ਅਰਥਵਿਵਸਥਾ 'ਚ ਵੀ ਚੀਨ ਦੀ ਘੁਸਪੈਠ, ਪੇਟੀਐੱਮ, ਜ਼ੋਮੈਟੋ ਸਮੇਤ ਕਈ ਕੰਪਨੀਆਂ 'ਚ ਕੀਤਾ ਵੱਡਾ ਨਿਵੇਸ਼

06/18/2020 10:13:19 AM

ਨਵੀਂ ਦਿੱਲੀ (ਇੰਟ) : ਭਾਰਤ ਅਤੇ ਚੀਨ ਦੇ ਫੌਜੀਆਂ 'ਚ 45 ਸਾਲਾਂ ਵਿਚ ਪਹਿਲੀ ਵਾਰ ਹਿੰਸਕ ਝੜਪ ਹੋਣ ਅਤੇ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਨਾਲ ਦੇਸ਼ ਭਰ 'ਚ ਗੁੱਸੇ ਦਾ ਮਾਹੌਲ ਹੈ। ਇਸ ਦੌਰਾਨ ਚੀਨ ਦੇ ਸਾਮਾਨ ਦੇ ਬਾਈਕਾਟ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕਿ ਜਿਸ ਤਰ੍ਹਾਂ ਚੀਨ ਭਾਰਤੀ ਸਰਹੱਦ 'ਚ ਅਕਸਰ ਉਲੰਘਣ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਕਰਦਾ ਹੈ, ਉਸ ਨਾਲੋਂ ਕਿਤੇ ਮਜ਼ਬੂਤ ਪਹੁੰਚ ਉਸ ਨੇ ਭਾਰਤ ਦੀ ਅਰਥਵਿਵਸਥਾ 'ਚ ਬਣਾ ਰੱਖੀ ਹੈ। ਦੇਸ਼ ਦੇ ਕਈ ਨਾਮੀ ਸਟਾਰਟਅਪਸ 'ਚ ਚੀਨੀ ਕੰਪਨੀਆਂ ਨੇ ਵੱਡਾ ਨਿਵੇਸ਼ ਕਰ ਰੱਖਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ ਤੋਂ ਲੈ ਕੇ ਕਈ ਹੋਰ ਸਾਮਾਨ ਤਿਆਰ ਕਰਨ ਵਾਲੀਆਂ ਕਈ ਚੀਨੀ ਕੰਪਨੀਆਂ ਸਿੱਧੇ ਤੌਰ 'ਤੇ ਭਾਰਤ 'ਚ ਵੱਡਾ ਲਾਭ ਕਮਾ ਰਹੀਆਂ ਹਨ ਅਤੇ ਮਾਰਕੀਟ ਦੀ ਵੱਡੀ ਹਿੱਸੇਦਾਰ ਹਨ। ਆਓ ਜੀ ਜਾਣਦੇ ਹਾਂ ਕਿਹੜੀਆਂ ਕੰਪਨੀਆਂ ਜ਼ਰੀਏ ਚੀਨ ਨੇ ਭਾਰਤ ਦੀ ਅਰਥਵਿਵਸਥਾ 'ਚ ਕੀਤੀ ਹੈ ਵੱਡੀ ਘੁਸਪੈਠ।

PunjabKesari

ਜੈਕ ਮਾ ਦਾ ਅਲੀਬਾਬਾ ਗਰੁੱਪ
ਚੀਨ ਦੇ ਕਾਰੋਬਾਰੀ ਜੈਕ ਮਾ ਕਾ ਲੀਡਰਸ਼ਿਪ ਵਾਲੇ ਅਲੀਬਾਬਾ ਗਰੁੱਪ ਦੀ ਫਾਈਨਾਂਸ਼ੀਅਲ ਕੰਪਨੀ ਏਂਟ ਫਾਈਨਾਂਸ਼ੀਅਲ ਨੇ ਭਾਰਤ ਦੇ ਕਈ ਵੱਡੇ ਸਟਾਰਟਅਪਸ 'ਚ ਨਿਵੇਸ਼ ਕਰ ਰੱਖਿਆ ਹੈ। ਪੇਟੀਐੱਮ, ਸਨੈਪਡੀਲ ਵਰਗੀਆਂ ਕੰਪਨੀਆਂ 'ਚ ਅਲੀ ਬਾਬਾ ਗਰੁੱਪ ਨੇ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਦੇਸ਼ ਦੀਆਂ ਕਰੀਬ 7 ਕੰਪਨੀਆਂ 'ਚ ਅਲੀਬਾਬਾ ਗਰੁੱਪ ਨੇ 2.7 ਅਰਬ ਡਾਲਰ ਦੀ ਵੱਡੀ ਪੂੰਜੀ ਲਾਈ ਹੈ। ਇਹੀ ਨਹੀਂ ਪੇਟੀਐੱਮ ਨਾਲ ਸ਼ੁਰੂ ਕੀਤੀ ਗਈ ਈ-ਕਾਮਰਸ ਸਰਵਿਸ ਪੇਟੀਐੱਮ ਮਾਲ 'ਚ ਵੀ ਅਲੀਬਾਬਾ ਨੇ ਵੱਡਾ ਨਿਵੇਸ਼ ਕੀਤਾ ਹੈ।

PunjabKesari

ਟੇਂਸੇਂਟ ਨੇ ਵੀ ਲਾਈ ਹੈ ਵੱਡੀ ਪੂੰਜੀ
ਇਹ ਵੀ ਚੀਨ ਦੀ ਹੀ ਕੰਪਨੀ ਹੈ, ਜਿਸ ਨੇ ਭਾਰਤ ਦੇ ਸਟਾਰਟਅਪਸ ਸੈਕਟਰ 'ਚ ਪੂੰਜੀ ਲਾਈ ਹੈ। ਫਲਿਪਕਾਟ, ਸਵਿਗੀ ਅਤੇ ਓਲਾ ਵਰਗੀਆਂ ਕੰਪਨੀਆਂ ਵੀ ਇਸ 'ਚ ਸ਼ਾਮਲ ਹਨ। ਚੀਨ 'ਚ ਮੈਸੇਜਿੰਗ ਐਪ ਵੀਚੈਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਟੇਂਸੇਂਟ ਨੇ ਭਾਰਤ ਦੇ ਕਰੀਬ 15 ਸਟਾਰਟਅਪਸ 'ਚ 2 ਅਰਬ ਡਾਲਰ ਦੀ ਪੂੰਜੀ ਲਾਈ ਹੈ। ਖਾਤਾ ਬੁੱਕ, ਮਾਇਗੇਟ, ਪਾਲਿਸੀਬਾਜ਼ਾਰ ਅਤੇ ਉਡਾਣ ਵਰਗੇ ਸਟਾਰਟਅਪਸ 'ਚ ਟੇਂਸੇਂਟ ਨੇ ਨਿਵੇਸ਼ ਕੀਤਾ ਹੈ।

PunjabKesari

ਇਸ ਸਟਾਰਟਅਪਸ 'ਚ ਵੀ ਲੱਗੀ ਹੈ ਚੀਨੀ ਪੂੰਜੀ
ਚੀਨ ਦੀ ਕੰਪਨੀ ਸ਼ੁਨਵੇਈ ਕੈਪੀਟਲ ਨੇ ਫੂਡ ਡਲਿਵਰੀ ਸਟਾਰਟਅਪ ਜੋਮੈਟੋ, ਸੋਸ਼ਲ ਕਾਮਰਸ ਸਟਾਰਟਅਪ ਮੀਸ਼ੋ ਅਤੇ ਮੈਸੇਜਿੰਗ ਐਪ ਸ਼ੇਅਰਚੈਟ 'ਚ ਨਿਵੇਸ਼ ਕੀਤਾ ਹੈ। ਕੰਪਨੀ ਵੱਲੋਂ ਭਾਰਤ ਦੇ ਕਰੀਬ 17 ਸਟਾਰਟਅਪਸ 'ਚ 129 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਚੀਨੀ ਇਨਵੈਸਟਿੰਗ ਕੰਪਨੀ ਫੋਸੁਨ ਗਰੁੱਪ ਨੇ ਵੀ ਭਾਰਤ ਦੇ ਕਰੀਬ 12 ਸਟਾਰਟਅਪਸ 'ਚ 85 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਨ੍ਹਾਂ ਕੰਪਨੀਆਂ 'ਚ ਲੇਟਸਟਰਾਂਸਪੋਰਟ, ਮਾਈਲੋ ਵਰਗੇ ਸਟਾਰਟਅਪਸ ਸ਼ਾਮਲ ਹਨ, ਜੋ ਹੁਣ ਸ਼ੁਰੂਆਤੀ ਦੌਰ 'ਚ ਹੀ ਹਨ। ਇਹੀ ਨਹੀਂ ਚੀਨੀ ਕੰਪਨੀ ਹਿਲਹਾਊਸ ਕੈਪੀਟਲ ਨੇ ਵੀ ਭਾਰਤ 'ਚ ਵੱਡਾ ਨਿਵੇਸ਼ ਕੀਤਾ ਹੈ।

PunjabKesari

ਸ਼ਾਓਮੀ ਨੇ ਵੀ ਕੀਤਾ ਹੈ ਵੱਡਾ ਨਿਵੇਸ਼
ਚੀਨ ਦੀ ਦਿੱਗਜ ਸਮਾਰਟਫੋਨ ਕੰਪਨੀ ਸ਼ਾਓਮੀ ਨੇ ਵੀ ਭਾਰਤ 'ਚ ਸ਼ੇਅਰਚੈਟ ਅਤੇ ਕ੍ਰੇਜੀਬੀ ਵਰਗੇ ਸਟਾਰਟਅਪਸ 'ਚ ਨਿਵੇਸ਼ ਕੀਤਾ ਹੈ। ਸ਼ਾਓਮੀ ਭਾਰਤ ਦੇ ਸਮਾਟਫੋਨ ਮਾਰਕੀਟ ਦੀ ਸਭ ਤੋਂ ਵੱਡੀ ਹਿੱਸੇਦਾਰ ਹੈ। ਇਹੀ ਨਹੀਂ ਭਾਰਤ 'ਚ ਕੰਪਨੀ ਦੇ ਸੀ. ਈ. ਓ. ਮਨੂੰ ਕੁਮਾਰ ਜੈਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਸ਼ਾਓਮੀ ਭਾਰਤ ਦੇ 100 ਸਟਾਰਟਅਪਸ 'ਚ 6,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।


cherry

Content Editor

Related News