Elon Musk ਨੇ Twitter ’ਚ ਖਰੀਦੀ ਹਿੱਸੇਦਾਰੀ, ਬਣੇ ਇੰਨੇ ਫ਼ੀਸਦੀ ਸਟਾਕ ਦੇ ਮਾਲਿਕ

04/04/2022 12:59:53 PM

ਗੈਜੇਟ ਡੈਸਕ– ਦਿੱਗਜ ਕਾਰੋਬਾਰੀ ਅਤੇ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਦੇ ਸੀ.ਈ.ਓ. ਏਲਨ ਮਸਕ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ’ਚ 9.2 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ। ਏਲਨ ਮਸਕ ਵੱਲੋਂ ਟਵਿਟਰ ਦੇ 9.2 ਫ਼ੀਸਦੀ ਪੈਸਿਵ ਹਿੱਸੇਦਾਰੀ ਖਰੀਦੀ ਗਈ ਹੈ। ਪੈਸਿਵ ਸ਼ੇਅਰ ਨੂੰ ਇਕ ਤਰ੍ਹਾਂ ਨਾਲ ਲਾਂਗ ਟਰਮ ਸ਼ੇਅਰ ਦੇ ਤੌਰ’ਤੇ ਜਾਣਿਆ ਜਾਂਦਾ ਹੈ। 

ਖਰੀਦੀ 9.2 ਫ਼ੀਸਦੀ ਹਿੱਸੇਦਾਰੀ
ਇਕ ਮੀਡੀਆ ਰਿਪੋਰਟ ਮੁਤਾਬਕ, ਯੂ.ਐੱਸ. ਸਕਿਓਰਿਟੀ ਐਂਡ ਐਕਸਚੇਂਜ ਕਮੀਸ਼ਨ ਦੀ 14 ਮਾਰਚ 2022 ਦੀ ਫਾਈਲਿੰਗ ਤੋਂ ਖੁਲਾਸਾ ਹੋਇਆ ਹੈ ਕਿ ਏਲਨ ਮਸਕ ਨੇ ਟਵਿਟਰ ’ਚ 9.2 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ। ਟਵਿਟਰ ਇੰਕ ਦੀ ਫਾਈਲਿੰਗ ਮੁਤਾਬਕ, ਏਲਨ ਮਸਕ ਟਵਿਟਰ ਦੇ 73,486,938 ਸ਼ੇਅਰ ਦੇ ਮਾਲਿਕ ਬਣ ਗਏ ਹਨ। ਏਲਨ ਮਸਕ ਦੇ ਟਵਿਟਰ ’ਚ ਹਿੱਸੇਦਾਰੀ ਖਰੀਦਣ ਦੀ ਖਬਰ ਤੋਂ ਬਾਅਦ ਟਵਿਟਰ ਦੇ ਸ਼ੇਅਰ ’ਚ ਜ਼ਬਰਦਸਤ ਉਛਾਲ ਵੇਖਿਆ ਜਾ ਰਿਹਾ ਹੈ। 


Rakesh

Content Editor

Related News