ਆਰਥਿਕ ਮੋਰਚੇ 'ਤੇ ਵੱਡਾ ਝਟਕਾ: ਮੂਡੀਜ਼ ਨੇ ਭਾਰਤੀ ਅਰਥਵਿਵਸਥਾ ਦੀ ਘਟਾਈ ਰੇਟਿੰਗ

11/08/2019 10:18:33 AM

ਨਵੀਂ ਦਿੱਲੀ—ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਘੱਟ ਆਰਥਿਕ ਵਾਧੇ ਦਾ ਹਵਾਲਾ ਦਿੰਦੇ ਹੋਏ ਭਾਰਤ ਦੀ ਰੇਟਿੰਗ 'ਤੇ ਆਪਣਾ ਨਜ਼ਰੀਆ ਬਦਲ ਦਿੱਤਾ ਹੈ। ਭਾਰਤ ਦੀ ਸੁਸਤ ਅਰਥਵਿਵਸਥਾ ਨੂੰ ਲੈ ਕੇ ਵੱਡਾ ਅਨੁਮਾਨ ਪ੍ਰਗਟ ਕਰਦੇ ਹੋਏ ਮੂਡੀਜ਼ ਇੰਵੈਸਟਰਸ ਸਰਵਿਸ ਨੇ ਭਾਰਤ ਦੀ ਰੇਟਿੰਗ ਨੂੰ 'ਸਥਿਰ' ਤੋਂ 'ਨਾ-ਪੱ'ਖੀ' ਕਰ ਦਿੱਤਾ ਹੈ।

PunjabKesari
ਹੌਲੀ ਅਰਥਵਿਵਸਥਾ ਦਾ ਜੋਖਮ ਵਧਿਆ
ਬੀਏਏ2 ਰੇਟਿੰਗ ਦੀ ਪੁਸ਼ਟੀ ਕਰਦੇ ਹੋਏ ਮੂਡੀਜ਼ ਨੇ ਇਹ ਕਹਿੰਦੇ ਹੋਏ ਆਪਣਾ ਨਜ਼ਰੀਆ ਬਦਲਿਆ ਹੈ ਕਿ ਹੌਲੀ ਅਰਥਵਿਵਸਥਾ ਨੂੰ ਲੈ ਕੇ ਜੋਖਮ ਵਧ ਰਿਹਾ ਹੈ। ਆਰਥਿਕ ਵਿਕਾਸ ਅਤੀਤ ਦੀ ਤੁਲਨਾ 'ਚ ਭੌਤਿਕ ਰੂਪ ਨਾਲ ਘੱਟ ਰਹੇਗਾ। ਆਰਥਿਕ ਮੰਦੀ ਨੂੰ ਲੈ ਕੇ ਚਿੰਤਾਵਾਂ ਲੰਬੇ ਸਮੇਂ ਤੱਕ ਰਹਿਣਦੀਆਂ ਅਤੇ ਕਰਜ਼ ਵਧੇਗਾ। ਮੂਡੀਜ਼ ਨੇ ਭਾਰਤ ਲਈ ਬੀਏਏ2 ਵਿਦੇਸ਼ੀ ਮੁਦਰਾ ਅਤੇ ਸਥਾਨਕ-ਮੁਦਰਾ ਲੰਬੀ ਮਿਆਦ ਜਾਰੀਕਰਤਾ ਰੇਟਿੰਗ ਦੀ ਪੁਸ਼ਟੀ ਕੀਤੀ।

PunjabKesari
ਪਿਛਲੇ ਮਹੀਨੇ ਘਟਾਇਆ ਸੀ ਗਰੋਥ ਰੇਟ
ਵਰਣਨਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਸਾਲ 2025 ਤੱਕ 5 ਟ੍ਰਿਲਿਅਨ ਡਾਲਰ ਅਰਥਵਿਵਸਥਾ ਦੇ ਟੀਚੇ ਨੂੰ ਹਾਸਲ ਕਰਨ ਲਈ ਜੀ.ਡੀ.ਪੀ. ਗਰੋਥ ਵਧਾਉਣ 'ਤੇ ਜ਼ੋਰ ਦੇ ਰਹੀ ਹੈ। ਉੱਧਰ ਦੁਨੀਆ ਭਰ ਦੀਆਂ ਰੇਟਿੰਗ ਏਜੰਸੀਆਂ ਭਾਰਤ ਦੇ ਜੀ.ਡੀ.ਪੀ. ਗਰੋਥ ਅਨੁਮਾਨ ਨੂੰ ਘਟਾ ਰਹੀ ਹੈ। ਪਿਛਲੇ ਮਹੀਨੇ ਮੂਡੀਜ਼ ਨੇ ਵਿੱਤੀ ਸਾਲ 2019-20 ਲਈ ਗਰੋਥ ਰੇਟ ਅਨੁਮਾਨ ਘਟਾ ਕੇ 5.8 ਫੀਸਦੀ ਕਰ ਦਿੱਤਾ ਹੈ, ਪਹਿਲਾਂ ਇਸ ਦੀ ਜੀ.ਡੀ.ਪੀ. ਗਰੋਥ ਅਨੁਮਾਨ 6.2 ਫੀਸਦੀ ਸੀ। ਉੱਧਰ ਮੂਡੀਜ਼ ਨੇ ਵਿੱਤੀ ਸਾਲ 2020-21 'ਚ ਗਰੋਥ ਰੇਟ ਵਧ ਕੇ 6.6 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਮੂਡੀਜ਼ ਨੂੰ ਉਮੀਦ ਹੈ ਕਿ ਇਹ ਅੰਕੜਾ ਆਉਣ ਵਾਲੇ ਸਾਲਾਂ 'ਚ ਵਧ ਕੇ 7 ਫੀਸਦੀ ਤੱਕ ਪਹੁੰਚ ਜਾਵੇਗਾ।

PunjabKesari


Aarti dhillon

Content Editor

Related News