ਈ-ਵਾਹਨ ਚਾਰਜਿੰਗ ਬੁਨਿਆਦੀ ਢਾਂਚੇ ''ਤੇ ਜ਼ੋਰਾਂ ਨਾਲ ਚੱਲ ਰਿਹੈ ਕੰਮ:NTPC

11/06/2019 3:03:00 PM

ਨਵੀਂ ਦਿੱਲੀ—ਜਨਤਰ ਖੇਤਰ ਦੀ ਕੰਪਨੀ ਐੱਨ.ਟੀ.ਪੀ.ਸੀ. ਇਲੈਕਟ੍ਰਿਕ ਵਾਹਨਾਂ (ਈ-ਵਾਹਨ) ਦੇ ਚਾਰਜਿੰਗ ਬੁਨਿਆਦੀ ਢਾਂਚੇ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ.ਟੀ.ਪੀ.ਸੀ. ਦੇ ਕਾਰਜਕਾਰੀ ਨਿਰਦੇਸ਼ ਮੋਹਿਤ ਭਾਰਗਵ ਨੇ ਕਿਹਾ ਕਿ ਈ-ਵਾਹਨ ਇਕ ਚੰਗਾ ਵਿਚਾਰ ਜਾਂ ਪਰਿਕਲਪਨਾ ਹੈ ਪਰ ਬੈਟਰੀ ਨਾਲ ਜੁੜੀਆਂ ਚੀਜ਼ਾਂ ਇਕ ਮੁੱਖ ਮੁੱਦਾ ਹੈ। ਭਾਰਗਵ ਨੇ ਭਾਰਤੀ ਊਰਜਾ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਐੱਨ.ਟੀ.ਪੀ.ਸੀ. ਈ-ਵਾਹਨ ਦੇ ਮੋਰਚੇ 'ਤੇ ਦ੍ਰਿੜਤਾ ਦੇ ਨਾਲ ਕੰਮ ਕਰ ਰਹੀ ਹੈ। ਖਾਸ ਕਰਕੇ ਚਾਰਜਿੰਗ ਨੈੱਟਵਰਕ ਦੇ ਮਾਮਲੇ 'ਚ। ਉਨ੍ਹਾਂ ਨੇ ਕਿਹਾ ਕਿ ਬੈਟਰੀ ਨੂੰ ਲੈ ਕੇ ਕਈ ਵੱਡੀਆਂ ਪ੍ਰੇਸ਼ਾਨੀਆਂ ਹਨ...ਜਿਵੇਂ ਬੈਟਰੀ ਨਾਲ ਚੱਲਣ ਦੇ ਸਮੇਂ ਅਤੇ ਬੈਟਰੀ ਦੀ ਫਿਰ ਤੋਂ ਵਰਤੋਂ ਕਿੰਝ ਕੀਤੀ ਜਾ ਸਕਦੀ ਹੈ। ਐੱਨ.ਟੀ.ਪੀ.ਸੀ. ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਸ ਨੇ ਓਲਾ, ਲਿਥਿਅਮ, ਸ਼ਟਲ, ਬਾਊਂਸ ਅਤੇ ਜੂਮ ਕਾਰ ਸਮੇਤ ਹੋਰ ਕੈਬ ਐਗਰੀਗੇਟਰ ਦੇ ਨਾਲ ਕਰਾਰ ਕੀਤਾ ਹੈ ਤਾਂ ਜੋ ਈ-ਵਾਹਨ ਲਈ ਜਨਤਕ ਚਾਰਜਿੰਗ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਸਕੇ।

Aarti dhillon

This news is Content Editor Aarti dhillon