ਇਸ ਕਾਰਨ ਜੈਗੂਆਰ ਲੈਂਡ ਰੋਵਰ ਦੀਆਂ ਹਜ਼ਾਰਾਂ ਕਾਰਾਂ ਮੰਗਵਾਈਆਂ ਵਾਪਸ

01/15/2018 6:32:54 PM

ਨਵੀਂ ਦਿੱਲੀ— ਟਾਟਾ ਮੋਟਰਸ ਦੀ ਲਗਜ਼ਰੀ ਕਾਰ ਜੈਗੂਆਰ ਲੈਂਡ ਰੋਵਰ ਦੀਆਂ ਕਾਰਾਂ ਨੂੰ ਵਾਪਸ ਮੰਗਵਾ ਲਿਆ ਗਿਆ ਹੈ। ਕੰਪਨੀ ਦੀ ਆਫਿਸ਼ੀਅਲੀ ਜਾਣਕਾਰੀ ਮੁਤਾਬਕ ਖਰਾਬ ਏਅਰਬੈਗ ਦੀ ਵਜ੍ਹਾ ਕਾਰਨ ਚੀਨ ਚੋਂ 8,952 ਲੈਂਡ ਰੋਵਰ ਕਾਰਾਂ ਨੂੰ ਵਾਪਸ ਮੰਗਵਾਏਗੀ।
ਪ੍ਰਸ਼ਾਸਨ ਮੁਤਾਬਕ ਕੰਪਨੀ 19 ਜੂਨ 2012 ਤੋਂ 1 ਅਕਤੂਬਰ 2013 ਦੇ ਵਿਚਾਲੇ ਬਣਾਈਆਂ ਗਈਆਂ ਜੈਗੂਆਰ ਐਕਸ.ਐੱਫ ਨੂੰ 19 ਜਨਵਰੀ ਤੋਂ ਵਾਪਸ ਮੰਗਵਾਣਾ ਸ਼ੁਰੂ ਕਰੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਏਅਰਬੈਗ ਦੇ ਖੁੱਲਣ 'ਤੇ ਗੈਸ ਜਨਰੇਟਰ ਦੇ ਟੁੱਟਣ ਦੇ ਸ਼ੱਕ ਦੇ ਮੱਦੇਨਜ਼ਰ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਜਨਰੇਟਰ ਦੇ ਟੁੱਟਣ ਕਾਰਨ ਯਾਤਰੀਆਂ ਨੂੰ ਸੱਟ ਲੱਗਣ ਦਾ ਖਤਰਾ ਹੁੰਦਾ ਹੈ।
ਨਿਊਜ਼ ਏਜੰਸੀ ਮੁਤਾਬਕ ਕੰਪਨੀ ਸਾਰੇ ਪ੍ਰਭਾਵਿਤ ਵਾਹਨਾਂ ਦੀ ਜਾਂਚ ਕਰੇਗੀ ਅਤੇ ਖਰਾਬ ਪੁਰਜਿਆਂ ਨੂੰ ਫ੍ਰੀ 'ਚ ਬਦਲੇਗੀ। ਇਸ ਤੋਂ ਪਹਿਲੇ ਖਬਰ ਆਈ ਸੀ ਕਿ ਜੈਗੂਆਰ ਜਲਦ ਆਪਣੀ ਲੈਂਡ ਰੋਵਰ ਕਾਰਾਂ ਨੂੰ ਇਲੈਕਟ੍ਰਿਕ ਵਰਜਨ 'ਚ ਬਦਲ ਦੇਵੇਗੀ। ਜੈਗੂਆਰ ਦੇ ਸੀ.ਈ.ਓ. ਡਾ.ਸਪੈਥ ਨੇ ਕਿਹਾ ਸੀ ਕਿ 2020 ਤਕ ਜੈਗੂਆਰ ਰੋਵਰ ਮਾਡਲ ਦੀ ਹਰ ਕਾਰ ਇਲੈਕਟ੍ਰਿਫਾਇਡ ਹੋਵੇਗੀ ਅਤੇ ਅਸੀਂ ਇਲੈਕਟ੍ਰਿਕ ਕਾਰਾਂ ਲਈ ਇਕ ਨਵਾਂ ਪੋਰਟਫੋਲੀਓ ਲੈ ਕੇ ਆਵਾਂਗੇ।