ਜੈੱਫ ਬੇਜੋਸ ਨੂੰ ਪਛਾੜ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਐਲਨ ਮਸਕ

01/08/2021 1:50:08 AM

ਨਵੀਂ ਦਿੱਲੀ-ਟੈਸਲਾ ਇੰਕ ਅਤੇ ਸਪੇਸ ਐਕਸ ਦੇ ਸੀ.ਈ.ਓ. ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਬਣ ਗਏ ਹਨ। ਵੀਰਵਾਰ ਨੂੰ ਟੈਸਲਾ ਦੇ ਸ਼ੇਅਰ ’ਚ 4.8 ਫੀਸਦੀ ਦੀ ਉਛਾਣ ਆਇਆ ਅਤੇ ਮਸਕ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਬਣ ਗਏ ਹਨ। Bloomberg Billionaires Index ਮੁਤਾਬਕ ਮਸਕ ਦੀ ਨੈੱਟਵਰਥ ਵਰੀਵਾਰ ਨੂੰ 188.5 ਅਰਬ ਡਾਲਰ ਪਹੁੰਚ ਗਈ ਜੋ ਬੇਜੋਸ ਤੋਂ 1.5 ਅਰਬ ਡਾਲਰ ਜ਼ਿਆਦਾ ਹੈ। ਬੇਜੋਸ ਅਕਤੂਬਰ 2017 ਤੋਂ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੀ ਕੁਰਸੀ ’ਤੇ ਸਨ।

ਇਹ ਵੀ ਪੜ੍ਹੋ -ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ

ਦੱਖਣੀ ਅਫਰੀਕਾ ’ਚ ਜਨਮੇ ਅਤੇ ਪੇਸ਼ੇ ਵਜੋਂ ਇੰਜੀਨੀਅਰ 49 ਸਾਲ ਦੇ ਮਸਕ ਸਪੇਸਐਕਸ ਦੇ ਵੀ ਸੀ.ਈ.ਓ. ਹਨ। ਪ੍ਰਾਈਵੇਟ ਸਪੇਸ ਰੇਸ ’ਚ ਉਨ੍ਹਾਂ ਦਾ ਬੇਜੋਸ ਦੀ ਕੰਪਨੀ ਬਲੂ ਆਰੀਜਿਨ ਐੱਲ.ਐੱਲ.ਸੀ. ਨਾਲ ਮੁਕਾਬਲਾ ਹੈ। ਕੋਰੋਨਾ ਵਾਇਰਸ ਕਾਰਣ ਇਕਨਾਮਿਕ ਸਲੋਡਾਊਨ ਦੇ ਬਾਵਜੂਦ ਪਿਛਲੇ 12 ਮਹੀਨਿਆਂ ’ਚ ਮਸਕ ਦੀ ਨੈੱਟਵਰਥ 150 ਅਰਬ ਡਾਲਰ ਵਧੀ ਹੈ। ਇਸ ਦਾ ਕਾਰਣ ਇਹ ਹੈ ਕਿ ਦੁਨੀਆ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਟੈਸਲਾ ਦੇ ਸ਼ੇਅਰਾਂ ’ਚ ਬੇਮਿਸਾਲ ਤੇਜ਼ੀ ਆਈ ਹੈ। ਲਗਾਤਾਰ ਲਾਭ ਅਤੇ ਵੱਕਾਰੀ ਐੱਸ.ਐਂਡ.ਪੀ. 500 ਇੰਡੈਕਸ ’ਚ ਸ਼ਾਮਲ ਹੋਣ ਨਾਲ ਪਿਛਲੇ ਸਾਲ ਕੰਪਨੀ ਦੇ ਸ਼ੇਅਰਾਂ ’ਚ 743 ਫੀਸਦੀ ਵਾਧਾ ਹੋਇਆ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar