ਈ-ਸਿਗਰੇਟ ਨਾਲ ਰੱਖਣ 'ਤੇ ਹੋਵੇਗੀ ਜੇਲ ਅਤੇ ਲੱਗੇਗਾ ਭਾਰੀ ਜ਼ੁਰਮਾਨਾ, ਸਰਕਾਰ ਨੇ ਜਾਰੀ ਕੀਤਾ ਆਰਡੀਨੈਂਸ

09/19/2019 1:13:03 PM

ਨਵੀਂ ਦਿੱਲੀ—ਸਰਕਾਰ ਨੇ ਈ-ਇਲੈਰਟ੍ਰੋਨਿਕ ਸਿਗਰੇਟ ਭਾਵ ਈ-ਸਿਗਰੇਟ ਉਤਪਾਦਨ, ਵਿਕਰੀ, ਭੰਡਾਰਣ, ਪ੍ਰਚਾਰ ਅਤੇ ਆਯਾਤ-ਨਿਰਯਾਤ ਨੂੰ ਪ੍ਰਤੀਬੰਧਿਤ ਕਰਨ ਲਈ ਵੀਰਵਾਰ ਨੂੰ ਇਕ ਆਰਡੀਨੈਂਸ ਜਾਰੀ ਕੀਤਾ। ਇਸ ਦੇ ਉਲੰਘਣ ਕਰਨ ਵਾਲੇ ਨੂੰ ਜੇਲ ਦੀ ਸਜ਼ਾ ਅਤੇ ਜ਼ੁਰਮਾਨਾ ਲਗਾ ਸਕਦਾ ਹੈ।
ਵਾਰ-ਵਾਰ ਉਲੰਘਣ ਕਰਨ 'ਤੇ 5 ਲੱਖ ਦਾ ਜ਼ੁਰਮਾਨਾ
ਆਰਡੀਨੈਂਸ ਮੁਤਾਬਕ ਪਹਿਲੀ ਵਾਰ ਇਸ ਦਾ ਉਲੰਘਣ ਕਰਨ ਵਾਲਿਆਂ ਨੂੰ ਇਕ ਸਾਲ ਦੀ ਸਜ਼ਾ ਹੋਵੇਗੀ ਅਤੇ ਇਕ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲੱਗੇਗਾ। ਇਸ ਪ੍ਰਤੀਬੰਧ ਦਾ ਲਗਾਤਾਰ ਉਲੰਘਣ ਕਰਨ ਵਾਲਿਆਂ ਨੂੰ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ ਜਾਂ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ ਜਾਂ ਦੋਵੇ ਸਜ਼ਾਵਾਂ ਨਾਲ ਹੋ ਸਕਦੀਆਂ ਹਨ। ਈ-ਸਿਗਰੇਟ ਦਾ ਭੰਡਾਰਣ ਕਰਨ 'ਤੇ ਹੁਣ ਛੇ ਮਹੀਨੇ ਤੱਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ ਅਤੇ 50,000 ਰੁਪਏ ਦਾ ਜ਼ੁਰਮਾਨਾ ਲੱਗ ਸਕਦਾ ਹੈ ਜਾਂ ਜੇਲ ਦੀ ਸਜ਼ਾ ਅਤੇ ਜ਼ੁਰਮਾਨਾ ਦੋਵੇ ਦੇਣੇ ਪੈ ਸਕਦੇ ਹਨ।

PunjabKesari
ਮੰਤਰੀ ਮੰਡਲ ਨੇ ਬੁੱਧਵਾਰ ਨੂੰ ਲਗਾਈ ਸੀ ਰੋਕ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮੰਤਰੀ ਮੰਡਲ ਨੇ ਈ-ਸਿਗਰੇਟ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਇਸ 'ਚ ਈ-ਸਿਗਰੇਟ ਦੇ ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਆਵਾਜਾਈ, ਵਿਕਰੀ, ਭੰਡਾਰਣ ਸਭ 'ਤੇ ਪੂਰੀ ਤਰ੍ਹਾਂ ਰੋਕ ਹੋਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਈ-ਸਿਗਰੇਟ ਅਤੇ ਇਸ ਤਰ੍ਹਾਂ ਦੇ ਹੋਰ ਉਤਪਾਦਾਂ ਨੂੰ ਪ੍ਰਤੀਬੰਧਿਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਲੋਕਾਂ ਦੀ ਸਿਹਤ ਨੂੰ ਖਾਸ ਤੌਰ 'ਤੇ ਨੌਜਵਾਨਾਂ ਨੂੰ ਖਤਰਾ ਹੈ।

PunjabKesari
ਕੀ ਹੈ ਈ-ਸਿਗਰੇਟ?
ਈ-ਸਿਗਰੇਟ ਬੈਟਰੀ ਨਾਲ ਚੱਲਣ ਵਾਲੀ ਅਜਿਹੀ ਡਿਵਾਈਸ ਹੈ ਜਿਸ 'ਚ ਲੀਕੁਅਡ ਭਰਿਆ ਹੁੰਦਾ ਹੈ। ਇਹ ਨਿਕੋਟੀਨ ਅਤੇ ਦੂਜੇ ਹਾਨੀਕਾਰਕ ਕੈਮੀਕਲਸ ਦਾ ਘੋਲ ਹੁੰਦਾ ਹੈ। ਜਦੋਂ ਕੋਈ ਵਿਅਕਤੀ ਈ-ਸਿਗਰੇਟ ਦਾ ਕਸ਼ ਖਿੱਚਦਾ ਹੈ ਤਾਂ ਹੀਟਿੰਗ ਡਿਵਾਈਸ ਇਸ ਨੂੰ ਗਰਮ ਕਰਕੇ ਭਾਫ 'ਚ ਬਦਲ ਦਿੰਦੀ ਹੈ। ਇਸ ਲਈ ਇਸ ਨੂੰ ਸਮੋਕਿੰਗ ਦੀ ਜਗ੍ਹਾ vaping(ਵੇਪਿੰਗ) ਕਿਹਾ ਜਾਂਦਾ ਹੈ।


Aarti dhillon

Content Editor

Related News