ਆਲਟੋ ਤੋਂ ਵੀ ਅੱਧੀ ਕੀਮਤ ''ਤੇ ਮਿਲ ਰਹੀ ਡਿਜ਼ਾਇਰ ਤੇ ਵੈਗਨਆਰ

10/22/2019 3:05:09 PM

ਨਵੀਂ ਦਿੱਲੀ — ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਮੰਦੀ ਦੇ ਬਾਵਜੂਦ ਲੋਕ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਦੀ ਖਰੀਦਦਾਰੀ ਕਰ ਰਹੇ ਹਨ। ਲੋਕ ਭਾਰੀ ਗਿਣਤੀ 'ਚ ਮੋਬਾਈਲ, ਕਾਰ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਖਰੀਦਦਾਰੀ ਕਰ ਰਹੇ ਹਨ। ਹੁਣ ਜੇਕਰ ਤੁਸੀਂ ਵੀ ਘੱਟ ਬਜਟ ਹੋਣ ਕਾਰਨ ਕਾਰ ਦੀ ਖਰੀਦ ਟਾਲਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਬਜਟ ਘੱਟ ਹੈ ਪਰ ਕਾਰ ਖਰੀਦਣਾ ਅੱਜਕੱਲ੍ਹ ਦੇ ਸਮੇਂ 'ਚ ਜ਼ਰੂਰੀ ਹੋ ਗਿਆ ਹੈ। ਤਾਂ ਤੁਹਾਡੇ ਲਈ ਰਾਹਤ ਦੀ ਖਬਰ ਹੈ। ਅਸਲ 'ਚ ਦਿੱਗਜ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਯੂਜ਼ਡ ਵਾਹਨਾਂ ਦੇ ਖਰੀਦ-ਵੇਚ ਪਲੇਟਫਾਰਮ 'ਟਰੂ ਵੈਲਿਊ' 'ਤੇ ਗਾਹਕਾਂ ਲਈ ਸ਼ਾਨਦਾਰ ਆਫਰ ਲੈ ਕੇ ਆਈ ਹੈ। ਮਾਰੂਤੀ ਸੁਜ਼ੂਕੀ ਕੰਪਨੀ ਆਪਣੇ ਪਲੇਟਫਾਰਮ 'ਤੇ ਆਲਟੋ ਤੋਂ ਵੀ ਅੱਧੀ ਕੀਮਤ 'ਤੇ ਸਵਿਫਟ ਡਿਜ਼ਾਈਰ ਤੇ ਵੈਗਨ-ਆਰ ਕਾਰਾਂ ਵੇਚਣ ਦੀ ਆਫਰ ਦੇ ਰਹੀ ਹੈ।

ਇਸ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਮਾਰੂਤੀ ਵੈਗਨ ਆਰ ਹੈ। ਮਾਰੂਤੀ ਦੀ ਸਵਿਫਟ ਦੀ ਵੀ ਚੰਗੀ ਵਿਕਰੀ ਹੈ। ਟਰੂ ਵੈਲਿਊ 'ਤੇ ਸਵਿਫਟ ਦੇ ਕਈ ਸਾਰੇ ਵੈਰੀਅੰਟ ਉਪਲੱਬਧ ਹਨ। ਇਨਾਂ 'ਚ ਕੁਝ ਤਾਂ ਸਿਰਫ ਤਿੰਨ-ਚਾਰ ਸਾਲ ਪੁਰਾਣੀਆਂ ਕਾਰਾਂ ਹੀ ਹਨ ਅਤੇ ਕੁਝ 10 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਕਾਰਾਂ ਹਨ।