1 ਸਤੰਬਰ ਤੋਂ ਦੇਸ਼ਭਰ ''ਚ ਸਾਰਿਆਂ ਦਾ ਬਿਜਲੀ ਬਿੱਲ ਹੋਵੇਗਾ ਮਾਫ਼, ਜਾਣੋ ਕੀ ਹੈ ਸੱਚਾਈ

08/29/2020 5:37:58 PM

ਨਵੀਂ ਦਿੱਲੀ : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ 1 ਸਤੰਬਰ ਤੋਂ ਬਿਜਲੀ ਬਿੱਲ ਮਾਫ ਨੂੰ ਲੈ ਕੇ ਇਕ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਵਾਇਰਲ ਹੋ ਰਹੀ ਯੂਟਿਊਬ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਬਿਜਲੀ ਬਿਲ ਮਾਫੀ ਯੋਜਨਾ 2020 ਤਹਿਤ 1 ਸਤੰਬਰ ਤੋਂ ਪੂਰੇ ਦੇਸ਼ ਵਿਚ ਸਾਰਿਆਂ ਦਾ ਬਿਜਲੀ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਸਤੰਬਰ ਤੋਂ ਪੂਰੇ ਦੇਸ਼ ਵਿਚ ਸਾਰਿਆਂ ਦਾ ਬਿੱਲ ਮਾਫ ਹੋਵੇਗਾ। ਜਿਵੇਂ ਹੀ ਇਸ ਖ਼ਬਰ ਬਾਰੇ ਪੀ.ਆਈ.ਬੀ. ਫੈਕਟ ਚੈੱਕ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਖ਼ਬਰ ਦੀ ਪੜਤਾਲ ਕੀਤੀ ਅਤੇ ਇਸ ਵੀਡੀਓ ਵਿਚ ਕੀਤੇ ਗਏ ਦਾਅਵੇ ਨੂੰ ਫਰਜ਼ੀ ਦੱਸਿਆ ਹੈ। PIB ਵੱਲੋਂ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਬਿਜਲੀ ਬਿੱਲ ਮਾਫੀ ਵਰਗੀ ਕਿਸੇ ਵੀ ਯੋਜਨਾ ਦੀ ਘੋਸ਼ਣਾ ਨਹੀਂ ਕੀਤੀ ਹੈ। PIB ਵੱਲੋਂ ਇਸ ਟਵੀਟ ਨੂੰ ਪਾਵਰ ਮਿਨੀਸਟਰ ਆਰ.ਕੇ. ਸਿੰਘ ਅਤੇ ਮਿਨੀਸਟਰੀ ਆਫ ਪਾਵਰ ਨੂੰ ਵੀ ਟੈਗ ਕੀਤਾ ਗਿਆ ਹੈ।

ਇਹ ਵੀ ਪੜ੍ਹੋ: WHO ਦੀ ਨਵੀਂ ਚਿਤਾਵਾਨੀ, ਸਰਦੀਆਂ 'ਚ ਖ਼ਤਰਨਾਕ ਰੂਪ ਧਾਰ ਸਕਦੈ 'ਕੋਰੋਨਾ'


ਪੀ.ਆਈ.ਬੀ. ਫੈਕਟ ਚੈੱਕ ਦਾ ਕਹਿਣਾ ਹੈ ਕਿ ਫਰਜ਼ੀ ਵੀਡੀਓ ਵਿਚ ਕੀਤਾ ਜਾ ਰਿਹਾ ਦਾਅਵਾ ਬਿਲਕੁੱਲ ਗਲਤ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਅਜਿਹੀ ਕੋਈ ਯੋਜਨਾ ਨਹੀਂ ਲਿਆਉਣ ਵਾਲੀ ਹੈ। ਪੀ.ਆਈ.ਬੀ. ਫੈਕਟ ਚੈੱਕ ਨੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਇਸ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ ਹੈ।

cherry

This news is Content Editor cherry