Ducati ਦੀ ਨਵੀਂ Supersport ਬਾਈਕ ਨੇ ਭਾਰਤ 'ਚ ਦਿੱਤੀ ਦਸਤਕ

09/22/2017 3:36:59 PM

ਜਲੰਧਰ- ਡੁਕਾਟੀ ਨੇ ਭਾਰਤ 'ਚ ਆਪਣੀ ਨਵੀਂ ਬਾਈਕ ਸੁਪਰਸਪੋਰਟ ਲਾਂਚ ਕਰ ਦਿੱਤੀ ਹੈ ਜਿਸ ਦੀ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ 12.08 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਹ ਬਾਈਕ ਦੋ ਵੇਰੀਐਂਟਸ 'ਚ ਪੇਸ਼ ਕੀਤੀ ਹੈ ਜੋ ਸਟੈਂਡਰਡ ਅਤੇ ਐਸ ਹਨ। ਸਟੈਂਡਰਡ ਅਤੇ ਐੱਸ ਵੇਰੀਐਂਟ 'ਚ ਸਿਰਫ ਸਸਪੇਂਸ਼ਨ ਅਤੇ ਬਾਇ-ਡਾਇਰੇਕਸ਼ਨਲ ਕਵਿੱਕ ਸ਼ਿਫਟਰ ਦਾ ਹੈ। ਇਸ ਤੋਂ ਇਲਾਵਾ ਸਟੈਂਡਰਡ ਵੇਰੀਐਂਟ 'ਚ ਉਹ ਸਾਰੇ ਫੀਚਰਸ ਹਨ ਜੋ ਐੱਸ ਵੇਰੀਐਂਟ 'ਚ ਦਿੱਤੇ ਗਏ ਹਨ। ਡੁਕਾਟੀ ਸੁਪਰਸਪੋਰਟ ਸਟੈਂਡਰਡ ਦੀ ਐਕਸਸ਼ੋਰੂਮ ਕੀਮਤ 12.08 ਲੱਖ ਰੁਪਏ ਹੈ। ਉਥੇ ਹੀ ਡੁਕਾਟੀ ਸੁਪਰਸਪੋਰਟ ਐੱਸ ਦੀ ਐਕਸਸ਼ੋਰੂਮ ਕੀਮਤ 13.39 ਲੱਖ ਰੁਪਏ ਰੱਖੀ ਗਈ ਹੈ।

ਕਲਰ ਆਪਸ਼ਨਸ
ਕੰਪਨੀ ਨੇ ਦੋਨੋਂ ਵੇਰੀਐਂਟਸ 'ਚ ਇਕ ਹੀ ਕਲਰ ਆਪਸ਼ਨ ਦਿੱਤੀ ਹੈ ਜੋ ਡੁਕਾਟੀ ਲਾਲ ਕਲਰ ਅਤੇ ਐੱਸ ਵੇਰੀਐਂਟ ਦੇ ਨਾਲ ਨਵੰਬਰ 2017 ਤੋਂ ਬਾਅਦ ਸਟਾਰ ਵਾਈਟ ਸਿਲਕ ਕਲਰ ਆਪਸ਼ਨ ਵੀ ਦਿੱਤੀ ਜਾਵੇਗੀ। ਕੰਪਨੀ ਨੇ ਇਸ ਬਾਈਕ ਲਈ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ।

ਇੰਜਣ ਪਾਵਰ
ਡੁਕਾਟੀ ਨੇ ਸੁਪਰਸਪੋਰਟ ਬਾਈਕ ਦੇ ਦੋਨੋਂ ਵੇਰੀਐਂਟਸ 'ਚ 937 ਸੀ. ਸੀ. ਦਾ ਟੈਸਟਾਟਰੈਟਾ 11-ਡਿਗਰੀ ਐੱਲ-ਟਵਿਨ ਇੰਜਣ ਦਿੱਤਾ ਹੈ। ਇਸ ਬਾਈਕ ਦੇ ਹਰ ਸਿਲੰਡਰ 'ਚ 4 ਵਾਲਵ ਲੱਗੇ ਹਨ ਅਤੇ ਬਾਈਕ 9,000 ਆਰ. ਪੀ. ਐੱਮ 'ਤੇ 110 ਬੀ. ਐੱਚ. ਪੀ. ਪਾਵਰ ਅਤੇ 6,500 ਆਰ. ਪੀ. ਐੱਮ 'ਤੇ 93 ਐੱਨ. ਐੱਮ ਟਾਰਕ ਜਨਰੇਟ ਕਰਦੀ ਹੈ। ਇਸ ਤੇਜ਼ ਰਫਤਾਰ ਬਾਈਕ 'ਚ ਬਦਲੇ ਹੋਏ ਕਰੈਂਕਕੇਸ ਅਤੇ ਸਿਲੰਡਰ ਹੈੱਡ ਲਗਾਏ ਗਏ ਹਨ। ਸਿਟੀ 'ਚ ਅਸਾਨੀ ਨਾਲ ਇਸਤੇਮਾਲ ਕੀਤੇ ਜਾਣ ਲਈ ਅਤੇ ਜ਼ਿਆਦਾ ਪਾਵਰ ਲਈ ਇਨ੍ਹਾਂ ਨੂੰ ਰੀ-ਟਿਊਨ ਕੀਤਾ ਗਿਆ ਹੈ।

ਖਾਸ ਫੀਚਰਸ
ਕੰਪਨੀ ਨੇ ਬਾਈਕ 'ਚ ਰਾਈਡ-ਬਾਏ-ਵਾਇਰ ਦੇ ਨਾਲ ਤਿੰਨ ਡਰਾਈਵਿੰਗ ਮੋਡਸ-ਸਪੋਰਟ, ਟੂਰਿੰਗ ਅਤੇ ਅਰਬਨ ਦਿੱਤੇ ਹਨ। ਇਸ ਦੇ ਨਾਲ ਹੀ ਬਾਈਕ 'ਚ 3-ਲੇਵਲ ਬਾਸ਼ ਏ. ਬੀ. ਐੱਸ ਅਤੇ 8-ਲੈਵਲ ਡੁਕਾਟੀ ਟਰੈਕਸ਼ਨ ਕੰਟਰੋਲ ਵੀ ਦਿੱਤਾ ਗਿਆ ਹੈ। ਪੇਨਿਗੇਲ ਤੋਂ ਵੱਖ ਡੁਕਾਟੀ ਸੁਪਰਸਪੋਰਟ 'ਚ ਸਟੀਲ ਟਰੈਲਿਸ ਫਰੇਮ ਦੇ ਨਾਲ ਕਈ ਅਤੇ ਬਦਲਾਵ ਕੀਤੇ ਗਏ ਹਨ।