ਇਲੈਕਟ੍ਰਿਕ ਵਾਹਨ ਦੀ ਲਾਗਤ 3-4 ਸਾਲਾਂ ’ਚ ਪੈਟਰੋਲ-ਡੀਜ਼ਲ ਕਾਰਾਂ ਦੇ ਬਰਾਬਰ ਹੋਵੇਗੀ : ਕਾਂਤ

08/28/2019 5:56:23 PM

ਨਵੀਂ ਦਿੱਲੀ — ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਕਿਹਾ ਕਿ ਬੈਟਰੀ ਦੀਆਂ ਕੀਮਤਾਂ ’ਚ ਕਮੀ ਕਾਰਣ ਅਗਲੇ 3-4 ਸਾਲਾਂ ’ਚ ਇਲੈਕਟ੍ਰਿਕ ਵਾਹਨ ਦੀ ਲਾਗਤ ਪੈਟਰੋਲ-ਡੀਜ਼ਲ ਇੰਜਣ ਕਾਰਾਂ ਦੇ ਲਗਭਗ ਬਰਾਬਰ ਹੋ ਜਾਵੇਗੀ। ਭਾਰਤ ਨੂੰ ਰਸਮੀ ਈਂਧਣ ਵਾਹਨ ਤੋਂ ਈ- ਵਾਹਨਾਂ ਵੱਲ ਵਧਣ ਲਈ ਤਿਆਰ ਰਹਿਣਾ ਚਾਹੀਦਾ ਹੈ ।

ਕਾਂਤ ਨੇ ਕਿਹਾ ਕਿ ਭਾਰਤ ’ਚ ਹਰੇਕ 1,000 ਲੋਕਾਂ ਦੇ ਕੋਲ 28 ਕਾਰਾਂ ਹਨ। ਇਹ ਅਮਰੀਕਾ ਅਤੇ ਯੂਰਪ ਦੇ ਮੁਕਾਬਲੇ ਕਾਫੀ ਘੱਟ ਹਨ, ਜਿੱਥੇ 1,000 ਲੋਕਾਂ ’ਤੇ ਕ੍ਰਮਵਾਰ 980 ਅਤੇ 850 ਕਾਰਾਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮਤਲੱਬ ਹੈ ਕਿ ਭਾਰਤ ’ਚ ਸ਼ਹਿਰੀਕਰਣ ਦੇ ਹੋਰ ਵਧਣ ਦੀ ਸੰਭਾਵਨਾ ਹੈ। ਭਵਿੱਖ ’ਚ ਸਭ ਕੁੱਝ ਬਿਜਲੀ ਨਾਲ ਜੁੜਿਆ ਹੋਵੇਗਾ। ਕਾਂਤ ਸੀ. ਆਈ. ਆਈ. ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਈ-ਵਾਹਨ ’ਚ ਆਮਤੌਰ ’ਤੇ ਲੀਥੀਅਮ ਆਇਨ ਬੈਟਰੀ ਦੀ ਵਰਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਜਿਹਾ ਹੋਵੇਗਾ ਤਾਂ ਜ਼ਰੂਰੀ ਹੈ ਕਿ ਭਾਰਤ ਨੂੰ ਉਸ ਸਮੇਂ ਲੋੜੀਂਦੀ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂਕਿ ਨਿਯਮਿਤ ਸਮੇਂ ’ਤੇ ਸਾਡੇ ਤਿੰਨਪਹੀਆ, ਚਾਰਪਹੀਆ ਅਤੇ ਬੱਸਾਂ ਸਾਰੇ ਇਲੈਕਟ੍ਰਿਕ ਵਾਹਨਾਂ ’ਚ ਤਬਦੀਲ ਹੋ ਜਾਵੇ। ਇਸ ਨਾਲ ਅਸੀਂ ਕੱਚੇ ਤੇਲ ਦੀ ਖਪਤ ’ਚ ਭਾਰੀ ਕਮੀ ਕਰਨ ’ਚ ਸਮਰੱਥ ਹੋਵਾਂਗੇ।