰਿਪੋਰਟ 'ਚ ਸਤੰਬਰ 2017 ਤੋਂ ਅਗਸਤ 2018 ਦੇ ਸਮੇਂ ਦੌਰਾਨ ਈ.ਪੀ.ਐੱਫ.ਓ., ਐੱਨ.ਪੀ.ਏ.ਐੱਸ. ਅਤੇ ਕਰਮਚਾਰੀ ਸੂਬਾ ਬੀਮਾ ਨਿਗਮ (ਈ.ਐੱਸ.ਆਈ.ਸੀ.) ਦੇ ਅੰਕੜੇ ਹਨ। 
ਅੰਕੜਿਆਂ ਦੇ ਮੁਤਾਬਕ ਈ.ਪੀ.ਐੱਫ.ਓ. ਨਾਲ ਇਸ ਸਮੇਂ 'ਚ ਕੁੱਲ 1,45,63,864 ਕਰਮਚਾਰੀ ਜੁੜੇ ਹਨ। ਇਸ 'ਚੋਂ 1,10,973 ਕਰਮਚਾਰੀਆਂ ਦੀ ਉਮਰ 18 ਸਾਲ ਤੋਂ ਘੱਟ ਹੈ। ਕੁਲ 35,26,845 ਕਰਮਚਾਰੀ 18 ਤੋਂ 21 ਸਾਲ ਦੀ ਉਮਰ ਦੇ ਵਿਚਕਾਰ ਦੇ 38,73,487 ਕਰਮਚਾਰੀ 22 ਤੋਂ 25 ਸਾਲ ਦੀ ਉਮਰ ਦੇ 18,65,577 ਕਰਮਚਾਰੀ 26 ਤੋਂ 28 ਸਾਲ ਦੀ ਉਮਰ ਦੇ 25,75,049 ਕਰਮਚਾਰੀ 29 ਤੋਂ 35 ਸਾਲ ਦੀ ਉਮਰ ਦੇ ਅਤੇ 26,11,933 ਕਰਮਚਾਰੀ 35 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਇਸ ਸਮੇਂ 'ਚ 90,97,130 ਕਰਮਚਾਰੀਆਂ ਨੇ ਈ.ਪੀ.ਐੱਫ.ਓ. 'ਚ ਯੋਗਦਾਨ ਬੰਦ ਕੀਤਾ ਜਦੋਂ ਕਿ 18,55,027 ਕਰਮਚਾਰੀ ਅਜਿਹੇ ਰਹੇ ਜਿਨ੍ਹਾਂ ਨੇ ਯੋਗਦਾਨ ਫਿਰ ਤੋਂ ਸ਼ੁਰੂ ਕੀਤਾ। ਇਸ ਸਮੇਂ 'ਚ ਐੱਨ.ਪੀ.ਐੱਸ ਤੋਂ 6,89,385 ਨਵੇਂ ਕਰਮਚਾਰੀ ਜੁੜੇ।


Related News