ਐਮਰਜੈਂਸੀ ਕਰਜ਼ਾ ਯੋਜਨਾ ’ਚ ਹੋਟਲ, ਸੈਰ-ਸਪਾਟਾ ਖੇਤਰ ਨੂੰ 7300 ਕਰੋਡ਼ ਰੁਪਏ ਦੀ ਸਹਾਇਤਾ

11/28/2021 11:39:14 AM

ਨਵੀਂ ਦਿੱਲੀ (ਯੂ. ਐੱਨ. ਆਈ.) - ਸਰਕਾਰ ਦੀ ਐਮਰਜੈਂਸੀ ਕਰਜ਼ੇ ਨਾਲ ਜੁੜੀ ਗਾਰੰਟੀ ਯੋਜਨਾ (ਈ. ਸੀ. ਐੱਲ. ਜੀ. ਐੱਸ.) ਦੇ ਤਹਿਤ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਨੇ ਹੋਟਲ ਅਤੇ ਪ੍ਰਾਹੁਣਚਾਰੀ ਸੇਵਾ ਖੇਤਰ ਨੂੰ ਵਾਧੂ 7,341.44 ਕਰੋਡ਼ ਰੁਪਏ ਦੀ ਕਰਜ਼ਾ ਸਹਾਇਤਾ ਉਪਲੱਬਧ ਕਰਾਈ ਹੈ। ਵਿੱਤ ਮੰਤਰਾਲਾ ਦੇ ਵਿੱਤੀ ਸੇਵਾ ਵਿਭਾਗ ਦੇ ਇਕ ਬਿਆਨ ਅਨੁਸਾਰ ਇਸ ਨਾਲ ਲਗਭਗ 9000 ਇਕਾਈਆਂ ਨੂੰ ਫਾਇਦਾ ਹੋਇਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਇਸ ਯੋਜਨਾ ਨਾਲ 19 ਨਵੰਬਰ 2021 ਤੱਕ ਲਗਭਗ 9000 ਕਰਜ਼ਾ ਲੈਣ ਵਾਲਿਆਂ ਨੂੰ 7,341.44 ਕਰੋਡ਼ ਰੁਪਏ ਦਾ ਵਾਧੂ ਕਰਜ਼ਾ ਪ੍ਰਾਪਤ ਹੋਇਆ ਹੈ। ਇਸ ਯੋਜਨਾ ਤਹਿਤ ਸਰਕਾਰ ਪ੍ਰਾਹੁਣਚਾਰੀ ਸੇਵਾ ਖੇਤਰ ਸਮੇਤ ਵੱਖ-ਵੱਖ ਖੇਤਰਾਂ ਦੀਆਂ ਸੂਖਮ, ਛੋਟੀਆਂ ਅਤੇ ਮਧਵਰਗੀ ਇਕਾਈਆਂ ਨੂੰ ਕਾਰੋਬਾਰ ਦੇ ਸੰਚਾਲਨ ਲਈ 40 ਫ਼ੀਸਦੀ ਵਾਧੂ ਕਰਜ਼ੇ ਦੀ ਸਹੂਲਤ ਦਿਵਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਲਈ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਸਰਕਾਰ 100 ਫ਼ੀਸਦੀ ਗਾਰੰਟੀ ਦਿੰਦੀ ਹੈ। ਈ. ਸੀ. ਐੱਲ. ਜੀ. ਐੱਸ. ਯੋਜਨਾ ਕੋਵਿਡ ਦੌਰਾਨ ਐੱਮ. ਐੱਸ. ਐੱਮ. ਈ. ਖੇਤਰ ਲਈ 20 ਲੱਖ ਕਰੋਡ਼ ਰੁਪਏ ਦੇ ਸਰਕਾਰ ਦੇ ਵਿਆਪਕ ਪੈਕੇਜ ਦਾ ਹਿੱਸਾ ਹੈ। ਇਹ ਯੋਜਨਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 13 ਮਈ 2020 ਨੂੰ ਐਲਾਨ ਕੀਤਾ ਸੀ ਅਤੇ ਮਹਾਮਾਰੀ ਦੇ ਕਾਰਨ ਵਿੱਤੀ ਦਬਾਅ ’ਚ ਘਿਰੀਆਂ ਸੂਖਮ, ਛੋਟੀਆਂ ਅਤੇ ਮਧਵਰਗੀ ਇਕਾਈਆਂ ਨੂੰ ਕਰਜ਼ਾ ਸਹਾਇਤਾ ਵਧਾਈ ਜਾ ਸਕੇ।

Harinder Kaur

This news is Content Editor Harinder Kaur