ਤਿਓਹਾਰੀ ਸੀਜ਼ਨ ''ਚ ਮਹਿੰਗੇ ਹੋਣਗੇ ਡਰਾਈ ਫਰੂਟਸ, 900 ਰੁਪਏ ਕਿਲੋ ਦੇ ਪਾਰ ਪਹੁੰਚੇ ਅਖਰੋਟ ਦੇ ਭਾਅ

09/07/2019 2:48:57 PM

ਨਵੀਂ ਦਿੱਲੀ—ਕਸ਼ਮੀਰ 'ਚ ਧਾਰਾ 370 ਹਟਣ ਦੇ ਬਾਅਦ ਦੇ ਤਣਾਅ ਦੀ ਵਜ੍ਹਾ ਨਾਲ ਆਉਣ ਵਾਲੇ ਤਿਓਹਾਰੀ ਸੀਜ਼ਨ 'ਚ ਅਖਰੋਟ ਮਹਿੰਗੇ ਹੋ ਸਕਦੇ ਹਨ। ਅਖਰੋਟ ਦੀ ਕੀਮਤ 900 ਰੁਪਏ ਕਿਲੋ ਦੇ ਪਾਰ ਚਲੀ ਗਈ ਹੈ। ਪਿਛਲੇ ਇਕ ਮਹੀਨੇ 'ਚ ਕੀਮਤ 35 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ।
ਅਗਸਤ 'ਚ ਹੁੰਦੀ ਹੈ ਅਖਰੋਟ ਦੀ ਕਟਾਈ
ਜਾਣਕਾਰੀ ਮੁਤਾਬਕ ਘਾਟੀ 'ਚ ਪਾਬੰਦੀਆਂ ਦੇ ਚੱਲਦੇ ਉਥੋਂ ਅਖਰੋਟ ਸਮੇਤ ਹੋਰ ਸੁੱਕੇ ਮੇਵਿਆਂ, ਸੇਬ ਅਤੇ ਕੇਸਰ ਦੀ ਸਪਲਾਈ ਇਕ ਮਹੀਨੇ ਤੋਂ ਪ੍ਰਭਾਵਿਤ ਹੋ ਗਈ ਹੈ। ਕਸ਼ਮੀਰ ਘਾਟੀ ਤੋਂ ਇਹ ਸਾਰੀਆਂ ਵਸਤੂਆਂ ਜੰਮੂ ਦੀ ਥੋਕ ਮੰਡੀ 'ਚ ਆਉਂਦੀਆਂ ਹਨ, ਜਿਥੋਂ ਪੂਰੇ ਦੇਸ਼ 'ਚ ਇਨ੍ਹਾਂ ਦੀ ਸਪਲਾਈ ਕੀਤੀ ਜਾਂਦੀ ਹੈ। ਅਖਰੋਟ ਦਾ ਫਲ ਅਗਸਤ 'ਚ ਪਕ ਜਾਂਦਾ ਹੈ ਜਿਸ ਦੇ ਬਾਅਦ ਇਸ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ। ਅਜੇ ਇਨ੍ਹਾਂ 'ਚੋਂ 15 ਦਿਨ ਦੀ ਦੇਰੀ ਹੋ ਹੋਈ ਹੈ। ਇਸ ਦੇ ਇਲਾਵਾ ਕੰਟਰੋਲ ਰੇਖਾ ਤੋਂ ਵੀ ਵਪਾਰ ਬੰਦ ਹੋਣ ਨਾਲ ਕਿਸਾਨਾਂ ਅਤੇ ਵਪਾਰੀਆਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ।

PunjabKesari
ਕਸ਼ਮੀਰ 'ਚ ਅਖਰੋਟ ਦਾ 91 ਫੀਸਦੀ ਉਤਪਾਦਨ
ਭਾਰਤ ਦਾ 91 ਫੀਸਦੀ ਅਖਰੋਟ ਦਾ ਉਤਪਾਦਨ ਕਸ਼ਮੀਰ 'ਚ ਹੁੰਦਾ ਹੈ। ਦੇਸ਼ ਦੇ 70 ਫੀਸਦੀ ਸੇਬ ਦਾ ਉਤਪਾਦਨ ਵੀ ਕਸ਼ਮੀਰ 'ਚ ਹੁੰਦਾ ਹੈ। ਇਸ ਦੇ ਹੋਰ 90 ਫੀਸਦੀ ਬਾਦਾਮ ਦੇ ਨਾਲ ਦੇਸ਼ ਦੀ 90 ਫੀਸਦੀ ਚੈਰੀ ਅਤੇ ਕੇਸਰ ਵੀ ਕਸ਼ਮੀਰ ਤੋਂ ਹੀ ਆਉਂਦੀ ਹੈ। ਇਨ੍ਹਾਂ ਦਾ ਇਕ ਸਾਲ ਦਾ ਮੁੱਲ ਕਰੀਬ 7 ਹਜ਼ਾਰ ਕਰੋੜ ਰੁਪਏ ਹੈ। ਸਾਲ 2016-17 'ਚ ਬਾਗਬਾਨੀ ਖੇਤਰ ਨੇ ਸੇਬ ਦੇ ਬਗੀਚੇ ਅਤੇ ਹੋਰ ਦੇ ਤਹਿਤ 7.71 ਕਰੋੜ ਰੁਪਏ ਦਾ ਰੁਜ਼ਗਾਰ ਦਿੱਤਾ ਸੀ। ਘਾਟੀ 'ਚ ਬਾਗਬਾਨੀ ਉਦਯੋਗ ਕਰੀਬ 7,000 ਕਰੋੜ ਰੁਪਏ ਦਾ ਹੈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਪੈਦਾਵਾਰ ਸੇਬ ਦੀ ਹੈ।

PunjabKesari
900 ਰੁਪਏ ਦੇ ਪਾਰ ਪਹੁੰਚੀ ਕੀਮਤ
ਵਪਾਰੀਆਂ ਨੂੰ ਮੰਗ ਦੀ ਪੂਰਤੀ ਕਰਨ ਲਈ ਅਮਰੀਕਾ ਅਤੇ ਚਿੱਲੀ ਤੋਂ ਆਯਾਤ ਕਰਨਾ ਪੈ ਰਿਹਾ ਹੈ। ਇਸ 'ਤੇ ਵਪਾਰੀਆਂ ਨੂੰ 132 ਫੀਸਦੀ ਤੱਕ ਆਯਾਤ ਡਿਊਟੀ ਦੇਣੀ ਪਵੇਗੀ। ਕਸ਼ਮੀਰ ਘਾਟੀ ਤੋਂ ਆਯਾਤ 90 ਫੀਸਦੀ ਘਟਿਆ ਹੈ ਜਿਸ ਨਾਲ ਇਥੇ ਪਹਿਲਾਂ ਕੀਮਤ 750 ਰੁਪਏ ਕਿਲੋ ਸੀ ਉਹ ਹੁਣ ਵਧ ਕੇ 900 ਰੁਪਏ ਦੇ ਪਾਰ ਚਲੀ ਗਈ ਹੈ। ਨਰਾਤੇ, ਦੀਵਾਲੀ ਵਰਗੇ ਤਿਓਹਾਰੀ 'ਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਡਰਾਈਫਰੂਟਸ ਦੀ ਡਿਮਾਂਡ 'ਚ ਵਾਧਾ ਹੋ ਜਾਂਦਾ ਹੈ। ਸੜਕ ਦੇ ਰਸਤੇ 'ਚ ਇਸ ਦੀ ਸਪਲਾਈ ਨਾ ਹੋਣ ਦੇ ਕਾਰਨ ਵਪਾਰੀਆਂ ਨੇ ਬਾਹਰ ਤੋਂ ਇਸ ਨੂੰ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ।


Aarti dhillon

Content Editor

Related News