5 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰਾਂ ਲਈ ਈ-ਇਨਵੌਇਸ ਜ਼ਰੂਰੀ

10/11/2022 5:33:34 PM

ਬਿਜਨੈਸ ਡੈਸਕ : ਇਕ ਸਾਲ 'ਚ 5 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੀਆਂ ਕੰਪਨੀਆਂ ਨੂੰ 1 ਜਨਵਰੀ ਤੋਂ ਗੁੱਡਜ਼ ਐਂਡ ਸਰਵਿਸਿਜ਼ ਟੈਕਸ (GST) ਦੇ ਅਧੀਨ ਈ-ਇਨਵੌਇਸਿੰਗ ਲੈਣਾ ਹੋਵੇਗਾ। GST ਨੈੱਟਵਰਕ ਨੇ ਆਪਣੇ ਤਕਨਾਲੋਜੀ ਪ੍ਰਦਾਨ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਦਸੰਬਰ ਤੱਕ ਵਧੀ ਹੋਈ ਟਰਨਓਵਰ ਦੀ ਸਮਰੱਥਾ ਨੂੰ ਸੰਭਾਲਣ ਲਈ ਪੋਰਟਲ ਨੂੰ ਤਿਆਰ ਕਰਨ ਲਈ ਕਿਹਾ ਹੈ। 

ਇਹ ਵੀ ਪੜ੍ਹੋ : IBM ਨਿਊਯਾਰਕ 'ਚ ਕਰੇਗੀ 20 ਬਿਲੀਅਨ ਡਾਲਰ ਨਿਵੇਸ਼ : ਅਰਵਿੰਦ ਕ੍ਰਿਸ਼ਨਾ 
 

ਵਿਕਾਸ ਦੀ ਜਾਣਕਾਰੀ ਰੱਖਣ ਵਾਲੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਅਗਲੇ ਵਿੱਤੀ ਸਾਲ ਤੱਕ1ਕਰੋੜ ਤੋਂ ਵੱਧ ਟਰਨਓਵਰ ਵਾਲੀ ਸਾਰੀਆਂ ਕੰਪਨੀਆਂ ਇਸ ਢਾਂਚੇ ਦੇ ਅਧੀਨ ਲਿਆਂਦਾ ਜਾਵੇਗਾ। ਇਸ ਨਾਲ ਟੈਕਸ ਚੋਰੀ ਦੀ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਸਕੇਗਾ ਅਤੇ ਇਸ ਸੰਬੰਧੀ ਨਿਯਮਾ ਦੀ ਪਾਲਣਾ ਵੱਲ ਧਿਆਨ ਕੀਤਾ ਜਾਵੇਗਾ।ਜੀ.ਐੱਸ.ਟੀ. ਕੌਂਸਲ ਨੇ ਇਲੈਕਟ੍ਰਾਨਿਕ ਇਨਵੌਇਸ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਾ ਉਦੇਸ਼ ਸਾਰੇ ਛੋਟੇ ਕਾਰੋਬਾਰਾਂ ਨੂੰ ਅਰਥਵਿਵਸਥਾ ਦੇ ਅਧੀਨ ਲਿਆਉਣਾ ਹੈ।


ਈ-ਇਨਵੌਇਸਿੰਗ ਇੱਕ ਪ੍ਰਮਾਣਿਤ ਫਾਰਮੈਟ ਦੀ ਵਰਤੋਂ ਕਰਦੀ ਹੈ ਜਿਸਨੂੰ ਇੱਕ ਮਸ਼ੀਨ ਪੜ੍ਹ ਸਕਦੀ ਹੈ।ਇਹ ਛੋਟੇ ਕਾਰੋਬਾਰੀ ਵਿਕਰੇਤਾ ਅਤੇ ਵੱਡੇ ਕਾਰਪੋਰੇਟ ਗਾਹਕਾਂ ਦੇ ਵਿਕਰੀ ਡੇਟਾ 'ਚ ਤਾਲਮੇਲ ਬਣਾਉਣ 'ਚ ਮਦਦ ਕਰੇਗਾ ਜਿਸਦੀ ਵਰਤੋਂ ਟੈਕਸ ਕ੍ਰੈਡਿਟ ਦਾ ਦਾਅਵਾ ਕਰਨ ਲਈ ਕੀਤੀ ਜਾਂਦੀ ਹੈ। ਇਕ ਜਾਣਕਾਰ ਅਧਿਕਾਰੀ ਨੇ ਦੱਸਿਆ ਕਿ ਇਹ ਝੂਠੇ ਆਈ.ਟੀ.ਸੀ. ਦਾਅਵਿਆਂ ਦਾ ਤੇਜ਼ੀ ਨਾਲ ਪਤਾ ਲਗਾਉਣ ਜੀ.ਐੱਸ.ਟੀ ਅਧਾਰ ਨੂੰ ਵਧਾਉਣ ਅਤੇ ਇਸ ਦੇ ਨਿਯਮਾਂ ਦੀ ਪਾਲਣਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।

ਇਹ ਵੀ ਪੜ੍ਹੋ :ਵਿਕਾਸ ਦਰ ਨੂੰ ਲੈ ਕੇ ਭਾਰਤ ਦਾ ਅਨੁਮਾਨ ਗਲਤ , 2023-24 'ਚ ਵਿਕਾਸ ਦਰ 5.2 ਫ਼ੀਸਦੀ ਰਹੇਗੀ : ਨੋਮੁਰਾ

1 ਅਕਤੂਬਰ ਤੋਂ ਕਾਰੋਬਾਰ ਇਸ ਤੋਂ ਵੱਧ ਦੇ ਕੁੱਲ ਸਾਲਾਨਾ ਟਰਨਓਵਰ ਵਾਲੇ ਬਿਜ਼ਨਸ-ਟੂ-ਬਿਜ਼ਨਸ (B2B) ਲੈਣ-ਦੇਣ ਲਈ ਈ-ਇਨਵੌਇਸਿੰਗ ਦੇ ਅਧੀਨ ਆ ਗਏ ਹਨ। B2B ਲੈਣ-ਦੇਣ ਲਈ ਈ-ਇਨਵੌਇਸਿੰਗ ਨੂੰ ਪਹਿਲੀ ਅਕਤੂਬਰ, 2020 ਤੋਂ 500 ਕਰੋੜ ਰੁਪਏ ਦੇ ਟਰਨਓਵਰ ਵਾਲੀਆਂ ਕੰਪਨੀਆਂ ਲਈ ਲਾਜ਼ਮੀ ਬਣਾਇਆ ਗਿਆ ਸੀ।
 

Anuradha

This news is Content Editor Anuradha