ਬਿਜਲੀ ਦਾ ਮੀਟਰ ਦੇਖ ਕੇ ਮਿਲੇਗਾ ਮੁਫਤ ਬੀਮਾ

Sunday, Aug 19, 2018 - 11:30 AM (IST)

ਬਿਜਲੀ ਦਾ ਮੀਟਰ ਦੇਖ ਕੇ ਮਿਲੇਗਾ ਮੁਫਤ ਬੀਮਾ

ਨਵੀਂ ਦਿੱਲੀ — ਦਿੱਲੀ 'ਚ 2 ਕਿਲੋਵਾਟ ਜਾਂ ਇਸ ਤੋਂ ਘੱਟ ਦੇ ਬਿਜਲੀ ਮੀਟਰ ਵਾਲਿਆਂ ਨੂੰ 5 ਲੱਖ ਰੁਪਏ ਦਾ ਮੁਫਤ ਸਿਹਤ ਬੀਮਾ ਮਿਲੇਗਾ। ਜਾਣਕਾਰੀ ਮੁਤਾਬਕ ਦਿੱਲੀ ਸਰਕਾਰ ਨੇ ਆਯੁਸ਼ਮਾਨ ਭਾਰਤ ਦਾ ਫਾਇਦਾ ਲੈਣ ਲਈ ਕੁਝ ਸ਼ਰਤਾਂ ਜੋੜੀਆਂ ਹਨ। ਇਨ੍ਹਾਂ ਸ਼ਰਤਾਂ ਅਨੁਸਾਰ ਆਮਦਨ ਟੈਕਸ ਭਰਨ ਵਾਲੇ ਅਤੇ ਸਰਕਾਰੀ ਕਰਮਚਾਰੀਆਂ ਨੂੰ ਇਸ ਯੋਜਨਾ ਦਾ ਫਾਇਦਾ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਯੋਜਨਾ ਨੂੰ ਲਾਗੂ ਕਰਨ ਲਈ ਦਿੱਲੀ ਸਰਕਾਰ ਬਿਜਲੀ ਵੰਡ ਕੰਪਨੀਆਂ ਤੋਂ ਡਾਟਾ ਲਵੇਗੀ।
ਕੌਮੀ ਖੁਰਾਕ ਸੁਰੱਖਿਆ ਕਾਰਡ ਦੇ ਧਾਰਕ ਇਸ ਯੋਜਨਾ ਦਾ ਲਾਭ ਲੈ ਸਕਣਗੇ। ਪਰ ਆਮਦਨ ਕਰ ਦੇਣ ਵਾਲਿਆਂ ਨੂੰ ਮੁਫਤ ਸਿਹਤ ਬੀਮਾ ਨਹੀਂ ਮਿਲੇਗਾ। ਸਰਕਾਰੀ ਕਰਮਚਾਰੀਆਂ ਨੂੰ ਵੀ ਮੁਫਤ ਸਿਹਤ ਬੀਮਾ ਨਹੀਂ ਮਿਲੇਗਾ। ਇਸ ਯੋਜਨਾ ਦੇ ਤਹਿਤ ਡੀ.ਐੱਮ., ਐੱਮ.ਸੀ.ਐੱਚ., ਡਾਕਟਰਾਂ ਨੂੰ ਪੈਕੇਜ ਤੋਂ 15 ਫੀਸਦੀ ਜ਼ਿਆਦਾ ਮਿਲੇਗਾ। ਕੇਂਦਰ ਦਿੱਲੀ ਦੇ 6.5 ਲੱਖ ਪਰਿਵਾਰਾਂ ਨੂੰ ਲਾਭ ਦੇਣਾ ਚਾਹੁੰਦਾ ਹੈ। ਕੇਜਰੀਵਾਲ 1 ਕਰੋੜ ਲੋਕਾਂ ਨੂੰ ਬੀਮਾ ਦੇਣਾ ਚਾਹੁੰਦਾ ਹੈ। ਗੱਲ ਨਾ ਬਣੀ ਤਾਂ ਦਿੱਲੀ ਸਰਕਾਰ ਆਪਣੀ ਸਕੀਮ ਲਿਆਵੇਗੀ।

 


Related News