BPCL ਨੂੰ ਪ੍ਰਾਈਵੇਟ ਕਰਨ ਦੇ ਖਿਲਾਫ ਕਰਮਚਾਰੀ, ਪਰ ਸਮਰਥਨ ''ਚ ਆਏ ਚੇਅਰਮੈਨ

11/23/2019 12:46:08 PM

ਨਵੀਂ ਦਿੱਲੀ—ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐੱਲ) ਨੂੰ ਵੇਚੇ ਜਾਣ ਦੇ ਸਰਕਾਰੀ ਫੈਸਲੇ ਦਾ ਇਥੇ ਦੇ ਕਰਮਚਾਰੀ ਵਿਰੋਧ ਕਰ ਰਹੇ ਹਨ, ਪਰ ਚੇਅਰਮੈਨ ਡੀ ਰਾਜਕੁਮਾਰ ਨੇ ਸਰਕਾਰ ਦੇ ਇਸ ਕਦਮ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਪੀ.ਸੀ.ਐੱਲ.ਨੂੰ ਪ੍ਰਾਈਵੇਟ ਕਰਨ ਨਾਲ ਇਹ ਬਹੁਤ ਵੱਡੀ ਵੈਲਿਊ ਕ੍ਰਿਏਟ ਕਰੇਗੀ, ਜਿਸ ਨਾਲ ਸਾਡੀ ਤਕਨਾਲੋਜੀ ਵੀ ਅਡਵਾਂਸ ਹੋਵੇਗੀ ਅਤੇ ਬਾਜ਼ਾਰ ਦਾ ਦਾਇਰਾ ਵੀ ਜ਼ਿਆਦਾ ਗਲੋਬਲ ਹੋਵੇਗਾ। ਇਨ੍ਹਾਂ ਕਦਮਾਂ ਨਾਲ ਬੀ.ਪੀ.ਸੀ.ਐੱਲ. ਦਾ ਭਵਿੱਖ ਅਤੇ ਜ਼ਿਆਦਾ ਸੁਨਿਹਰਾ ਹੋਣ ਵਾਲਾ ਹੈ।
ਡੀ. ਰਾਜਕੁਮਾਰ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਲਿਖੀ ਆਪਣੀ ਚਿੱਠੀ 'ਚ ਕਿਹਾ ਕਿ ਬਦਲਾਅ ਦੀ ਇਸ ਘੜੀ 'ਚ ਮੈਂ ਤੁਹਾਡੇ ਸਾਰੇ ਕਰਮਚਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਅੰਬੈਸਡਰ ਦੀ ਤਰ੍ਹਾਂ ਕੰਮ ਕਰੋ। ਦੱਸ ਦੇਈਏ ਕਿ ਸਰਕਾਰ ਦੇ ਇਸ ਕਦਮ ਦਾ ਵਿਰੋਧੀ ਵੀ ਵਿਰੋਧ ਕਰ ਰਹੇ ਹਨ।
ਬੀ.ਪੀ.ਸੀ.ਐੱਲ. ਸਮੇਤ ਇਨ੍ਹਾਂ ਪੰਜ ਕੰਪਨੀਆਂ 'ਚ ਹਿੱਸੇਦਾਰੀ ਵੇਚੇਗੀ ਸਰਕਾਰ
19 ਨਵੰਬਰ ਨੂੰ ਮੋਦੀ ਕੈਬਨਿਟ ਨੇ ਬੀ.ਪੀ.ਸੀ.ਐੱਲ. ਭਾਰਤੀ ਜਹਾਜ਼ਰਾਣੀ ਨਿਗਮ ਅਤੇ ਕੰਟੇਨਰ ਕਾਰਪੋਰੇਸ਼ਨ ਸਮੇਤ ਪੰਜ ਕੰਪਨੀਆਂ ਨੂੰ ਪ੍ਰਾਈਵੇਟ ਹੱਥਾਂ ਨੂੰ ਸੌਂਪਣ ਦਾ ਫੈਸਲਾ ਕੀਤਾ ਸੀ। ਬੀ.ਪੀ.ਸੀ.ਐੱਲ. 'ਚ ਸਰਕਾਰ ਦੀ ਹਿੱਸੇਦਾਰੀ 53.29 ਫੀਸਦੀ ਹੈ। ਇਸ ਵਿੱਤੀ ਸਾਲ 'ਚ ਸਰਕਾਰ ਨੇ ਵਿਨਿਵੇਸ਼ ਦੇ ਰਾਹੀਂ ਕਰੀਬ 1 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ।


Aarti dhillon

Content Editor

Related News