ਯੈੱਸ ਬੈਂਕ : ED ਨੇ ਰਾਣਾ ਕਪੂਰ ਵਿਰੁੱਧ ਦਾਇਰ ਕੀਤਾ ਦੋਸ਼ ਪੱਤਰ

05/06/2020 8:43:46 PM

ਮੁੰਬਈ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਯੈੱਸ ਬੈਂਕ ਦੇ ਸਹਿ ਸੰਸਥਾਪਕ ਰਾਣਾ ਕਪੂਰ ਵਿਰੁੱਧ ਬੁੱਧਵਾਰ ਨੂੰ ਇਥੇ ਇਕ ਵਿਸ਼ੇਸ਼ ਅਦਾਲਤ 'ਚ ਦੋਸ਼ ਪੱਤਰ ਦਾਖਲ ਕੀਤਾ। ਉਨ੍ਹਾਂ ਨੂੰ ਮਨੀ ਲਾਂਡਰਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਯੈੱਸ ਬੈਂਕ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਕਪੂਰ ਨੂੰ ਈ.ਡੀ. ਨੇ 8 ਮਾਰਚ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਗ੍ਰਿਫਤਾਰ ਕੀਤਾ ਸੀ। ਕੂਪਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਰਿਸ਼ਵਤ ਦੇ ਬਦਲੇ 'ਚ ਕੁਝ ਕੰਪਨੀਆਂ ਦੇ ਲੋਨ ਮਨਜ਼ੂਰ ਕੀਤੇ।

ਕੇਂਦਰੀ ਜਾਂਚ ਏਜੰਸੀ ਹੋਰ ਚੀਜ਼ਾਂ ਤੋਂ ਇਲਾਵਾ ਕਪੂਰ, ਉਨ੍ਹਾਂ ਦੀ ਪਤਨੀ, ਤਿੰਨ ਬੇਟੀਆਂ ਦੁਆਰਾ ਕੰਪਨੀ ਦੁਆਰਾ ਘੋਟਾਲੇ ਨਾਲ ਪ੍ਰਭਾਵਿਤ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਡ ਨਾਲ ਜੁੜੀ ਇਕ ਇਕਾਈ ਨਾਲ 600 ਕਰੋੜ ਰੁਪਏ ਪ੍ਰਾਪਤ ਕਰਨ ਦੀ ਜਾਂਚ ਕਰ ਰਹੀ ਹੈ। ਇਨਫੋਰਮੈਂਟ ਡਾਇਰੈਕਟੋਰੇਟ ਨੇ ਦੋਸ਼ ਲਗਾਇਆ ਹੈ ਕਿ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਅਧੀਨ ਵਾਲੀਆਂ ਕੰਪਨੀਆਂ ਰਾਹੀਂ 4300 ਕਰੋੜ ਰੁਪਏ ਦੇ ਲਾਭ ਵੱਡੇ ਲੋਨ ਮਨਜ਼ੂਰ ਕਰਨ ਲਈ ਰਿਸ਼ਵਤ ਦੇ ਤੌਰ 'ਤੇ ਪ੍ਰਾਪਤ ਕੀਤੇ। ਉਨ੍ਹਾਂ 'ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਕੁਝ ਵੱਡੇ ਉਦਯੋਗ ਸਮੂਹਾਂ ਨੂੰ ਦਿੱਤੇ ਗਏ ਲੋਨ ਦੀ ਵਸੂਲੀ 'ਤੇ ਨਰਮੀ ਨਾਲ ਰਿਸ਼ਵਤ ਪ੍ਰਾਪਤ ਕੀਤੀ, ਜੋ ਐੱਨ.ਪੀ.ਏ. 'ਚ ਤਬਦੀਲ ਹੋ ਗਈ ਸੀ।

Karan Kumar

This news is Content Editor Karan Kumar