ਪ੍ਰਾਵੀਡੈਂਟ ਫੰਡ ਦੇ ਦਾਇਰੇ ’ਚ ਆਉਣਗੇ ਡਰਾਈਵਰ-ਘਰੇਲੂ ਨੌਕਰ, ਕੱਟੇਗਾ PF!

08/27/2019 4:02:42 PM

ਮੁੰਬਈ — ਸਰਕਾਰ ਨੇ ਘਰੇਲੂ ਕੰਮਕਾਜ ’ਚ ਸਹਾਇਤਾ ਕਰਨ ਵਾਲੇ ਡਰਾਈਵਰਾਂ, ਨੌਕਰ-ਨੌਕਰਾਣੀਆਂ ਸਮੇਤ ਘੱਟ ਤਨਖਾਹ ਲੈਣ ਵਾਲੇ ਹੋਰ ਲੋਕਾਂ ਤੋਂ ਇਲਾਵਾ ਆਪਣਾ ਰੋਜ਼ਗਾਰ ਚਲਾਉਣ ਵਾਲੇ ਲੋਕਾਂ ਨੂੰ ਵੀ ਪ੍ਰਾਵੀਡੈਂਟ ਫੰਡ ਦੇ ਦਾਇਰੇ ’ਚ ਲਿਆਉਣ ’ਤੇ ਵਿਚਾਰ ਕਰ ਰਹੀ ਹੈ। ਲੇਬਰ ਮਨਿਸਟਰੀ ਇਸ ਲਈ ਕਰਮਚਾਰੀ ਪ੍ਰਾਵੀਡੈਂਟ ਫੰਡ ਐਕਟ ’ਚ ਜ਼ਰੂਰੀ ਬਦਲਾਅ ਕਰਨ ਲਈ ਜਲਦੀ ਹੀ ਕਦਮ ਚੁੱਕ ਸਕਦੀ ਹੈ। ਇਸ ਬਦਲਾਅ ਨਾਲ ਕਿਸੇ ਵੀ ਤਰ੍ਹਾਂ ਦੇ ਕਰਮਚਾਰੀ ਲਈ ਰੇਟ ਅਤੇ ਯੋਗਦਾਨ ਦੀ ਮਿਆਦ ਤੈਅ ਕਰਨ ਦਾ ਅਧਿਕਾਰ ਸਰਕਾਰ ਨੂੰ ਦਿੱਤਾ ਜਾਵੇਗਾ।

ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਘਰਾਂ ’ਚ ਕੰਮ ਕਰਨ ਵਾਲੇ ਕੁਝ ਵਰਗਾਂ ਦੇ ਯੋਗਦਾਨ ਲਈ ਰੇਟ ਘੱਟ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਹੜਾ ਅਜੇ ਲਾਜ਼ਮੀ ਤੌਰ ’ਤੇ 12 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤ ਪੈਣ ’ਤੇ ਅਜਿਹੇ ਲੋਕਾਂ ਨੂੰ ਨੌਕਰੀ ਦੇਣ ਵਾਲਿਆਂ ਨੂੰ ਕਿਸੇ ਵੀ ਲਾਇਬਿਲਿਟੀ ਤੋਂ ਛੋਟ ਵੀ ਦਿੱਤੀ ਜਾ ਸਕਦੀ ਹੈ। ਅਧਿਕਾਰੀ ਨੇ ਦੱਸਿਆ, ‘ਇਸ ਤੋਂ ਇਲਾਵਾ ਸਰਕਾਰ ਇਹ ਵੀ ਨੋਟੀਫਾਈ ਕਰ ਸਕਦੀ ਹੈ ਕਿ ਇਨ੍ਹਾਂ ਮਾਮਲਿਆਂ ’ਚ ਰੁਜ਼ਗਾਰਦਾਤਾ ਨੂੰ ਯੋਗਦਾਨ ਦੇਣਾ ਹੋਵੇਗਾ ਜਾਂ ਨਹÄ। 

ਲੇਬਰ ਮਨਿਸਟਰੀ ਨੇ ਕਰਮਚਾਰੀ ਭਵਿੱਖ ਫੰਡ ਐਕਟ 1952 ’ਚ ਸੋਧ ਲਈ ਮਸੌਦਾ ਪੇਸ਼ ਕੀਤਾ ਹੈ। ਇਸ ’ਚ ਪ੍ਰਸਤਾਵ ਦਿੱਤਾ ਗਿਆ ਹੈ ਕਿ ‘ਜ਼ਰੂਰੀ ਜਾਂਚ ਪੜਤਾਲ ਕਰਨ ਦੇ ਬਾਅਦ ਕੇਂਦਰ ਸਰਕਾਰ ਨੋਟੀਫਿਕੇਸ਼ ਜ਼ਰੀਏ ਕਿਸੇ ਵੀ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਲਈ ਯੋਗਦਾਨ ਦੀਆਂ ਦਰਾਂ ਅਤੇ ਮਿਆਦ ਦੀ ਜਾਣਕਾਰੀ ਦੇ ਸਕਦੀ ਹੈ।’

ਮੌਜੂਦਾ ਸਮੇਂ EPFO ’ਚ ਰੁਜ਼ਗਾਰਦਾਤਾ ਅਤੇ ਕਰਮਚਾਰੀ ਦੋਵਾਂ ਨੂੰ 12 ਫੀਸਦੀ ਯੋਗਦਾਨ ਦੇਣਾ ਹੁੰਦਾ ਹੈ। ਇਸ ਦੇ ਨਾਲ ਹੀ ਸਿਗਰਟ-ਬੀੜੀ, ਇੱਟਾਂ ਦੇ ਭੱਠੇ, ਜੂਟ ਆਦਿ ਨਾਲ ਜੁੜੇ ਉਦਯੋਗਾਂ ਜਾਂ ਬੀਮਾਰ ਕੰਪਨੀ ਘੋਸ਼ਿਤ ਕਿਸੇ ਦੀ ਸੰਸਥਾ ਜਾਂ ਕਿਸੇ ਵੀ ਵਿੱਤੀ ਸਾਲ ’ਚ ਨੈੱਟਵਰਥ ਦੇ ਬਰਾਬਰ ਜਾਂ ਇਸ ਤੋਂ ਜ਼ਿਆਦਾ ਘਾਟੇ ਨਾਲ ਦੱਬ ਚੁੱਕੇ ਉਦਯੋਗ ਦੇ ਮਾਮਲੇ ’ਚ ਇਹ ਦਰ 10 ਫੀਸਦੀ ਹੈ। 
 


Related News