ਬੈਂਕ ਧੋਖਾਦੇਹੀ ''ਚ ਮੁੰਬਈ ਦੀ ਕੰਪਨੀ ਦੇ ਟਿਕਾਣਿਆਂ ''ਤੇ ਛਾਪੇਮਾਰੀ

06/26/2019 11:26:48 PM

ਨਵੀਂ ਦਿੱਲੀ— ਐਨਫੋਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ 2,600 ਕਰੋੜ ਰੁਪਏ ਤੋਂ ਜ਼ਿਆਦਾ ਦੀ ਬੈਂਕ ਧੋਖਾਦੇਹੀ ਤੇ ਮਨੀ ਲਾਂਡਰਿੰਗ ਮਾਮਲੇ 'ਚ ਮੁੰਬਈ ਦੀ ਐਲੂਮੀਨਿਅਮ ਰੋਲ ਨਿਰਮਾਤਾ ਕੰਪਨੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਈ.ਡੀ. ਨੇ ਕੰਪਨੀ ਦੀ ਹੈਦਰਾਬਾਦ 'ਚ ਸਥਿਤ 47.39 ਏਕੜ ਜ਼ਮੀਨ ਨੂੰ ਜ਼ਬਤ ਕਰਨ ਦਾ ਆਦੇਸ਼ ਵੀ ਜ਼ਾਰੀ ਕੀਤਾ ਹੈ। ਇਸ ਜ਼ਮੀਨ ਦੀ ਕੀਮਤ ਕਰੀਬ 46.97 ਕਰੋੜ ਰੁਪਏ ਦੱਸੀ ਗਈ ਹੈ।
ਈ.ਡੀ. ਵੱਲੋਂ ਦੱਸਿਆ ਗਿਆ ਹੈ ਕਿ ਉਸ ਨੇ ਪਾਰੇਖ ਐਲੂਮੀਨਿਅਮ ਲਿਮਟਿਡ ਦੇ 10 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਕੰਪਨੀ ਖਿਲਾਫ ਪ੍ਰਿਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਦੇ ਤਹਿਤ ਮਾਮਲਾ ਦਰਜ ਹੈ। ਈ.ਡੀ. ਨੇ ਦੱਸਿਆ ਕਿ ਕੰਪਨੀ ਐਲੁਮੀਨਿਅਮ ਫਾਇਲ ਕੰਟੇਨਰ ਤੇ ਰੋਲਸ ਦਾ ਨਿਰਮਾਣ ਕਰਦੀ ਹੈ। ਉਸ 'ਤੇ ਇੰਡੀਅਨ ਓਵਰਸੀਜ਼ ਬੈਂਕ (IOB) ਤੇ ਹੋਰਾਂ ਤੋਂ 2,297 ਕਰੋੜ ਤੇ ਐਕਸਿਸ ਬੈਂਕ ਤੋਂ 390 ਕਰੋੜ ਰੁਪਏ ਦੀ ਧੋਖਾਦੇਹੀ ਦਾ ਦੋਸ਼ ਹੈ। ਇਸ ਮਾਮਲੇ 'ਚ ਸੀ.ਬੀ.ਆਈ. ਨੇ ਕੰਪਨੀ ਖਿਲਾਫ 6 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਵੀ ਇਹੋ ਸ਼ਿਕਾਇਤ ਦਰਜ ਕੀਤੀ ਹੈ।

Inder Prajapati

This news is Content Editor Inder Prajapati