ਰੂਸ-ਯੂਕ੍ਰੇਨ ਜੰਗ : ਏਲਨ ਮਸਕ ਨੂੰ 1.03 ਲੱਖ ਕਰੋੜ ਤੇ ਗੌਤਮ ਅਡਾਨੀ ਨੂੰ 9,782 ਕਰੋੜ ਰੁਪਏ ਦਾ ਨੁਕਸਾਨ

02/26/2022 3:07:57 PM

ਨਵੀਂ ਦਿੱਲੀ (ਇੰਟ.) – ਰੂਸ ਅਤੇ ਯੂਕ੍ਰੇਨ ਦਰਮਿਆਨ ਛਿੜੀ ਜੰਗ ਦਾ ਅਸਰ ਪੂਰੀ ਦੁਨੀਆ ’ਤੇ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਵੱਧ ਅਸਰ ਬਾਜ਼ਾਰ ’ਤੇ ਦਿਖਾਈ ਦੇ ਰਿਹਾ ਹੈ। ਭਾਰਤ ਸਮੇਤ ਪੂਰੀ ਦੁਨੀਆ ਦੀ ਸਟਾਕ ਮਾਰਕੀਟ ’ਚ ਉਥਲ-ਪੁਥਲ ਮਚੀ ਹੋਈ ਹੈ।

ਬਾਜ਼ਾਰ ਮਾਹਰ ਦੱਸ ਰਹੇ ਹਨ ਕਿ ਜੰਗ ਸ਼ੁਰੂ ਹੋਣ ਤੋਂ 4-5 ਘੰਟਿਆਂ ਦੇ ਅੰਦਰ ਹੀ ਦੁਨੀਆ ਦੇ ਟੌਪ-20 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ ’ਚ 3.11 ਲੱਖ ਕਰੋੜ ਤੋਂ ਵੱਧ ਦੀ ਗਿਰਾਵਟ ਆ ਗਈ।

ਇਹ ਵੀ ਪੜ੍ਹੋ : BharatPe ਦੇ ਪ੍ਰਮੁੱਖ ਨਿਵੇਸ਼ਕਾਂ ਨੇ ਅਸ਼ਨੀਰ ਦੀ ਪੇਸ਼ਕਸ਼ ਠੁਕਰਾਈ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਟੈਸਲਾ ਦੇ ਐਲਨ ਮਸਕ ਦੀ ਜਾਇਦਾਦ ’ਚ 1.03 ਲੱਖ ਕਰੋੜ ਦਾ ਚੂਨਾ ਲੱਗਾ ਹੈ। ਦੋਵੇਂ ਦੇਸ਼ਾਂ ਦੀ ਇਸ ਲੜਾਈ ’ਚ ਭਾਰਤ ਦੇ ਟੌਪ-10 ਕਾਰੋਬਾਰੀਆਂ ਨੂੰ ਵੀ 60,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਉਠਾਉਣਾ ਪਿਆ ਹੈ।

ਫੋਰਬਸ ਮੁਤਾਬਕ ਜੈੱਫ ਬੇਜੋਸ ਨੂੰ 41,390 ਕਰੋੜ, ਬਿਲ ਗੇਟਸ ਨੂੰ 12,793 ਕਰੋੜ, ਗੌਤਮ ਅਡਾਨੀ ਨੂੰ 9,782 ਕਰੋੜ ਦਾ ਨੁਕਸਾਨ ਉਠਾਉਣਾ ਪਿਆ ਹੈ।

ਰੂਸ ਅਤੇ ਯੂਕ੍ਰੇਨ ’ਚ ਯੁੱਧ ਕਾਰਨ ਦੁਨੀਆ ਦੇ ਟੌਪ-10 ਸਭ ਤੋਂ ਅਮੀਰ ਲੋਕਾਂ ਨੇ ਕੁੱਝ ਹੀ ਘੰਟਿਆਂ ’ਚ ਲੱਖਾਂ ਕਰੋੜ ਰੁਪਏ ਗੁਆ ਦਿੱਤੇ ਹਨ। ਅਮਰੀਕਾ, ਬ੍ਰਿਟੇਨ, ਜਾਪਾਨ, ਭਾਰਤ ਅਤੇ ਚੀਨ ਸਮੇਤ ਲਗਭਗ ਹਰ ਵੱਡੇ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : NSE Scam : CBI ਨੇ ਬੀਤੀ ਰਾਤ ਚੇਨਈ ਤੋਂ ਆਨੰਦ ਸੁਬਰਾਮਨੀਅਮ ਨੂੰ ਕੀਤਾ ਗ੍ਰਿਫਤਾਰ, ਜਾਣੋ ਵਜ੍ਹਾ

ਸਭ ਤੋਂ ਵੱਧ ਨੁਕਸਾਨ ਉਠਾਉਣ ਵਾਲਿਆਂ ਦੀ ਲਿਸਟ ’ਚ ਐਲਨ ਮਸਕ ਸਭ ਤੋਂ ਉੱਪਰ ਹਨ। ਫੇਸਬੁੱਕ ਦੇ ਮਾਰਕ ਜ਼ੁਕਰਬਗਰਗ, ਮਾਈਕ੍ਰੋਸਾਫਟ ਦੇ ਬਿਲ ਗੇਟਸ ਅਤੇ ਵਾਰੇਨ ਬਫੇਟ ਦੀ ਜਾਇਦਾਦ ਵੀ ਘਟ ਗਈ ਹੈ। ਐਲਨ ਮਸਕ, ਫ੍ਰਾਂਸ ਦੇ ਬਰਨਾਰਡ ਅਾਰਨਾਲਟ ਅਤੇ ਜੈੱਫ ਬੇਜੋਸ ਦੀ ਕੁੱਲ ਜਾਇਦਾਦ ’ਚ 1.51 ਲੱਖ ਕਰੋੜ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਭਾਰਤ ਦੇ ਕਾਰੋਬਾਰੀਆਂ ਨੂੰ ਵੀ ਇਸ ਲੜਾਈ ’ਚ ਵੱਡਾ ਚੂਨਾ ਲੱਗਾ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ 9700 ਕਰੋੜ ਰੁਪਏ, ਐੱਚ. ਸੀ. ਐੱਲ. ਤਕਨਾਲੋਜੀ ਦੇ ਸ਼ਿਵ ਨਾਡਾਰ ਨੂੰ 5300 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

ਇਹ ਵੀ ਪੜ੍ਹੋ : BharatPe ਦੇ ਫਾਊਂਡਰ ਦੀ ਪਤਨੀ ਬਰਖ਼ਾਸਤ, ਲੱਗੇ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur