ਅਰਥਵਿਵਸਥਾ ਨੂੰ ਦੋਹਰਾ ਝਟਕਾ, ਮਹਿੰਗਾਈ ਵਧੀ, ਫੈਕਟਰੀਆਂ ਦਾ ਉਤਪਾਦਨ ਘਟਿਆ

02/13/2020 10:47:57 AM

ਨਵੀਂ ਦਿੱਲੀ—ਪਿਛਲੇ ਕੁਝ ਹਫਤਿਆਂ 'ਚ ਆਏ ਆਰਥਿਕ ਅੰਕੜਿਆਂ 'ਚ ਅਜਿਹਾ ਲੱਗ ਰਿਹਾ ਸੀ ਕਿ ਹੁਣ ਅਰਥਵਿਵਸਥਾ ਸੁਸਤੀ ਨਾਲ ਉਭਰ ਰਹੀ ਹੈ ਪਰ ਬੁੱਧਵਾਰ ਨੂੰ ਮਹਿੰਗਾਈ ਅਤੇ ਉਦਯੋਗਿਕ ਉਤਪਾਦਨ ਦੇ ਅੰਕੜਿਆਂ ਤੋਂ ਇਕ ਵਾਰ ਫਿਰ ਸਰਕਾਰ ਦੀ ਚਿੰਤਾ ਵਧ ਗਈ ਹੈ। ਖਾਣ-ਪੀਣ ਦਾ ਸਾਮਾਨ ਮਹਿੰਗਾ ਹੋਣ ਨਾਲ ਜਨਵਰੀ 'ਚ ਖੁਦਰਾ ਮਹਿੰਗਾਈ ਵਧ ਕੇ 7.59 ਫੀਸਦੀ 'ਤੇ ਪਹੁੰਚ ਗਈ, ਜੋ ਕਿ 6 ਸਾਲਾਂ ਦਾ ਉੱਚਾ ਪੱਧਰ ਹੈ। ਇਹ ਲਗਾਤਾਰ ਛੇਵਾਂ ਮਹੀਨਾ ਹੈ, ਜਦੋਂ ਮਹਿੰਗਾਈ ਦਰ 'ਚ ਵਾਧਾ ਦੇਖਿਆ ਗਿਆ ਹੈ।  
ਸਰਕਾਰੀ ਅੰਕੜਿਆਂ ਦੇ ਅਨੁਸਾਰ ਉਪਭੋਕਤਾ ਮੁੱਲ ਸੂਚਕਾਂਕ ਆਧਾਰਿਤ ਖੁਦਰਾ ਮੁਦਰਾਸਫੀਤੀ ਦਸੰਬਰ 2019 'ਚ 7.35 ਫੀਸਦੀ ਰਹੀ ਸੀ। ਉੱਧਰ ਪਿਛਲੇ ਸਾਲ ਜਨਵਰੀ ਮਹੀਨੇ 'ਚ ਇਹ 1.97 ਫੀਸਦੀ ਰਹੀ ਸੀ। ਜਨਵਰੀ 2019 'ਚ ਮਹਿੰਗਾਈ ਦਰ 2.05 ਫੀਸਦੀ ਰਹੀ ਸੀ। ਜਨਵਰੀ 'ਚ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਦੇ 4 ਫੀਸਦੀ ਦੇ ਟੀਚੇ ਤੋਂ ਕਾਫੀ ਉੱਪਰ ਰਹੀ ਹੈ।
ਉੱਧਰ ਦਸੰਬਰ 'ਚ ਉਦਯੋਗਾਂ ਦੀ ਰਫਤਾਰ 'ਚ ਵੀ ਕਮੀ ਦਰਜ ਕੀਤੀ ਗਈ ਹੈ। ਉਦਯੋਗਿਕ ਉਤਪਾਦਨ ਦੀ ਵਾਧਾ ਦਰ ਦਸੰਬਰ 'ਚ 0.3 ਫੀਸਦੀ ਘੱਟ ਕੇ 2.5 ਫੀਸਦੀ ਰਹੀ। ਮੈਨਿਊਫੈਕਚਰਿੰਗ ਸੈਕਟਰ ਦਾ ਉਤਪਾਦਨ ਘੱਟਣ ਨਾਲ ਉਹ ਗਿਰਾਵਟ ਆਈ ਹੈ।
ਬਿਜਲੀ ਉਤਪਾਦਨ ਘੱਟ ਕੇ 0.1 ਫੀਸਦੀ ਰਹੀ, ਜਦੋਂਕਿ ਦਸੰਬਰ 2018 'ਚ ਇਸ 'ਚ 4.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਮਾਈਨਿੰਗ ਖੇਤਰ ਦੇ ਉਤਪਾਦਨ 'ਚ 5.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦੋਂਕਿ ਇਸ ਤੋਂ ਪਹਿਲਾਂ 1 ਫੀਸਦੀ ਦੀ ਗਿਰਾਵਟ ਦੇਖੀ ਗਈ ਸੀ।
ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਦਸੰਬਰ ਦੀ ਮਿਆਦ 'ਚ ਆਈ.ਆਈ.ਪੀ. ਗਰੋਥ ਘੱਟ ਕੇ 0.5 ਫੀਸਦੀ ਰਿਹਾ, ਜੋ ਵਿੱਤੀ ਸਾਲ 2018-19 ਦੀ ਸਮਾਨ ਮਿਆਦ 'ਚ 4.7 ਫੀਸਦੀ ਸੀ। ਐੱਨ.ਐੱਸ.ਓ. ਵਲੋਂ ਜਾਰੀ ਅੰਕੜਿਆਂ ਮੁਤਾਬਕ ਖਾਧ ਮੁਦਰਾਸਫੀਤੀ ਘੱਟ ਕੇ 13.63 ਫੀਸਦੀ ਰਹੀ, ਜੋ ਦਸੰਬਰ 2019 'ਚ 14.14 ਫੀਸਦੀ ਰਹੀ ਸੀ।


Aarti dhillon

Content Editor

Related News