Elon Musk ਦਾ ਇਕ ਹੋਰ ਝਟਕਾ, ਹੁਣ ਟਵਿੱਟਰ 'ਚ ਠੇਕੇ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਸ਼ੁਰੂ ਕੀਤੀ ਛਾਂਟੀ

11/14/2022 6:50:45 PM

ਨਵੀਂ ਦਿੱਲੀ : ਟਵਿੱਟਰ ਦੇ ਨਵੇਂ ਮਾਲਕ ਏਲੋਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗਲਤ ਸੂਚਨਾਵਾਂ ਨਾਲ ਮੁਕਾਬਲਾ ਕਰਨ ਵਾਲੀਆਂ ਟੀਮਾਂ ਦੀ ਕਟੌਤੀ ਕਰ ਰਹੇ ਹਨ। ਪਿਛਲੇ ਹਫਤੇ ਸੋਸ਼ਲ ਮੀਡੀਆ ਪਲੇਟਫਾਰਮ ਲਈ ਆਊਟਸੋਰਸਿੰਗ 'ਤੇ ਕੰਮ ਕਰ ਰਹੇ 'ਮਾਡਰੇਟਰ' ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨੌਕਰੀ ਹੁਣ ਨਹੀਂ ਰਹੀ ਹੈ। ਟਵਿੱਟਰ ਅਤੇ ਹੋਰ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਨਫ਼ਰਤ ਫੈਲਾਉਣ ਵਾਲੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਅਤੇ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਦੇ ਵਿਰੁੱਧ ਨਿਯਮਾਂ ਨੂੰ ਲਾਗੂ ਕਰਨ ਲਈ ਕਾਫ਼ੀ ਹੱਦ ਤੱਕ ਉਹਨਾਂ 'ਠੇਕੇਦਾਰਾਂ' 'ਤੇ ਨਿਰਭਰ ਕਰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਆਊਟਸੋਰਸ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਭਲਕੇ ਸ਼ੁਰੂ ਹੋ ਰਿਹੈ ਅੰਤਰਰਾਸ਼ਟਰੀ ਵਪਾਰ ਮੇਲਾ, ਦਿੱਲੀ ਦੇ ਇਨ੍ਹਾਂ ਸਥਾਨਾਂ 'ਤੇ ਉਪਲਬਧ ਹੋਣਗੀਆਂ ਟਿਕਟਾਂ

ਟਵਿੱਟਰ ਨੇ ਹੁਣ ਅਜਿਹੇ ਕੰਟੈਂਟ ਦੀ ਨਿਗਰਾਨੀ ਕਰਨ ਵਾਲੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 4 ਨਵੰਬਰ ਨੂੰ ਟਵਿਟਰ ਨੇ ਆਪਣੇ ਸਥਾਈ ਕਰਮਚਾਰੀਆਂ ਨੂੰ ਈ-ਮੇਲ ਭੇਜ ਕੇ ਉਨ੍ਹਾਂ ਦੀ ਬਰਖਾਸਤਗੀ ਦੀ ਜਾਣਕਾਰੀ ਦਿੱਤੀ ਸੀ। ਹੁਣ ਮਸਕ ਨੇ ਕੰਟਰੈਕਟ ਵਰਕਰਾਂ ਨੂੰ ਛਾਂਟਣਾ ਸ਼ੁਰੂ ਕਰ ਦਿੱਤਾ ਹੈ। ਮੇਲਿਸਾ ਇੰਗਲ, ਇੱਕ ਠੇਕੇਦਾਰ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਟਵਿੱਟਰ ਦੇ ਨਾਲ ਕੰਮ ਕਰ ਰਹੀ ਹੈ, ਸ਼ਨੀਵਾਰ ਨੂੰ ਬਰਖਾਸਤ ਕੀਤੇ ਗਏ ਕੁਝ ਲੋਕਾਂ ਵਿੱਚ ਸ਼ਾਮਲ ਸੀ। ਮੇਲਿਸਾ ਨੇ ਕਿਹਾ ਕਿ ਵੱਡੀ ਸੰਖਿਆ ਵਿਚ ਮੁਲਾਜ਼ਮਾਂ ਨੂੰ ਕੱਢਣ ਕਾਰਨ ਟਵਿੱਟਰ ਦੀ 'ਸਥਿਤੀ' ਖ਼ਰਾਬ ਹੋਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ : Jio ਚੁਣਿਆ ਗਿਆ ਦੇਸ਼ ਦਾ ਸਭ ਤੋਂ ਮਜ਼ਬੂਤ ​​ਟੈਲੀਕਾਮ ਬ੍ਰਾਂਡ, ਦੇਖੋ ਦੇਸ਼ ਦੇ ਹੋਰ ਨੰਬਰ ਵਨ ਬ੍ਰਾਂਡਸ ਦੀ ਸੂਚੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur