ਚੁਣਾਵੀਂ ਨਤੀਜਿਆਂ, ਸੰਸਾਰਿਕ ਸੰਕੇਤਾਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ

12/09/2018 4:06:18 PM

ਨਵੀਂ ਦਿੱਲੀ—ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ, ਕੱਚੇ ਤੇਲ ਦੀਆਂ ਕੀਮਤਾਂ ਅਤੇ ਅਮਰੀਕੀ-ਚੀਨ ਵਪਾਰ ਵਿਵਾਦ ਵਧਣ ਦੌਰਾਨ ਸੰਸਾਰਕ ਬਾਜ਼ਾਰਾਂ ਦੇ ਰੁਖ ਨਾਲ ਇਸ ਹਫਤੇ ਸ਼ੇਅਰ ਬਾਜ਼ਾਰ ਦੀ ਦਿਸ਼ਾ ਤੇਅ ਹੋਵੇਗੀ। ਵਿਸ਼ੇਸ਼ਕਾਂ ਨੇ ਇਹ ਰਾਏ ਜਤਾਈ ਹੈ। ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਮੋਰਚੇ 'ਤੇ ਘਟਨਾਕ੍ਰਮਾਂ ਨਾਲ ਸ਼ੇਅਰ ਬਾਜ਼ਾਰ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਸ਼ੁੱਕਰਵਾਰ ਨੂੰ ਕਾਰੋਬਾਰ ਬੰਦ ਹੋਣ ਦੇ ਬਾਅਦ ਆਏ 'ਐਗਜਿਟ ਪੋਲਸ' ਦੇ ਮੱਦੇਨਜ਼ਰ ਭਾਰਤੀ ਪ੍ਰਤੀਭੂਤੀ ਅਤੇ ਵਿਨਿਯਮ ਬੋਰਡ (ਸੇਬੀ) ਅਤੇ ਸ਼ੇਅਰ ਬਾਜ਼ਾਰਾਂ ਨੇ ਆਪਣੇ ਨਿਗਰਾਨੀ ਤੰਤਰ ਨੂੰ ਮਜ਼ਬੂਤ ਕੀਤਾ ਹੈ ਤਾਂ ਜੋ ਬਾਜ਼ਾਰ 'ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਿਆ ਜਾ ਸਕੇ। ਪੰਜ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇਲੰਗਨਾ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ ਸਵੇਰ ਤੋਂ ਆਉਣੇ ਸ਼ੁਰੂ ਹੋਣਗੇ। 
ਵੋਟਾਂ ਤੋਂ ਬਾਅਦ ਸਰਵੇਖਣ 'ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਕੜੇ ਸੰਘਰਸ਼ ਦੀ ਉਮੀਦ ਜਤਾਈ ਗਈ ਹੈ। ਉੱਧਰ ਰਾਜਸਥਾਨ 'ਚ ਕਾਂਗਰਸ ਨੂੰ ਜਿੱਤਦਾ ਦਿਖਾਇਆ ਜਾ ਰਿਹਾ ਹੈ। ਇਕਵਟੀ 99 ਦੇ ਸੀਨੀਅਰ ਸੋਧ ਵਿਸ਼ਲੇਸ਼ਕ ਰਾਹੁਲ ਸ਼ਰਮਾ ਨੇ ਕਿਹਾ ਕਿ ਚੋਣਾਂ ਦੇ ਨਤੀਜਿਆਂ, ਘਰੇਲੂ ਅਤੇ ਮੈਕਰੋ ਆਰਥਿਕ ਅੰਕੜਿਆਂ ਅਤੇ ਕੱਚੇ ਤੇਲ 'ਚ ਉਤਾਰ ਚੜ੍ਹਾਅ ਦੀ ਵਜ੍ਹਾ ਨਾਲ ਨਿਵੇਸ਼ਕਾਂ ਨੂੰ ਸਾਵਧਾਨ ਵਰਤਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ 2019 ਦੀਆਂ ਆਮ ਚੋਣਾਂ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹਨ।
ਐਪਿਕ ਰਿਸਰਚ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਮੁਸਤਫਾ ਨਦੀਮ ਨੇ ਕਿਹਾ ਕਿ ਓਪੇਕ ਦੀ ਮੀਟਿੰਗ ਅਤੇ ਹੁਆਵੇਈ ਦੀ ਸੰਸਾਰਕ ਸੀ.ਐੱਫ.ਓ. ਦੀ ਕੈਨੇਡਾ 'ਚ ਗ੍ਰਿਫਤਾਰੀ ਨਾਲ ਨਿਵੇਸ਼ਕਾਂ 'ਚ ਬੇਚੈਨੀ ਹੈ। ਇਸ ਤੋਂ ਇਲਾਵਾ ਘਰੇਲੂ ਮੋਰਚੇ 'ਤੇ ਚੋਣਾਂ ਦੇ ਨਤੀਜਿਆਂ ਨਾਲ ਉਤਾਰ-ਚੜ੍ਹਾਅ ਅਤੇ ਤੇਜ਼ ਹੋ ਸਕਦਾ ਹੈ। ਓਪੇਕ ਵਲੋਂ ਕੱਚੇ ਤੇਲ ਦਾ ਉਤਪਾਦਨ ਘਟਾਉਣ 'ਤੇ ਸਹਿਮਤ ਹੋਣ ਦੇ ਬਾਅਦ ਸ਼ੁੱਕਰਵਾਰ ਨੂੰ ਬ੍ਰੈਂਟ ਕੱਚਾ ਤੇਲ ਦੋ ਫੀਸਦੀ ਚੜ ਗਿਆ ਹੈ। ਚੀਨ ਦੀ ਦੂਰਸੰਚਾਰ ਕੰਪਨੀ ਹੁਆਵੇਈ ਦੀ ਸੀ.ਈ.ਓ. ਮੈਂਗ ਵਾਨਝਾਊ ਕੰਪਨੀ ਦੇ ਸੰਸਥਾਪਕ ਦੀ ਧੀ ਹੈ। ਚੀਨ ਦੇ ਵਾਨਝਾਊ ਨੂੰ ਰਿਹਾਅ ਨਹੀਂ ਕਰਨ 'ਤੇ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ। ਬੀਤੇ ਹਫਤੇ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 521.05 ਅੰਕ ਭਾਵ 1.43 ਫੀਸਦੀ ਟੁੱਟ ਕੇ 35,673.25 ਅੰਕ 'ਤੇ ਆ ਗਿਆ ਹੈ।

Aarti dhillon

This news is Content Editor Aarti dhillon